ਟੈਕਸੀ ਡਰਾਈਵਰ ਨੂੰ ਕੁੱਟਣ ਵਾਲੀ ਲੜਕੀ ਨੂੰ ਰਾਖੀ ਸਾਵੰਤ ਨੇ ਦਿੱਤਾ ਮੂੰਹ ਤੋੜ ਜਵਾਬ

Uncategorized

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜੋ ਵੀਡਿਓ ਲਖਨਊ ਦਾ ਦੱਸਿਆ ਜਾ ਰਿਹਾ ਸੀ।ਇਸ ਵਿੱਚ ਇੱਕ ਲੜਕੀ ਇਕ ਟੈਕਸੀ ਡਰਾਈਵਰ ਨੂੰ ਬੜੀ ਬੇਰਹਿਮੀ ਨਾਲ ਕੁੱਟਦੀ ਹੋਈ ਦਿਖਾਈ ਦੇ ਰਹੀ ਸੀ।ਇਸ ਵੀਡੀਓ ਵਿੱਚ ਉਸ ਨੇ ਉਸ ਟੈਕਸੀ ਡਰਾੲੀਵਰ ਦੇ ਘੱਟੋ ਘੱਟ ਵੀਹ ਥੱਪੜ ਮਾਰੇ ਸੀ, ਭਾਵੇਂ ਕਿ ਉਹ ਟੈਕਸੀ ਡਰਾੲੀਵਰ ਦੀ ਕੋਈ ਵੀ ਗ਼ਲਤੀ ਨਹੀਂ ਸੀ।ਇਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਸੀ ਕਿ ਟੈਕਸੀ ਡਰਾੲੀਵਰ ਆਪਣੇ ਰਸਤੇ ਜਾ ਰਿਹਾ ਸੀ ਅਤੇ ਉਹ ਲੜਕੀ ਬੜੇ ਆਰਾਮ ਨਾਲ ਸੜਕ ਪਾਰ ਕਰ ਰਹੀ ਸੀ।

ਇਸ ਲੜਕੀ ਨੂੰ ਬਚਾਉਣ ਦੇ ਲਈ ਟੈਕਸੀ ਡਰਾਈਵਰ ਨੇ ਇਕਦਮ ਬਰੇਕ ਵੀ ਮਾਰੀ ਸੀ।ਪਰ ਫਿਰ ਵੀ ਇਸ ਲੜਕੀ ਨੇ ਇਸ ਟੈਕਸੀ ਡਰਾਈਵਰ ਨੂੰ ਬਹੁਤ ਜ਼ਿਆਦਾ ਕੁੱਟਿਆ ਅਤੇ ਜਦੋਂ ਇੱਕ ਲੜਕੀ ਨੇ ਇਸ ਟੈਕਸੀ ਡਰਾਈਵਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਲੜਕੀ ਨੇ ਉਸ ਲੜਕੇ ਦੇ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਦੀ ਤਰ੍ਹਾਂ ਫੈਲ ਗਈ।ਇਸ ਦੇ ਮਾਮਲੇ ਉੱਤੇ ਰਾਖੀ ਸਾਵੰਤ ਨੇ ਵੀ ਉਸ ਲੜਕੀ ਨੂੰ ਝਾੜ ਪਾਈ ਹੈ।ਉਸ ਦਾ ਕਹਿਣਾ ਹੈ ਕਿ ਜੇਕਰ

ਇਸ ਲੜਕੀ ਨੂੰ ਲੜਨ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਤਾਂ ਚਾਈਨਾ ਦੇ ਬਾਰਡਰ ਤੇ ਜਾਵੇ ਉੱਥੇ ਜਾ ਕੇ ਚਾਈਨਾ ਵਾਲਿਆਂ ਨਾਲ ਦੋ ਦੋ ਹੱਥ ਕਰੇਗੀ।ਨਾਲ ਹੀ ਰਾਖੀ ਸਾਵੰਤ ਦਾ ਕਹਿਣਾ ਹੈ ਕਿ ਜੇਕਰ ਇਸ ਲੜਕੀ ਨੂੰ ਆਪਣੇ ਆਪ ਵਿੱਚ ਜ਼ਿਆਦਾ ਤਾਕਤ ਮਹਿਸੂਸ ਹੋ ਰਹੀ ਹੈ ਤਾਂ ਗ੍ਰੇਟ ਖਲੀ ਨਾਲ ਮੱਥਾ ਲਾਵੇ।ਉਸ ਦਾ ਇੱਕ ਥੱਪੜ ਹੀ ਇਸ ਲੜਕੀ ਨੂੰ ਇਸ ਦੀ ਅਸਲੀਅਤ ਦਿਖਾ ਦੇਵੇਗਾ।ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਲੜਕੀ ਨੂੰ ਝਾੜ ਪਾਈ ਜਾ ਰਹੀ ਹੈ ਅਤੇ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਿਸ ਟੈਕਸੀ ਡ੍ਰਾਈਵਰ ਤੇ ਇਸ ਲੜਕੀ

ਵੱਲੋਂ ਥੱਪੜ ਮਾਰੇ ਗਏ ਸੀ।ਉਸ ਟੈਕਸੀ ਡਰਾੲੀਵਰ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਬੀ ਥੱਪੜ ਖਾਣ ਤੋਂ ਬਾਅਦ ਵੀ ਉਸਨੇ ਲੜਕੀ ਉੱਤੇ ਹੱਥ ਨਹੀਂ ਚੁੱਕਿਆ।

Leave a Reply

Your email address will not be published. Required fields are marked *