ਸਕੂਲ ਚ ਹੋਈ ਚੋਰੀ ਤਾਂ ਪੁਲੀਸ ਨੇ ਚੱਕ ਲਈ 17 ਸਾਲ ਦੀ ਕੁੜੀ, ਹੋਇਆ ਵੱਡਾ ਹੰਗਾਮਾ

Uncategorized

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਕੁਝ ਲੋਕਾਂ ਦੇ ਵਿੱਚ ਤਾਲਮੇਲ ਨਹੀਂ ਬੈਠਦਾ ਜਿਸ ਕਾਰਨ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਾਮਲਾ ਪੁਲੀਸ ਮੁਲਾਜ਼ਮਾਂ ਤਕ ਪਹੁੰਚਦਾ ਹੈ ਅਤੇ ਇੱਥੇ ਹੀ ਮਾਮਲਾ ਖਤਮ ਨਹੀਂ ਹੋ ਜਾਂਦਾ। ਪੁਲੀਸ ਮੁਲਾਜ਼ਮਾਂ ਵੱਲੋਂ ਵੀ ਕਈ ਵਾਰ ਕੁਝ ਅਜਿਹੀ ਕਾਰਵਾਈ ਕਰ ਦਿੱਤੀ ਜਾਂਦੀ ਹੈ,ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ ਦੇ ਮਾਡਲ ਟਾਊਨ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਪੁਲਸ ਮੁਲਾਜ਼ਮਾਂ ਨੇ ਇਕ ਮਾਮਲੇ ਵਿੱਚ ਸਤਾਰਾਂ ਸਾਲਾਂ ਦੀ ਇੱਕ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ।ਜਾਣਕਾਰੀ ਮੁਤਾਬਕ ਜਲੰਧਰ ਦੇ

ਮਾਡਲ ਟਾਊਨ ਇਲਾਕੇ ਦੇ ਵਿਚ ਇਕ ਸਕੂਲ ਬਣਿਆ ਹੋਇਆ ਹੈ। ਇਸ ਸਕੂਲ ਨਾਲ ਇਕ ਦੁਕਾਨ ਦੀ ਕੰਧ ਲੱਗਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਅਤੇ ਦੁਕਾਨਦਾਰ ਦੀ ਇਹ ਸਾਂਝੀ ਕੰਧ ਹੈ। ਪਰ ਦੁਕਾਨਦਾਰ ਨੇ ਇਸ ਕੰਧ ਨੂੰ ਢਾਹ ਦਿੱਤਾ ਅਤੇ ਸਕੂਲ ਦਾ ਇੱਕ ਕਮਰਾ ਵਰਤਣਾ ਸ਼ੁਰੂ ਕਰ ਦਿੱਤਾ।ਜਿਸ ਤੋਂ ਬਾਅਦ ਜਦੋਂ ਸਕੂਲ ਦੇ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸਦੀ ਜਾਣਕਾਰੀ ਦਿੱਤੀ।ਮੌਕੇ ਤੇ ਪੁਲਸ ਮੁਲਾਜ਼ਮਾਂ ਜਾਇਜ਼ਾ ਲੈਣ ਲਈ ਪਹੁੰਚੇ ਤਾਂ ਉਸ ਸਮੇਂ ਦੁਕਾਨਦਾਰ ਦੁਕਾਨ ਵਿਚ ਮੌਜੂਦ ਨਹੀਂ ਸੀ।ਪਰ ਉਸ ਦੀ ਦੁਕਾਨ ਤੇ ਇਕ

ਔਰਤ ਅਤੇ ਉਸ ਦੇ ਕੁਝ ਕਰਮਚਾਰੀ ਉੱਥੇ ਮੌਜੂਦ ਸੀ।ਜਿਨ੍ਹਾਂ ਵੱਲੋਂ ਪੁਲੀਸ ਮੁਲਾਜ਼ਮਾਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ ਗਈ ਭਾਵ ਉਨ੍ਹਾਂ ਨੂੰ ਮੌਕੇ ਦਾ ਜਾਇਜ਼ਾ ਨਹੀਂ ਲੈਣ ਦਿੱਤਾ ਜਾ ਰਿਹਾ ਸੀ।ਇਸ ਮੌਕੇ ਪੱਤਰਕਾਰ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਕੈਮਰੇ ਵਿੱਚ ਕੈਦ ਕੀਤਾ ਜਾ ਰਿਹਾ ਸੀ।ਪੁਲਿਸ ਮੁਲਾਜ਼ਮਾਂ ਨੇ ਦੁਕਾਨਾਂ ਦੇ ਮਾਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਪਰ ਉਹ ਨਹੀਂ ਮੰਨੇ ਤਾਂ ਉਨ੍ਹਾਂ ਨੇ ਇਕ ਸਤਾਰਾਂ ਸਾਲ ਦੀ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ।ਜਿਸ ਤੋਂ ਬਾਅਦ ਇੱਥੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਅਤੇ ਇਸ ਹੰਗਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਬਹੁਤ ਸਾਰੇ ਲੋਕਾਂ ਵੱਲੋਂ

ਇਸ ਮਾਮਲੇ ਉਤੇ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *