ਹੜ੍ਹ ਤੋਂ ਪੀਡ਼ਤ ਲੋਕਾਂ ਨੇ ਘੇਰ ਲਿਆ ਖੇਤੀ ਮੰਤਰੀ ਨਰੇਂਦਰ ਤੋਮਰ,ਦੇਖੋ ਰੋਡ ਦੇ ਵਿਚਕਾਰ ਹੀ ਰੋਕ ਲਈ ਗੱਡੀ

Uncategorized

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਪਰ ਫਿਰ ਵੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਆਪਣਾ ਬਿਆਨ ਨਹੀਂ ਬਦਲਿਆ ਜਾ ਰਿਹਾ,ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਲੋਕਾਂ ਲਈ ਬਿਲਕੁਲ ਫ਼ਾਇਦੇਮੰਦ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ।ਦੂਜੇ ਪਾਸੇ ਦੇਸ਼ ਵਿਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਖੇਤਰ ਪ੍ਰਭਾਵਿਤ ਹੋ ਚੁੱਕੇ ਹਨ,ਜਿੱਥੇ ਲੋਕ ਬੇਘਰ ਹੋ ਚੁੱਕੇ ਹਨ ਇਸੇ ਤਰ੍ਹਾਂ ਨਾਲ ਸਹਿਯੋਗਪੁਰ ਵਿਚ ਵੀ ਲੋਕ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਭਾਰੀ ਮੀਂਹ ਦੌਰਾਨ ਨਦੀਆਂ

ਨਾਲਿਆਂ ਦਾ ਵਹਾਅ ਤੇਜ਼ ਹੋ ਚੁਕਿਆ ਹੈ ਅਤੇ ਬਹੁਤ ਸਾਰੀਆਂ ਥਾਵਾਂ ਤੇ ਹੜ੍ਹ ਆ ਚੁੱਕੇ ਹਨ,ਜਿਸ ਕਾਰਨ ਲੋਕ ਆਪਣੇ ਪਰਿਵਾਰਾਂ ਨਾਲੋਂ ਵਿਛੜ ਚੁੱਕੇ ਹਨ ਜਾਂ ਫਿਰ ਉਨ੍ਹਾਂ ਦੇ ਘਰ ਢਹਿ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਆਪਣੇ ਘਰਾਂ ਨੂੰ ਛੱਡਣਾ ਪਿਆ।ਪਰ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਰਿਹਾ,ਜਿਸ ਨਾਲ ਇਨ੍ਹਾਂ ਲੋਕਾਂ ਨੂੰ ਕੋਈ ਸਹਿਯੋਗ ਮਿਲੇ ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।ਪਰ ਫਿਰ ਵੀ ਉਨ੍ਹਾਂ ਤੱਕ ਖਾਣਾ ਨਹੀਂ ਪਹੁੰਚਾਇਆ ਜਾ ਰਿਹਾ।ਭਾਵੇਂ ਕਿ ਕੁਝ ਮੰਤਰੀ ਹੜ੍ਹ ਪੀੜਤ ਲੋਕਾਂ

ਦੀ ਹਾਲਤ ਜਾਣਨ ਦਾ ਨਾਟਕ ਕਰਦੇ ਹੋਏ ਦਿਖਾਈ ਦਿੰਦੇ ਹਨ,ਪਰ ਉਹ ਸਿਰਫ ਗੇੜਾ ਲਗਾ ਕੇ ਵਾਪਸ ਚਲੇ ਜਾਂਦੇ ਹਨ।ਇਨ੍ਹਾਂ ਲੋਕਾਂ ਲਈ ਕੋਈ ਵੀ ਅਜਿਹੀ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ,ਜਿਸ ਨਾਲ ਇਨ੍ਹਾਂ ਲੋਕਾਂ ਦੀ ਸਹਾਇਤਾ ਹੋ ਸਕੇ। ਜਿਸ ਲਈ ਲੋਕ ਬਹੁਤ ਜ਼ਿਆਦਾ ਗੁੱਸੇ ਵਿੱਚ ਹਨ।ਪਿਛਲੇ ਦਿਨੀਂ ਜਦੋਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਇਨ੍ਹਾਂ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ ਤਾਂ ਉਸ ਸਮੇਂ ਲੋਕਾਂ ਦੇ ਵਿੱਚ ਗੁੱਸਾ ਦਿਖਾਈ ਦਿੱਤਾ। ਉਨ੍ਹਾਂ ਨੇ ਨਰੇਂਦਰ ਤੋਮਰ ਦੀ ਗੱਡੀ ਨੂੰ ਘੇਰਾ ਪਾਇਆ।ਕਾਫੀ ਲੰਬੇ ਸਮੇਂ ਤੱਕ ਜੱਦੋ ਜਹਿਦ ਹੁੰਦੀ ਰਹੀ ਪੁਲੀਸ ਮੁਲਾਜ਼ਮਾਂ ਨੇ ਲੋਕਾਂ ਨੂੰ ਪਾਸੇ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ।ਪਰ ਲੋਕਾਂ ਦੇ ਵਿੱਚ ਗੁੱਸਾ ਇੰਨਾ ਜ਼ਿਆਦਾ ਸੀ ਕਿ ਉਹ ਗੱਡੀ ਤੋਂ ਪਾਸੇ

ਹੋਣ ਲਈ ਤਿਆਰ ਨਹੀਂ ਸੀ,ਜਿਸ ਕਾਰਨ ਮਜਬੂਰਨ ਨਰੇਂਦਰ ਤੋਮਰ ਨੂੰ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲਣਾ ਪਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਤੋਂ ਬਚਾਇਆ।

Leave a Reply

Your email address will not be published. Required fields are marked *