ਸੁਖਬੀਰ ਬਾਦਲ ਦੇ ਨਜ਼ਦੀਕੀ ਵਿਅਕਤੀ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ

Uncategorized

ਅੱਜਕੱਲ੍ਹ ਕ-ਤ-ਲ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਕਾਰਨ ਪੰਜਾਬ ਦਾ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਮੋਹਾਲੀ ਦੇ ਸੈਕਟਰ ਇਕਹੱਤਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਵਿੱਕੀ ਮਿੱਡੂਖੇੜਾ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਸੈਕਟਰ ਇਕਹੱਤਰ ਵਿੱਚ ਆਈ ਸੀ।ਜਦੋਂ ਉਹ ਵਾਪਸ ਆਪਣੀ ਕਾਰ ਵਿੱਚ ਬੈਠਦੇ ਹਨ ਤਾਂ ਉਥੇ ਚਾਰ ਲੜਕੇ ਆਉਂਦੇ ਹਨ ਅਤੇ ਉਨ੍ਹਾਂ ਉੱਤੇ ਗੋ-ਲੀ-ਆਂ ਚਲਾਉਣੀਆਂ ਸ਼ੁਰੂ ਕਰ

ਦਿੱਤਾ।ਇਸ ਦੌਰਾਨ ਇਕ ਗੋ-ਲੀ ਵਿੱਕੀ ਮਿੱਡੂਖੇੜਾ ਦੀ ਬਾਂਹ ਵਿੱਚ ਲੱਗਦੀ ਹੈ।ਉਸ ਤੋਂ ਬਾਅਦ ਉਹ ਆਪਣੀ ਗੱਡੀ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਲੈਂਦਾ ਹੈ।ਉਸ ਸਮੇਂ ਉਹ ਲੜਕੇ ਵੀ ਉਸ ਦੇ ਪਿੱਛੇ ਭੱਜ ਲੈਂਦੇ ਹਨ ਅਤੇ ਲਗਾਤਾਰ ਗੋ-ਲੀ-ਆਂ ਚਲਾਉਂਦੇ ਹਨ।ਜਿਸ ਦੌਰਾਨ ਵਿੱਕੀ ਮਿੱਡੂਖੇੜਾ ਦੇ ਕਰੀਬ ਅੱਠ ਗੋ-ਲੀ-ਆਂ ਲੱਗਦੀਆਂ ਹਨ।ਇਸ ਦੌਰਾਨ ਉਹ ਆਪਣੀ ਜਾਨ ਬਚਾਉਣ ਲਈ ਇੱਕ ਕੰਧ ਟੱਪ ਕੇ ਇਕ ਪਾਰਕ ਵਿੱਚ ਦਾਖਲ ਹੁੰਦਾ ਹੈ ਅਤੇ ਇਸੇ ਪਾਰਕ ਵਿੱਚ ਉਹ

ਆਪਣਾ ਦਮ ਤੋੜ ਦਿੱਤਾ ਹੈ।ਦਸ ਦਈਏ ਕਿ ਵਿੱਕੀ ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫੀ ਜ਼ਿਆਦਾ ਕਰੀਬੀ ਸੀ ਕਈ ਵਾਰ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਨਾਲ ਦੇਖਿਆ ਜਾ ਚੁੱਕਿਆ ਹੈ।ਸੋ ਇਸ ਮਾਮਲੇ ਬਾਰੇ ਸੁਖਬੀਰ ਬਾਦਲ ਦਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ, ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ ਭਾਵ ਕਿਸ ਨੇ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਕੀਤਾ ਹੈ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕੁਝ ਗੈਂਗਸਟਰਾਂ ਦਾ ਪਿਤਾ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਸਿਆਸੀ ਪਾਰਟੀਆਂ ਨਾਲ ਜੋੜ ਕੇ ਵੀ ਵੇਖ ਰਹੇ ਹਨ,ਪਰ ਅਜੇ ਤੱਕ ਪੁਲਸ ਮੁਲਾਜ਼ਮਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।ਪਰ ਇਹ ਸਾਹਮਣੇ ਨਹੀਂ ਆਇਆ ਕਿ ਕਿੰਨਾ ਦੁਆਰਾ ਇਸ ਘਟਨਾ ਨੂੰ ਅੰਜਾਮ

ਦਿੱਤਾ ਗਿਆ ਹੈ। ਪੁਲੀਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਛਾਣਬੀਣ ਕਰ ਰਹੇ ਹਨ।ਛਾਣਬੀਣ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *