ਸਰਕਾਰ ਦੁਆਰਾ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਵਾਅਦਿਆਂ ਦਾ ਹੋਇਆ ਪਰਦਾਫਾਸ਼ ,ਦੇਖੋ ਕਿਵੇਂ ਭੱਜੇ ਸਰਕਾਰੀ ਮੁਲਾਜ਼ਮ

Uncategorized

ਭਾਵੇਂ ਕਿ ਕੈਪਟਨ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਖ਼ੁ-ਦ-ਕੁ-ਸ਼ੀ ਨਾ ਕਰਨ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਇਹ ਸਾਰੇ ਵਾਅਦੇ ਬਿਲਕੁਲ ਝੂਠੇ ਸੀ। ਕਿਸਾਨ ਅੱਜ ਵੀ ਕਰਜ਼ੇ ਦੇ ਥੱਲੇ ਦੱਬੇ ਹੋਏ ਹਨ ਅਤੇ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੀਆਂ ਮੁਸੀਬਤਾਂ ਆ ਰਹੀਆਂ ਹਨ।ਇੱਕ ਪਾਸੇ ਕਿ ਫੰਡ ਕੇਂਦਰ ਸਰਕਾਰ ਨਾਲ ਜੂਝ ਰਹੇ ਹਨ ਅਤੇ ਉਸ ਨੂੰ ਝੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਦੂਜੇ ਪਾਸੇ ਕੈਪਟਨ ਸਰਕਾਰ ਨੇ ਵੀ ਕਿਸਾਨਾਂ ਲਈ ਕੁਝ ਵੀ ਅਜਿਹਾ ਨਹੀਂ ਕੀਤਾ,ਜਿਸ ਨਾਲ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ।ਇਸੇ ਲਈ

ਕਿਸਾਨਾਂ ਨੇ ਅੱਕ ਕੇ ਇਹ ਫ਼ੈਸਲਾ ਲਿਆ ਹੈ ਕਿ ਜਦੋਂ ਵੀ ਕੋਈ ਬੈਂਕ ਮੈਨੇਜਰ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਪੈਸੇ ਲਈ ਉਗਰਾਹੀ ਕਰਨ ਦੇ ਲਈ ਆਵੇਗਾ ਤਾਂ ਉਸ ਸਮੇਂ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਬੰਨ੍ਹ ਕੇ ਬਿਠਾਇਆ ਜਾਵੇਗਾ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਕਿਸਾਨ ਵੀਰ ਵਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਇੱਕ ਕੋਆਪਰੇਟਿਵ ਬੈਂਕ ਦੇ ਮੈਨੇਜਰ ਨੂੰ ਆਪਣੇ ਕੋਲ ਬਿਠਾ ਰੱਖਿਆ ਹੈ। ਭਾਵੇਂ ਕਿ ਇਨ੍ਹਾਂ ਕਿਸਾਨਾਂ ਨੇ ਇਸ ਮੈਨੇਜਰ ਨੂੰ ਨਾ ਤਾਂ ਬੰਨ੍ਹਿਆ ਹੈ ਅਤੇ ਨਾ ਹੀ ਕਿਸੇ ਪ੍ਰਕਾਰ

ਨਾਲ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਹੈ।ਇੱਥੇ ਕਿਸਾਨਾਂ ਦਾ ਸਿਰਫ਼ ਇਹੀ ਕਹਿਣਾ ਹੈ ਕਿ ਇਹ ਵਿਅਕਤੀ ਆਪਣੀ ਡਿਊਟੀ ਨਿਭਾ ਰਿਹਾ ਹੈ ਅਤੇ ਅਸੀਂ ਵੀ ਆਪਣੀ ਡਿਊਟੀ ਨਿਭਾਵਾਂਗੇ ਜੇਕਰ ਸਾਡੇ ਨਾਲ ਵਾਅਦੇ ਹੋਏ ਹਨ ਤਾਂ ਉਨ੍ਹਾਂ ਦਾ ਜਵਾਬ ਮੰਗਣਾ ਸਾਡੀ ਡਿਊਟੀ ਹੈ।ਇਨ੍ਹਾਂ ਦੇ ਵਿੱਚੋਂ ਇੱਕਾ ਕਿਸਾਨ ਆਗੂ ਦੱਸ ਰਿਹਾ ਹੈ ਕਿ ਉਸ ਨੇ ਨੱਬੇ ਹਜ਼ਾਰ ਦਾ ਲੋਨ ਲਿਆ ਸੀ ਅਤੇ ਅੱਜ ਉਸ ਦੇ ਸਿਰ ਦੋ ਲੱਖ ਪੱਚੀ ਹਜ਼ਾਰ ਰੁਪਏ ਦਾ ਕਰਜ਼ਾ ਹੈ।ਉਸ ਨੇ ਸੋਚਿਆ ਸੀ ਕਿ ਜੋ ਗਾਵਾਂ ਉਸ ਨੇਪਾਲੀਆਂ ਹਨ, ਉਨ੍ਹਾਂ ਨੂੰ ਵੇਚ ਕੇ ਬੈਂਕ ਦਾ ਕਰਜ਼ਾ ਉਤਾਰ ਦਿੱਤਾ ਜਾਵੇਗਾ।ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੁੱਧ ਦੇ ਰੇਟ ਘਟੇ ਹਨ,ਜਿਸ ਕਾਰਨ ਉਸ ਦੀਆਂ ਲੱਖਾਂ ਦੀਅਾਂ ਗਾਂਵਾਂ ਦਾ ਅੱਜ ਕੁਝ ਵੀ ਮੁੱਲ ਨਹੀਂ ਪੈ ਰਿਹਾ।ਜਿਸ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਹੈ।ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਗਿਣਾਈਆਂ,ਜਿਨ੍ਹਾਂ ਨੂੰ ਉਹ ਤਰਕ ਦੇ ਆਧਾਰ ਤੇ ਸਮਝਾ ਵੀ ਰਹੇ ਸੀ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਵੀ ਹਨ। ਸੋ ਇੱਥੇ ਇਨ੍ਹਾਂ

ਕਿਸਾਨਾਂ ਦਾ ਕਹਿਣਾ ਸੀ ਕਿ ਉਸ ਸਮੇਂ ਤਕ ਇਸ ਬੈਂਕ ਮੈਨੇਜਰਾਂ ਨੂੰ ਘਰ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ, ਜਦੋਂ ਤੱਕ ਬੈਂਕ ਦਾ ਕੋਈ ਉੱਚ ਅਧਿਕਾਰੀ ਆ ਕੇ ਇਨ੍ਹਾਂ ਨਾਲ ਗੱਲਬਾਤ ਨਹੀਂ ਕਰਦਾ।

Leave a Reply

Your email address will not be published. Required fields are marked *