ਦੁਬਈ ਚ ਫਸੇ ਪੁੱਤ ਨੂੰ ਬਚਾਉਣ ਲਈ ਮਾਂ ਬਾਪ ਨੇ ਕੀਤੇ ਮਿੰਨਤਾਂ ਤਰਲੇ ,ਪਰ ਪੰਜਾਬ ਆ ਪੁੱਤ ਹੋਇਆ ਕਪੁੱਤ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।ਜਦੋਂ ਪੁੱਤਰ ਆਪਣਾ ਫ਼ਰਜ਼ ਭੁੱਲ ਜਾਂਦੇ ਹਨ ਅਤੇ ਬੁਢਾਪੇ ਵਿੱਚ ਆਪਣੇ ਮਾਪਿਆਂ ਨੂੰ ਰੁਲਣ ਲਈ ਛੱਡ ਦਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਅਮਲਾਂ ਵਾਲੇ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਆਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਲੜਕੇ ਨੇ ਆਪਣੇ ਮਾਤਾ ਪਿਤਾ ਦਾ ਸਾਥ ਛੱਡ ਦਿੱਤਾ ਹੈ;ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਉਸ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਆਕਾਸ਼ਦੀਪ ਸਿੰਘ ਦੁਬਈ ਗਿਆ ਸੀ ਤਾਂ ਜੋ ਉਹ ਆਪਣੇ ਪਰਿਵਾਰ ਦੇ

ਆਰਥਿਕ ਹਾਲਤ ਸੁਧਾਰ ਸਕੇ।ਪਰ ਜਦੋਂ ਉਹ ਦੁਬਈ ਚਲਿਆ ਜਾਂਦਾ ਹੈ ਤਾਂ ਉਸ ਸਮੇਂ ਉਸ ਦੇ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਅਤੇ ਕੰਪਨੀ ਦੁਆਰਾ ਉਸ ਦਾ ਇਲਾਜ ਕੀਤਾ ਜਾਣ ਲੱਗਿਆ।ਪਰ ਉਥੇ ਆਕਾਸ਼ਦੀਪ ਸਿੰਘ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ।ਜਿਸ ਲਈ ਆਕਾਸ਼ਦੀਪ ਪੰਜਾਬ ਆਉਣਾ ਚਾਹੁੰਦਾ ਸੀ,ਪਰ ਕੰਪਨੀ ਵਾਲਿਆਂ ਦਾ ਕਹਿਣਾ ਸੀ ਕਿ ਉਸਦਾ ਦੋ ਸਾਲ ਦਾ ਵੀਜ਼ਾ ਹੈ ਉਸ ਨੂੰ ਪੰਜਾਬ ਨਹੀਂ ਭੇਜ ਸਕਦੇ ਉਸ ਤੋਂ ਬਾਅਦ ਆਕਾਸ਼ਦੀਪ ਸਿੰਘ ਦੇ ਮਾਤਾ ਪਿਤਾ ਨਹੀਂ ਬਹੁਤ ਸਾਰੇ ਲੋਕਾਂ ਦੇ

ਤਰਲੇ ਕੱਢੇ ਅਤੇ ਐਨਆਰਆਈ ਵੀਰਾਂ ਅੱਗੇ ਵੀ ਆਪਣਾ ਦੁਖੜਾ ਰੋਇਆ ਤਾਂ ਜੋ ਉਨ੍ਹਾਂ ਦੇ ਪੁੱਤਰ ਨੂੰ ਪੰਜਾਬ ਲਿਆਂਦਾ ਜਾ ਸਕੇ ਬਹੁਤ ਸਾਰੇ ਲੋਕਾਂ ਦੀ ਮਦਦ ਨਾਲ ਆਕਾਸ਼ਦੀਪ ਸਿੰਘ ਨੂੰ ਵਾਪਸ ਉਸ ਦੇ ਘਰ ਲਿਆਂਦਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਇਲਾਜ ਕਰਵਾਉਣ ਦੇ ਲਈ ਕਾਫੀ ਜ਼ਿਆਦਾ ਪੈਸਾ ਖਰਚ ਦਿੱਤਾ।ਜਦੋਂ ਆਕਾਸ਼ਦੀਪ ਠੀਕ ਹੋ ਗਿਆ ਤਾਂ ਉਸ ਤੋਂ ਬਾਅਦ ਉਸ ਦੇ ਪਿਤਾ ਦੀ ਤਬੀਅਤ ਖਰਾਬ ਰਹਿਣ ਲੱਗੀ।ਜਾਣਕਾਰੀ ਮੁਤਾਬਕ ਅਕਾਸ਼ਦੀਪ ਦੇ ਪਿਤਾ ਧੀ ਸੱਤ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਵਾਈ ਆਉਂਦੀ ਹੈ।ਜਿਸ ਦਾ ਖਰਚਾ ਆਕਾਸ਼ਦੀਪ ਸਿੰਘ ਨਹੀਂ ਚੁੱਕਣਾ ਚਾਹੁੰਦਾ ਅਤੇ ਉਹ ਘਰ ਛੱਡ ਕੇ ਚਲਾ ਗਿਆ ਹੈ।ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਕਾਸ਼ਦੀਪ ਨੂੰ ਬਹੁਤ ਜ਼ਿਆਦਾ ਸਮਝਾਇਆ ਕਿ ਉਹ ਕੋਈ ਨਾ ਕੋਈ ਕੰਮ ਕਰਨ ਲੱਗ ਜਾਣਗੇ

ਅਤੇ ਘਰ ਦਾ ਗੁਜ਼ਾਰਾ ਹੋਣ ਲੱਗੇਗਾ।ਪਰ ਹੁਣ ਉਨ੍ਹਾਂ ਦਾ ਪੁੱਤਰ ਕਪੁੱਤ ਹੋ ਚੁੱਕਿਆ ਹੈ ਅਤੇ ਮਾਂ ਪਿਉ ਰੋਂਦੇ ਹੋਏ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *