ਅਸੀਂ ਕੀਤਾ ਹੈ ਵਿੱਕੀ ਮਿੱਡੂਖੇੜਾ ਦਾ ਕਤਲ ,ਦਵਿੰਦਰ ਬੰਬੀਹਾ

Uncategorized

ਪਿਛਲੇ ਦਿਨੀਂ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਕਰ ਦਿੱਤਾ ਗਿਆ ਸੀ।ਜਾਣਕਾਰੀ ਮੁਤਾਬਕ ਵਿੱਕੀ ਮਿੱਡੂਖੇੜਾ ਮੁਹਾਲੀ ਦੇ ਸੈਕਟਰ ਇਕਹੱਤਰ ਵਿੱਚ ਆਪਣੇ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਣ ਲਈ ਆਏ ਸੀ।ਜਦੋਂ ਉਨ੍ਹਾਂ ਨੇ ਆਪਣਾ ਕੰਮ ਖਤਮ ਕਰ ਲਿਆ ਤਾਂ ਉਸ ਤੋਂ ਬਾਅਦ ਉਹ ਆਪਣੀ ਗੱਡੀ ਵਿੱਚ ਬੈਠੇ ਇਸ ਦੌਰਾਨ ਕੁਝ ਲੜਕੇ ਉਨ੍ਹਾਂ ਦੇ ਵੱਲ ਆਉਂਦੇ ਹਨ।ਇਨ੍ਹਾਂ ਉੱਤੇ ਹ-ਮ-ਲਾ ਕਰ ਦਿੰਦੇ ਹਨ।ਇਸ ਦੌਰਾਨ ਇਕ ਗੋਲੀ ਇਨ੍ਹਾਂ ਦੀ ਬਾਂਹ ਵਿੱਚ ਲੱਗਦੀ ਹੈ।ਉਸ ਤੋਂ ਬਾਅਦ ਵਿੱਕੀ ਮਿੱਡੂਖੇੜਾ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਦਾ ਹੈ।ਪਰ ਉਹ ਲੜਕੇ ਵੀ ਇਸ ਦੇ ਪਿੱਛੇ ਭੱਜਦੇ ਹਨ ਅਤੇ ਗੋਲੀਆਂ ਮਾਰ ਕੇ

ਉਸਨੂੰ ਜ਼ਖ਼ਮੀ ਕਰ ਦਿੰਦੇ ਹਨ। ਜਿਸ ਤੋਂ ਬਾਅਦ ਮਿੱਡੂਖੇੜਾ ਇਕ ਪਾਰਕ ਵਿਚ ਪਹੁੰਚ ਕੇ ਦਮ ਤੋੜ ਦਿੰਦਾ ਹੈ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪੁਲੀਸ ਮੁਲਾਜ਼ਮਾਂ ਵੱਲੋਂ ਕ-ਤ-ਲ ਕਰਨ ਵਾਲੇ ਦੋਸ਼ੀਆਂ ਨੂੰ ਲੱਭਿਆ ਜਾ ਰਿਹਾ ਸੀ।ਪਰ ਹੁਣ ਗੈਂਗਸਟਰ ਦਵਿੰਦਰ ਬੰਬੀਹਾ ਦੇ ਗਰੁੱਪ ਵੱਲੋਂ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਉਨ੍ਹਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।ਉਹਦਾ ਕਹਿਣਾ ਹੈ ਕਿ ਵਿੱਕੀ ਮਿੱਡੂਖੇੜਾ ਵੱਲੋਂ ਇਨ੍ਹਾਂ ਦੇ ਖਿਲਾਫ ਕੰਮ ਕਰਦੇ ਗਰੁੱਪ ਦੀ ਸਹਾਇਤਾ ਕੀਤੀ ਜਾ

ਰਹੀ ਸੀ। ਇਨ੍ਹਾਂ ਦੇ ਗਰੁੱਪ ਦੀ ਜਾਣਕਾਰੀ ਉਨ੍ਹਾਂ ਦੇ ਵਿਰੋਧੀ ਗਰੁੱਪ ਨੂੰ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਇਨ੍ਹਾਂ ਦਾ ਵਿਰੋਧੀ ਗਰੁੱਪ ਜੋ ਵੀ ਗਲਤ ਕੰਮ ਕਰਦਾ ਸੀ ਉਸ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਗਰੁੱਪ ਤੇ ਪਾਈ ਜਾ ਰਹੀ ਸੀ।ਇਸ ਲਈ ਹੁਣ ਵਿੱਕੀ ਮਿੱਡੂਖੇੜਾ ਦਾ ਕ-ਤ-ਲ ਕਰ ਦਿੱਤਾ ਗਿਆ ਹੈ।ਸੋ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ

ਪਾਏ ਜਾਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published. Required fields are marked *