ਕੁਲਦੀਪ ਮਾਣਕ ਦੀ ਯਾਦ ਦਿਵਾਉਂਦਾ ਹੈ ਇੱਥੇ ਨੌਜਵਾਨ, ਕੁਲਦੀਪ ਮਾਣਕ ਨੂੰ ਚਾਹੁਣ ਵਾਲੇ ਜ਼ਰੂਰ ਦੇਖੋ ਇਹ ਵੀਡੀਓ

Uncategorized

ਸਾਡੇ ਪੰਜਾਬ ਵਿੱਚ ਗਾਇਕੀ ਦਿਨੋਂ ਦਿਨ ਵਿਸ਼ਾਲ ਰੂਪ ਧਾਰਨ ਕਰਦੀ ਜਾ ਰਹੀ ਹੈ।ਭਾਵ ਸਾਡੇ ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ,ਜੋ ਚੰਗੇ ਗਾਇਕ ਹਨ ਅਤੇ ਸੰਗੀਤ ਦੀ ਦੁਨੀਆਂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਰੋਜ਼ਾਨਾ ਹੀ ਸਾਡੇ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਹਨ।ਜਿਨ੍ਹਾਂ ਵਿੱਚ ਛੋਟੀ ਉਮਰ ਦੇ ਬੱਚੇ ਵੀ ਗਾਉਂਦੇ ਹੋਏ ਦਿਖਾਈ ਦਿੰਦੇ ਹਨ;ਸੋਸ਼ਲ ਮੀਡੀਆ ਦਾ ਸਮਾਂ ਨਾ ਹੋਣ ਕਾਰਨ ਬਹੁਤ ਸਾਰੇ ਲੋਕ ਮਸ਼ਹੂਰ ਵੀ ਹੋ ਰਹੇ ਹਨ।ਇਸੇ ਤਰ੍ਹਾਂ ਨਾਲ ਪਿਛਲੇ ਸਾਲ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ;ਜਿਸ ਵਿਚ ਸੁਖਮਨ ਨਾਮ ਦਾ ਇੱਕ ਲੜਕਾ ਇਕ ਸਾਜ਼ ਵਜਾ ਰਿਹਾ ਸੀ ਅਤੇ ਇੱਕ

ਕਲਾਕਾਰ ਗੀਤ ਗਾ ਰਿਹਾ ਸੀ। ਸੁਖਮਨ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਨੇ ਇਹ ਸਾਜ਼ ਵਜਾਉਣਾ ਆਪਣੇ ਪਿਤਾ ਕੋਲੋਂ ਸਿੱਖਿਆ ਹੈ,ਕਿਉਂਕਿ ਉਨ੍ਹਾਂ ਦੇ ਪਿਤਾ ਵੀ ਮਿਊਜ਼ੀਸ਼ੀਅਨ ਹਨ ਅਤੇ ਬਹੁਤ ਵੱਡੇ ਕਲਾਕਾਰਾਂ ਨਾਲ ਇਨ੍ਹਾਂ ਦੇ ਪਿਤਾ ਨੇ ਕੰਮ ਕੀਤਾ ਹੈ।ਉਸ ਵਾਇਰਲ ਹੋਈ ਵੀਡੀਓ ਬਾਰੇ ਗੱਲਬਾਤ ਕਰਨ ਤੇ ਸੁਖਮਣ ਨੇ ਦੱਸਿਆ ਕਿ ਜਿਸ ਕਲਾਕਾਰਾਂ ਨਾਲ ਉਸ ਦੀ ਵੀਡੀਓ ਵਾਇਰਲ ਹੋਈ ਸੀ, ਉਸ ਨੇ ਇਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮੋਡ਼ਿਆ ਭਾਵ ਕਿ ਇਨ੍ਹਾਂ ਨੂੰ ਪਾਸੇ ਕਰ ਦਿੱਤਾ ਸੁਖਮਣ ਦਾ ਕਹਿਣਾ ਹੈ ਕਿ ਮਿਊਜ਼ੀਸ਼ੀਅਨ ਦੀ ਏਨੀ

ਜ਼ਿਆਦਾ ਤਰੱਕੀ ਨਹੀਂ ਹੋ ਪਾਉਂਦੀ ਜਿੰਨੀ ਇਕ ਕਲਾਕਾਰ ਦੀ ਹੋ ਜਾਂਦੀ ਹੈ।ਕਿਉਂਕਿ ਲੋਕ ਗਾਇਕ ਨੂੰ ਹੀ ਸੁਣਨਾ ਪਸੰਦ ਕਰਦੇ ਹਨ।ਉਸ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ ਨੂੰ ਨਹੀਂ ਦੇਖਿਆ ਜਾਂਦਾ ਸੁਖਮਣ ਦੇ ਇਸ ਸਾਜ਼ ਨਾਲ ਦੋ ਲੜਕਿਆਂ ਨੇ ਕੁਲਦੀਪ ਮਾਣਕ ਦੀ ਤਰ੍ਹਾਂ ਕਲੀਆਂ ਗਾਈਆਂ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਗਾਣੇ ਗਾਏ ਜੋ ਕੁਲਦੀਪ ਮਾਣਕ ਅਕਸਰ ਹੀ ਅਖਾੜਿਆਂ ਦੇ ਵਿਚ ਗਾਇਆ ਕਰਦੇ ਸੀ।ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਕੁਲਦੀਪ ਮਾਣਕ ਦੀ

ਯਾਦ ਆਈ ਹੈ ਅਤੇ ਲੋਕ ਇਨ੍ਹਾਂ ਲੜਕਿਆਂ ਦੀ ਵੀ ਤਾਰੀਫ਼ ਕਰ ਰਹੇ ਹਨ ਅਤੇ ਇਨ੍ਹਾਂ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ।

Leave a Reply

Your email address will not be published. Required fields are marked *