11 ਅਗਸਤ ਦੀਆਂ ਵੇਖੋ ਸਾਰੀਆਂ ਮੁੱਖ ਖ਼ਬਰਾਂ ,

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਦੇਸ਼ ਅਤੇ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ।ਅੱਜ ਦੀਆਂ ਕੁਝ ਮੁੱਖ ਖ਼ਬਰਾਂ ਇਸ ਪ੍ਰਕਾਰ ਹਨ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਉੱਜਵਲ ਯੋਜਨਾ 2.0 ਬਾਰੇ ਜਾਣਕਾਰੀ ਦਿੱਤੀ ਜਾਣੀ ਹੈ।ਉਨ੍ਹਾਂ ਵੱਲੋਂ ਲਾਭਪਾਤਰੀਆਂ ਨੂੰ ਮੁਫ਼ਤ ਵਿੱਚ ਸਿਲੰਡਰ ਅਤੇ ਚੁੱਲ੍ਹਾ ਦੇਣ ਦਾ ਐਲਾਨ ਕੀਤਾ ਜਾਵੇਗਾ।ਜਾਣਕਾਰੀ ਮੁਤਾਬਕ ਸਾਢੇ ਬਾਰਾਂ ਵਜੇ ਦੇ ਕਰੀਬ ਦੇਸ਼ ਦੇ ਪ੍ਰਧਾਨਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਇਸ ਯੋਜਨਾ ਬਾਰੇ ਜਾਣਕਾਰੀ ਦੇਣੀ ਹੈ।ਇਸ ਤੋਂ ਇਲਾਵਾ ਪੀ ਟ੍ਰਿਪਲ ਐੱਸਪੀ ਦੇ ਅਧੀਨ ਪਟਵਾਰੀ ਦਾ ਜੋ ਪੇਪਰ ਹੋਇਆ ਸੀ ਉਸ ਦੀ ਉੱਤਰ ਪੱਤਰਿਕਾ ਜਾਰੀ ਹੋ ਚੁੱਕੀ ਹੈ।ਦੱਸ ਦਈਏ ਕਿ

ਪਟਵਾਰੀ ਦਾ ਪੇਪਰ ਅੱਠ ਅਗਸਤ ਨੂੰ ਹੋਇਆ ਸੀ।ਇਸ ਦੌਰਾਨ ਜਿਹੜੇ ਵੀ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ। ਉਹ ਇਸ ਦੀ ਉੱਤਰ ਪੱਤਰਿਕਾ ਪੀ ਟ੍ਰਿਪਲ ਐੱਚ ਡੀ ਦੀ ਵੈੱਬਸਾਈਟ ਤੋਂ ਦੇਖ ਸਕਦੇ ਹਨ।ਇਸ ਤੋਂ ਇਲਾਵਾ ਪੰਜਾਬ ਵਿੱਚ ਪਿਛਲੇ ਦਿਨੀਂ ਕਤਲ ਹੋਏ ਵਿੱਕੀ ਮਿੱਡੂਖੇੜਾ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ।ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿੱਕੀ ਮਿੱਡੂਖੇੜਾ ਨੂੰ ਬਾਰਾਂ ਗੋ-ਲੀ-ਆਂ ਮਾਰੀਆਂ ਗਈਆਂ ਸੀ। ਜਿਨ੍ਹਾਂ ਵਿਚੋਂ ਦੱਸ ਗੋ-ਲੀ-ਆਂ ਉਸ ਦੇ ਸਰੀਰ ਵਿੱਚੋਂ ਆਰ ਪਾਰ ਹੋ ਗਈਆਂ ਸੀ ਅਤੇ ਦੋ ਗੋ-ਲੀ-ਆਂ ਬਰਾਮਦ ਕੀਤੀਅਾਂ ਗੲੀਅਾਂ ਹਨ।ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ

ਗੁਰਨਾਮ ਸਿੰਘ ਚੜੂਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨਵੀਂ ਪਾਰਟੀ ਦਾ ਗਠਨ ਕੀਤਾ ਹੈ।ਜਾਣਕਾਰੀ ਮੁਤਾਬਕ ਇਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਗੁਰਨਾਮ ਸਿੰਘ ਚੜੂਨੀ ਹੋਣਗੇ।ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੂੰ ਵਿਰੋਧੀ ਧਿਰਾਂ ਦਾ ਸਮਰਥਨ ਮਿਲਿਆ ਹੈ। ਜਿਸ ਦੌਰਾਨ ਉਨ੍ਹਾਂ ਵੱਲੋਂ ਇੱਕ ਸੌ ਸਤਾਈ ਵਾਂ ਸੰਵਿਧਾਨ ਸੋਧ ਬਿਲ ਪੇਸ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪੰਜਾਬ ਦੇ ਸਕੂਲਾਂ ਵਿੱਚੋਂ ਕੋਰੋਨਾ ਨੇ ਫਿਰ ਤੋਂ ਦਸਤਕ ਦਿੱਤੀ ਹੈ।ਜਾਣਕਾਰੀ ਮੁਤਾਬਕ ਪੰਜਾਬ ਦੇ ਕੁਝ ਸਕੂਲਾਂ

ਵਿੱਚ ਕੁਝ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ,ਜਿਸ ਤੋਂ ਬਾਅਦ ਸਿੱਖਿਆ ਮੰਤਰੀ ਵੱਲੋਂ ਵੱਡੇ ਫੈਸਲੇ ਲਏ ਜਾ ਸਕਦੇ ਹਨ।

Leave a Reply

Your email address will not be published. Required fields are marked *