ਇਸ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੇ ਦੇ ਨਾਲ ਕਰ ਦਿੱਤੀ ਇਹ ਬਹੁਤ ਜ਼ਿਆਦਾ ਸ਼ਰਮਨਾਕ ਕਰਤੂਤ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ’ਜੋ ਸਾਰਿਆਂ ਦੇ ਹੋਸ਼ ਉਡਾ ਦਿੰਦੇ ਹਨ ਅਤੇ ਅੱਜਕੱਲ੍ਹ ਪਵਿੱਤਰ ਰਿਸ਼ਤਿਆਂ ਉੱਤੇ ਵੀ ਸਵਾਲ ਖੜ੍ਹੇ ਕਰ ਦਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬਹੁਤ ਹੀ ਅਨੋਖਾ ਹੁੰਦਾ ਹੈ ਅਤੇ ਹਮੇਸ਼ਾ ਇਕੋ ਗੱਲ ਕਹੀ ਜਾਂਦੀ ਹੈ ਕਿ ਮਾਂ ਤੋਂ ਵਧ ਕੇ ਆਪਣੇ ਬੱਚੇ ਨੂੰ ਕੋਈ ਹੋਰ ਪਿਆਰ ਨਹੀਂ ਕਰ ਸਕਦਾ। ਪਰ ਅੱਜਕੱਲ੍ਹ ਜੋ ਘਟਨਾਵਾਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਹਨ।ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਅੱਜ ਕੱਲ੍ਹ ਮਾਵਾਂ ਦਾ ਪਿਆਰ ਵੀ ਆਪਣੇ ਬੱਚਿਆਂ ਦੇ ਲਈ ਘਟਦਾ ਜਾ ਰਿਹਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਕਪੂਰਥਲਾ ਦੇ ਇਕ ਪਿੰਡ ਤੋਂ ਸਾਹਮਣੇ ਆ ਰਿਹਾ

ਹੈ’ਜਿਥੇ ਇਕ ਸੱਤ ਸਾਲਾਂ ਦੇ ਮਾਸੂਮ ਬੱਚੇ ਦੀ ਉਸ ਦੀ ਸਕੀ ਮਾਂ ਨੇਕੀ ਜਾਨ ਲੈ ਲਈ।ਜਾਣਕਾਰੀ ਮੁਤਾਬਕ ਇਸ ਬੱਚੇ ਦੀ ਮਾਂ ਸ਼ਹਿਰ ਵਿੱਚ ਜਾ ਕੇ ਰਹਿਣਾ ਚਾਹੁੰਦੀ ਸੀ,ਪਰ ਇਸ ਬੱਚੇ ਦੇ ਪਿਤਾ ਹਰਜੀਤ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਬਹੁਤ ਜ਼ਿਆਦਾ ਸਮਝਾਇਆ ਸੀ ਕਿ ਉਹ ਸ਼ਹਿਰ ਜਾ ਕੇ ਆਪਣਾ ਗੁਜ਼ਾਰਾ ਨਹੀਂ ਕਰ ਪਾਉਣਗੇ।ਕਿਉਂਕਿ ਉਨ੍ਹਾਂ ਕੋਲ ਇੰਨੀਆਂ ਜ਼ਿਆਦਾ ਪੈਸੇ ਨਹੀਂ ਹਨ ਕਿ ਉਹ ਸ਼ਹਿਰ ਵਿੱਚ ਜਾ ਕੇ ਨਵਾਂ ਮਕਾਨ ਲੈ ਸਕਣ ਅਤੇ ਉਥੇ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਣ।ਪਰ ਉਸ ਦੀ ਪਤਨੀ ਉਸ ਦੀ ਗੱਲ ਮੰਨਣ ਲਈ ਤਿਆਰ

ਹੀ ਨਹੀਂ ਸੀ ਇਸ ਲਈ ਰੋਜ਼ਾਨਾ ਉਸ ਨਾਲ ਕਲੇਸ਼ ਕਰਿਆ ਕਰਦੀ ਸੀ ਅਤੇ ਇਸ ਦੇ ਗੁੱਸੇ ਦੇ ਚਲਦੇ ਇੱਕ ਦਿਨ ਉਸ ਨੇ ਆਪਣੇ ਪੁੱਤਰ ਨੂੰ ਕਣਕ ਵਾਲੀ ਜ਼ਹਿਰੀਲੀ ਦਵਾਈ ਦੇ ਦਿੱਤੀ।ਜਿਸ ਤੋਂ ਬਾਅਦ ਇਸ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।ਇਸ ਘਟਨਾ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਅਤੇ ਬਾਅਦ ਵਿਚ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਮੁਲਾਜ਼ਮਾਂ ਨੂੰ ਵੀ ਦਿੱਤੀ ਗਈ। ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕੀਤਾ ਅਤੇ ਛਾਣਬੀਨ ਸ਼ੁਰੂ ਕਰ ਦਿੱਤੀ।ਉਸ ਤੋਂ ਬਾਅਦ ਛਾਣਬੀਣ ਦੌਰਾਨ ਬੱਚੇ ਦੀ ਮਾਤਾ ਨੂੰ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਔਰਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ,ਕਿਉਂਕਿ ਇਸ ਨੇ ਬਹੁਤ ਹੀ ਘਟੀਆ ਕੰਮ ਕੀਤਾ ਹੈ।ਸੋ

ਇਸ ਦਾ ਮਾਮਲੇ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਬੇਰਹਿਮ ਔਰਤ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਜਿਸ ਨੇ ਆਪਣੇ ਗੁੱਸੇ ਦੇ ਚਲਦੇ ਆਪਣੇ ਹੀ ਪੁੱਤਰ ਦੀ ਜਾਨ ਲੈ ਲਈ।

Leave a Reply

Your email address will not be published. Required fields are marked *