ਸਰਦੂਲ ਸਿਕੰਦਰ ਦੇ ਜਾਣ ਤੋਂ ਬਾਅਦ ਅਮਰ ਨੂਰੀ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਸੁਣਾਇਆ ਆਪਣਾ ਦਰਦ

Uncategorized

ਸਰਦੂਲ ਸਿਕੰਦਰ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਹੇ ਹਨ।ਉਨ੍ਹਾਂ ਦੁਆਰਾ ਗਾਏ ਗਏ ਗਾਣੇ ਬਹੁਤ ਮਸ਼ਹੂਰ ਹੁੰਦੇ ਸੀ ਅਤੇ ਸਰਦੂਲ ਸਿਕੰਦਰ ਚੰਗੇ ਗਾਇਕ ਹੋਣ ਦੇ ਨਾਲ ਨਾਲ ਚੰਗੇ ਸੁਭਾਅ ਦੇ ਮਾਲਕ ਸੀ।ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸੀ ਅਤੇ ਉਨ੍ਹਾਂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਰੋਂਦੇ ਹਨ ਖ਼ਾਸਕਰ ਉਨ੍ਹਾਂ ਦੀ ਪਤਨੀ ਅਮਰ ਨੂਰੀ ਬਹੁਤ ਹੀ ਸਦਮੇ ਵਿੱਚ ਰਹੇ।ਉਨ੍ਹਾਂ ਨੇ ਦੱਸਿਆ ਕਿ ਸਰਦੂਲ ਸਿਕੰਦਰ ਜੀ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਕਈ ਵਾਰ ਉਨ੍ਹਾਂ ਦੀ ਹਾਲਤ ਅਜਿਹੀ ਹੋ ਜਾਂਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਛੋਟੇ ਛੋਟੇ

ਮੰਨਦੇ ਸੀ ਭਾਵ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਸੀ ਅਤੇ ਆਪਣੇ ਪਿਛਲੇ ਸਮੇਂ ਦੇ ਵਿਚ ਚਲੇ ਜਾਂਦੇ ਸੀ ਅਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨਾਲ ਅਜਿਹਾ ਹੋਇਆ ਹੈ ਕਿ ਕਈ ਘੰਟਿਆਂ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਸਰਦੂਲ ਸਿਕੰਦਰ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਦੁਨੀਆਂ ਖ਼ਤਮ ਹੋ ਗਈ ਹੈ,ਕਿਉਂਕਿ ਉਹ ਸਰਦੂਲ ਸਿਕੰਦਰ ਜੀ ਦੇ ਹਰ ਵਕਤ ਨਾਲ ਹੀ ਰਹਿੰਦੇ ਸੀ ਅਤੇ ਅੱਜ ਜਦੋਂ ਉਹ ਚਿਹਰਾ ਇਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਤਾਂ ਇਨ੍ਹਾਂ ਦੇ ਦਿਲ ਨੂੰ ਬਹੁਤ ਵੱਡਾ ਸਦਮਾ ਪਹੁੰਚਦਾ ਹੈ।

ਉਸ ਸਮੇਂ ਇਹ ਸਰਦੂਲ ਸਿਕੰਦਰ ਦੀ ਤਸਵੀਰ ਦੇ ਅੱਗੇ ਜਾ ਕੇ ਬੈਠ ਜਾਂਦੇ ਹਨ ਅਤੇ ਕਈ ਘੰਟਿਆਂ ਤਕ ਉਨ੍ਹਾਂ ਨਾਲ ਗੱਲਾਂਬਾਤਾਂ ਕਰਦੇ ਰਹਿੰਦੇ ਹਨ। ਇੰਟਰਵਿਊ ਦੌਰਾਨ ਅਮਰ ਨੂਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸੀ ਅਤੇ ਉਹ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਆਖ਼ਰੀ ਸਮੇਂ ਦੇ ਵਿਚ ਸਰਦੂਲ ਸਿਕੰਦਰ ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗ ਰਹੇ ਸੀ ਕਿ ਉਹ ਸਾਰੀ ਜ਼ਿੰਦਗੀ ਇਨ੍ਹਾਂ ਦਾ ਸਾਥ ਨਹੀਂ ਨਿਭਾ ਸਕੇ।ਕਿਉਂਕਿ ਇਨ੍ਹਾਂ ਨੇ ਹੁਣ ਤੱਕ ਦੀ ਜ਼ਿੰਦਗੀ ਆਪਣੇ ਬੱਚਿਆਂ ਦੇ ਲੇਖੇ ਲਾਈ ਉਨ੍ਹਾਂ ਦੀ ਜ਼ਿੰਦਗੀ ਸੰਵਾਰਨ ਦੇ ਲਈ ਹੀ ਇਨ੍ਹਾਂ ਨੇ ਕੰਮਕਾਰ ਕੀਤਾ। ਹੁਣ ਜਦੋਂ ਇਨ੍ਹਾਂ ਦਾ ਸਮਾਂ ਆਇਆ ਸੀ ਕਿ ਇਹ ਇੱਕ ਦੂਜੇ ਨਾਲ ਸਮਾਂ ਬਿਤਾ ਸਕਦੇ ਹਨ ਤਾਂ ਹੁਣ ਸਰਦੂਲ ਸਿਕੰਦਰ ਜੀ ਇਸ ਦੁਨੀਆਂ ਤੋਂ ਚਲੇ ਗਏ।ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਸਾਨੀ ਅੰਦੋਲਨ ਨਾਲ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਸਰਦੂਲ ਸਿਕੰਦਰ ਦੀ ਨੂੰ ਭੀਡ਼ ਭਾਡ਼ ਵਾਲੀਆਂ ਜਗ੍ਹਾ ਤੇ ਜਾਣ ਤੋਂ

ਮਨਾਹੀ ਸੀ।ਪਰ ਫਿਰ ਵੀ ਉਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੇ ਵਿੱਚ ਅਣਖ ਜਾਗਦੀ ਹੈ ਉਹ ਕਿਸਾਨੀ ਅੰਦੋਲਨ ਨਾਲ ਜੁੜੇ ਰਹਿਣਗੇ।ਇਸ ਲਈ ਬਿਮਾਰ ਹੋਣ ਦੇ ਬਾਵਜੂਦ ਵੀ ਉਹ ਦਿੱਲੀ ਦੀ ਸਰਹੱਦ ਤੇ ਗਏ ਸੀ ਅਤੇ ਉੱਥੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਅੰਦੋਲਨ ਦੇ ਨਾਲ ਜੁੜਿਆ ਜਾਵੇ ਤਾਂ ਜੋ ਲੋਕ ਆਪਣੀ ਮਿੱਟੀ ਦੀ ਸੁਰੱਖਿਆ ਕਰ ਸਕਣ।

Leave a Reply

Your email address will not be published. Required fields are marked *