ਕੀ ਅਜੇ ਦੇਵਗਨ ਨੂੰ ਬੰਬੇ ਘੇਰਨ ਲਈ ਪੰਜਾਬ ਤੋਂ ਗਿਆ ਸੀ ਇਹ ਸਿੰਘ, ਵੇਖੋ ਖਾਸ ਇੰਟਰਵਿਊ

Uncategorized

ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉਸ ਸਮੇਂ ਬਹੁਤ ਸਾਰੇ ਫ਼ਿਲਮੀ ਅਦਾਕਾਰਾਂ ਨੇ ਕੇਂਦਰ ਸਰਕਾਰ ਦਾ ਸਾਥ ਦਿੱਤਾ ਸੀ ਅਤੇ ਕਿਸਾਨਾਂ ਨੂੰ ਗਲਤ ਠਹਿਰਾਉਂਦੇ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਸਹੀ ਦੱਸਿਆ ਸੀ।ਉਸ ਸਮੇਂ ਕਿਸਾਨਾਂ ਦੇ ਵਿਚ ਫਿਲਮੀ ਅਦਾਕਾਰਾਂ ਦੇ ਖਿਲਾਫ ਕਾਫੀ ਜ਼ਿਆਦਾ ਗੁੱਸਾ ਸੀ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਦਾ ਬਾਈਕਾਟ ਵੀ ਕੀਤਾ ਜਾ ਰਿਹਾ ਸੀ।ਇਸੇ ਦੌਰਾਨ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ,ਜਿਸ ਵਿੱਚ ਇੱਕ ਨਿਹੰਗ ਸਿੰਘ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਗੱਡੀ ਰੋਕ ਲਈ ਸੀ ਅਤੇ ਉਸ ਦੇ ਅੱਗੇ ਖੜ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਸੀ

ਅਤੇ ਨਾਲ ਹੀ ਅਜੇ ਦੇਵਗਨ ਦਾ ਵਿਰੋਧ ਕੀਤਾ ਸੀ।ਇਸ ਤੋਂ ਬਾਅਦ ਇਸ ਨਿਹੰਗ ਸਿੰਘ ਉਤੇ ਪੁਲੀਸ ਮੁਲਾਜ਼ਮਾਂ ਵੱਲੋਂ ਪਰਚਾ ਦਰਜ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ,ਬਾਅਦ ਵਿਚ ਇਸ ਦੀ ਜ਼ਮਾਨਤ ਹੋ ਜਾਂਦੀ ਹੈ।ਹੁਣ ਇਹ ਨਿਹੰਗ ਸਿੰਘ ਪੰਜਾਬ ਪਰਤ ਚੁੱਕਿਆ ਹੈ।ਇੱਥੇ ਇਸ ਨੇ ਜੂਸ ਦੀ ਰੇਹੜੀ ਲਗਾ ਰੱਖੀ ਹੈ।ਗੱਲਬਾਤ ਕਰਨ ਦੌਰਾਨ ਇਸ ਨਿਹੰਗ ਸਿੰਘ ਨੇ ਦੱਸਿਆ ਕਿ ਜਦੋਂ ਇਹ ਬੰਬੇ ਗਿਆ ਸੀ ਤਾਂ ਉਸ ਸਮੇਂ ਬਹੁਤ ਗ਼ਲਤ ਕੰਮ ਵੀ ਕਰਦਾ ਸੀ ਉਸ ਸਮੇਂ ਇਹ ਇੱਕ ਡਾਂਸਰ ਸੀ।ਬਾਅਦ ਵਿਚ ਗੁਰੂ ਦੀ ਕਿਰਪਾ ਹੋਈ ਅਤੇ ਇਹ ਨਿਹੰਗ

ਸਿੰਘਾਂ ਦੇ ਬਾਣੇ ਵਿੱਚ ਸਜ ਗਏ।ਉਸ ਤੋਂ ਬਾਅਦ ਇਨ੍ਹਾਂ ਨੇ ਡਾਂਸ ਕਰਨਾ ਬੰਦ ਕਰ ਦਿੱਤਾ।ਪਰ ਫਿਰ ਵੀ ਫਿਲਮੀ ਇੰਡਸਟਰੀ ਦੇ ਵਿਚ ਕੰਮ ਕਰ ਰਹੇ ਸੀ।ਇਸ ਦੌਰਾਨ ਇਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਤਨਖਾਹ ਵੀ ਮਿਲਦੀ ਸੀ।ਪਰ ਜਦੋਂ ਇਨ੍ਹਾਂ ਨੇ ਅਜੇ ਦੇਵਗਨ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਇਨ੍ਹਾਂ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਹੁਣ ਇਨ੍ਹਾਂ ਨੇ ਪੰਜਾਬ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ। ਨਿਹੰਗ ਸਿੰਘ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਇਸ ਨਿਹੰਗ ਸਿੰਘਾਂ ਨੇ ਇਕੱਲਿਆਂ ਹੀ ਅਜੈ ਦੇਵਗਨ ਵਰਗੇ ਮਸ਼ਹੂਰ ਅਦਾਕਾਰ ਦੀ ਗੱਡੀ ਨੂੰ ਰੋਕਿਆ ਸੀ,ਉਹ ਕੋਈ ਬੱਬਰ ਸ਼ੇਰ ਹੀ ਕਰ ਸਕਦਾ ਹੈ।ਕਿਉਂਕਿ ਬੰਬੇ ਵਿੱਚ ਬਹੁਤ ਸਾਰੇ ਲੋਕ ਅਜੇ

ਦੇਵਗਨ ਨੂੰ ਪਸੰਦ ਕਰਦੇ ਹਨ ਅਤੇ ਪੰਜਾਬ ਤੋਂ ਬਾਹਰ ਜਾ ਕੇ ਕਿਸੇ ਮਸ਼ਹੂਰ ਅਦਾਕਾਰ ਦੀ ਗੱਡੀ ਨੂੰ ਰੋਕਣਾ ਕੋਈ ਆਮ ਗੱਲ ਨਹੀਂ ਹੈ।

Leave a Reply

Your email address will not be published. Required fields are marked *