ਮਾਂ ਪੁੱਤ ਨੂੰ ਘਰੋਂ ਕੱਢਣ ਵਾਲਿਆਂ ਤੇ ਮਨੀਸ਼ਾ ਗੁਲਾਟੀ ਨੂੰ ਚੜ੍ਹਿਆ ਗੁੱਸਾ ,ਪੁਲਸ ਨੂੰ ਨਾਲ ਲੈ ਕੇ ਗਈ ਇਸ ਔਰਤ ਨੂੰ ਮਿਲਣ

Uncategorized

ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਕਸਰ ਹੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹੋਏ ਦਿਖਾਈ ਦਿੰਦੇ ਹਨ।ਉਨ੍ਹਾਂ ਵੱਲੋਂ ਪੰਜਾਬ ਵਿਚ ਬਹੁਤ ਸਾਰੀਆਂ ਮਹਿਲਾਵਾਂ ਦਾ ਹੌਸਲਾ ਵਧਾਇਆ ਜਾਂਦਾ ਹੈ,ਕਿਉਂਕਿ ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਰਹਿੰਦੀਆਂ ਹਨ।ਜੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਅਜਿਹੇ ਕੰਮ ਕਰਨ ਲਈ ਮਜਬੂਰ ਹਨ ਜੋ ਕਦੇ ਵੀ ਉਨ੍ਹਾਂ ਨੇ ਜ਼ਿੰਦਗੀ ਵਿੱਚ ਨਹੀਂ ਸੋਚੇ ਸੀ।ਇਹ ਮਹਿਲਾਵਾਂ ਬਹੁਤ ਸਾਰੀਆਂ ਔਰਤਾਂ ਦੇ ਲਈ ਮਿਸਾਲ ਵੀ ਬਣਦੀਆਂ ਹਨ।ਪਰ ਇਨ੍ਹਾਂ ਦੇ ਕੰਮ ਕਰਨ ਦੇ ਪਿੱਛੇ ਬਹੁਤ ਸਾਰੀਆਂ ਮਜਬੂਰੀਆਂ ਵੀ ਹੁੰਦੀਆਂ ਹਨ।ਬਹੁਤ ਸਾਰੀਆਂ

ਉਦਾਹਰਣਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।ਇਸੇ ਤਰ੍ਹਾਂ ਨਾਲ ਇਕ ਔਰਤ ਦੀਆਂ ਦੋ ਬੱਚੀਆਂ ਹਨ,ਉਸ ਦੀ ਇੱਕ ਬੱਚੀ ਗੋਦੀ ਹੈ।ਪਰ ਇਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ।ਉਸ ਤੋਂ ਬਾਅਦ ਇਸ ਨੂੰ ਹੁਣ ਜੂਸ ਦੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਔਰਤ ਦਾ ਕਹਿਣਾ ਹੈ ਕਿ ਇਸ ਦੇ ਸਹੁਰੇ ਪਰਿਵਾਰ ਨੇ ਇਸ ਨਾਲ ਨਾ ਇਨਸਾਫੀ ਕੀਤੀ ਹੈ।ਇਸ ਨੂੰ ਇਸ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ, ਜਿਸ ਕਾਰਨ

ਹੁਣ ਇਸ ਨੂੰ ਜੂਸ ਦੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ।ਜਦੋਂ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਇਸ ਔਰਤ ਨੂੰ ਮਿਲਣ ਲਈ ਪਹੁੰਚੀ ਤਾਂ ਇਸ ਔਰਤ ਨੇ ਰੋਂਦੇ ਹੋਏ ਆਪਣੀ ਕਹਾਣੀ ਦੱਸੀ।ਇੱਥੇ ਮਨੀਸ਼ਾ ਗੁਲ੍ਹਾਟੀ ਨੇ ਇਸ ਔਰਤ ਨੂੰ ਹੌਸਲਾ ਦਿੱਤਾ ਅਤੇ ਇਸ ਔਰਤ ਦੀ ਤਾਰੀਫ ਵੀ ਕੀਤੀ। ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ।ਸੋ ਸਾਡੇ ਸਮਾਜ ਵਿੱਚ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ,ਜਿਨ੍ਹਾਂ ਨਾਲ ਇਨਸਾਫ ਨਹੀਂ ਹੋ ਰਿਹਾ ਅਤੇ ਉਹ ਬੜੀ

ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੀਆਂ ਹਨ।

Leave a Reply

Your email address will not be published. Required fields are marked *