ਲੱਖਾ ਸਧਾਣਾ ਲਾਈਵ ਹੋ ਕੇ ਬੋਲਿਆ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਸੰਬੰਧ ਵਿਚ

Uncategorized

ਅੱਜਕੱਲ੍ਹ ਸਾਡੇ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ। ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹੀ ਖ਼ਬਰ ਆਉਂਦੀ ਹੈ,ਜਿੱਥੇ ਬਹੁਤ ਸਾਰੇ ਨੌਜਵਾਨ ਗੋ-ਲੀ ਨਾਲ ਮਾਰ ਦਿੱਤੇ ਜਾਂਦੇ ਹਨ ਅਤੇ ਫੇਸਬੁੱਕ ਉੱਤੇ ਜ਼ਿੰਮੇਵਾਰੀ ਵੀ ਚੁੱਕ ਲਈ ਜਾਂਦੀ ਹੈ ਕਿ ਇਸ ਨੌਜਵਾਨ ਦਾ ਕ-ਤ-ਲ ਇਸ ਗਰੁੱਪ ਵੱਲੋਂ ਕੀਤਾ ਗਿਆ ਹੈ।ਕਿਉਂਕਿ ਇਸ ਨੇ ਇਨ੍ਹਾਂ ਨਾਲ ਕੋਈ ਧੋ-ਖਾ ਕੀਤਾ ਸੀ ਉਸ ਤੋਂ ਬਾਅਦ ਦੂਸਰੇ ਗਰੁੱਪ ਵਾਲਿਆਂ ਵੱਲੋਂ ਵੀ ਮੈਸੇਜ ਕਰ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਸਾਡਾ ਇੱਕ ਮਾਰਿਆ ਹੈ ਤਾਂ ਅਸੀਂ ਤੁਹਾਡੇ ਚਾਰ ਮਾਰ ਦੇਵਾਂਗੇ।ਸੋ ਲਗਾਤਾਰ ਇਹ ਸਿਲਸਿਲਾ ਜਾਰੀ ਹੈ,ਇਸੇ ਮਾਮਲੇ ਉੱਤੇ ਗੱਲਬਾਤ ਕੀਤੀ ਲੱਖਾ ਸਿਧਾਣਾ ਜੋ ਕਿ ਅਕਸਰ ਹੀ

ਪੰਜਾਬ ਦੇ ਬਹੁਤ ਸਾਰੇ ਗੰਭੀਰ ਮੁੱਦਿਆਂ ਉੱਤੇ ਬੋਲਦੇ ਹੋਏ ਦਿਖਾਈ ਦਿੰਦੇ ਹਨ।ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਹਨ।ਉਸ ਹਿਸਾਬ ਨਾਲ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਮਾੜਾ ਹੋ ਜਾਵੇਗਾ।ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਇਹ ਮਾਮਲੇ ਕਿਉਂ ਵਧ ਰਹੇ ਹਨ।ਉਨ੍ਹਾਂ ਨੇ ਅਜਿਹੇ ਨੌਜਵਾਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਦੂਸਰਿਆਂ ਨੂੰ ਗੋਲੀਆਂ ਨਾਲ ਉਡਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਿਰਫ ਇੱਕ ਨੌਜਵਾਨ ਦੀ ਜਾਨ

ਨਹੀਂ ਲੈਂਦੇ,ਬਲਕਿ ਉਸ ਦੇ ਪੂਰੇ ਪਰਿਵਾਰ ਨੂੰ ਜਿਉਂਦੇ ਜੀ ਮਾਰ ਦਿੰਦੇ ਹੋ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵਿਅਕਤੀ ਨੇ ਕਿਸੇ ਦਾ ਕ-ਤ-ਲ ਕੀਤਾ ਹੋਵੇ ਉਹ ਵੀ ਸੁੱਖ ਦਾ ਸਾਹ ਨਹੀਂ ਲੈ ਪਾਉਂਦਾ।ਉਸ ਨੂੰ ਵੀ ਗੋ-ਲੀ ਨਾਲ ਹੀ ਮਰਨਾ ਪੈਂਦਾ ਹੈ ਜਾਂ ਫਿਰ ਆਪਣੀ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਬਿਤਾਉਣੀ ਪੈਂਦੀ ਹੈ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਜਿਹੜੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਹੈ ਉਨ੍ਹਾਂ ਵੱਲੋਂ ਹੀ ਅਜਿਹਾ ਸਭ ਕੁਝ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨੇ ਪਿਛਲੇ ਦਿਨੀਂ ਕ-ਤ-ਲ ਕੀਤੇ ਗਏ ਵਿੱਕੀ ਮਿੱਡੂਖੇੜਾ ਦੀ ਗੱਲਬਾਤ

ਵੀ ਛੇੜੀ।ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਨੌਜਵਾਨ ਗ਼ਲਤ ਫ਼ੈਸਲੇ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਨ੍ਹਾਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੁਲ ਜਾਂਦੇ ਹਨ।

Leave a Reply

Your email address will not be published. Required fields are marked *