ਲਵਪ੍ਰੀਤ ਦੇ ਚਾਚੇ ਨੇ ਲਾਈਵ ਹੋ ਕੇ ਬੇਅੰਤ ਕੌਰ ਅਤੇ ਮਨੀਸ਼ਾ ਗੁਲਾਟੀ ਦੇ ਬਾਰੇ ਕਹੀ ਇਹ ਵੱਡੀ ਗੱਲ

Uncategorized

ਲਵਪ੍ਰੀਤ ਸਿੰਘ ਲਾਡੀ ਨੂੰ ਲੰਬੇ ਸਮੇਂ ਤੋਂ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਫਿਰ ਵੀ ਅੱਜ ਤਕ ਇਸ ਮਾਮਲੇ ਵਿੱਚ ਕੋਈ ਇਨਸਾਫ ਨਹੀਂ ਹੋ ਸਕਿਆ।ਇਸ ਮਾਮਲੇ ਨੂੰ ਸੁਲਝਾਉਣ ਲਈ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ।ਪਰ ਉਸ ਸਮੇਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਵਿਚ ਬਣਦੀ ਕਾਰਵਾਈ ਜ਼ਰੂਰ ਕਰਨਗੇ।ਪਰ ਲਗਾਤਾਰ ਪੁਲਸ ਮੁਲਾਜ਼ਮਾਂ ਵਲੋਂ ਬਹਾਨੇ ਬਣਾਏ ਜਾ ਰਹੇ ਹਨ।ਕਦੇ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ

ਕੋਲ ਪੋਸਟਮਾਰਟਮ ਰਿਪੋਰਟ ਨਹੀਂ ਆਈ ਜਾਂ ਫਿਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰੋਸੈਸ ਬਹੁਤ ਜ਼ਿਆਦਾ ਲੰਬਾ ਹੈ।ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਇਸ ਕੇਸ ਨੂੰ ਸੁਲਝਾਉਣ ਲਈ ਲੱਗੀਆਂ ਹਨ।ਕੁੱਲ ਮਿਲਾ ਕੇ ਪ੍ਰਸ਼ਾਸਨ ਵੱਲੋਂ ਬਹੁਤ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ।ਜਿਸ ਕਾਰਨ ਅਜੇ ਤਕ ਇਸ ਮਾਮਲੇ ਵਿਚ ਇਨਸਾਫ ਨਹੀਂ ਹੋ ਸਕਿਆ ਅਤੇ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ।ਕਿਉਂਕਿ ਉਨ੍ਹਾਂ ਨੇ ਹਰ ਇੱਕ ਤਰੀਕਾ ਅਪਣਾ ਕੇ ਦੇਖ ਲਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਜੋ ਗਲਤ ਹੋਇਆ ਉਸ ਦਾ ਇਨਸਾਫ਼ ਲਿਆ ਜਾ ਸਕੇ।ਹੁਣ

ਉਨ੍ਹਾਂ ਨੇ ਪੰਜਾਬ ਪ੍ਰੈੱਸ ਕਲੱਬ ਦੇ ਤਹਿਤ ਇਕ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਉਨ੍ਹਾਂ ਨੂੰ ਮਿਲੇ ਸੀ, ਪਰ ਉਸ ਤੋਂ ਬਾਅਦ ਦੀ ਕਾਰਵਾਈ ਢਿੱਲੀ ਦੀ ਢਿੱਲੀ ਹੀ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਬਰਨਾਲਾ ਦੇ ਐੱਸਐੱਸਪੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਸੋ ਇੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਮਨੀਸ਼ਾ ਗੁਲਾਟੀ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਆਮ ਜਿਹੇ ਲੋਕਾਂ ਦੀ ਗੱਲ ਕੌਣ ਸੁਣੇਗਾ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਰਨਾਲਾ

ਪ੍ਰਸ਼ਾਸਨ ਉੱਤੇ ਜ਼ਿਆਦਾ ਉਮੀਦ ਨਹੀਂ ਹੈ।ਪਰ ਉਹ ਕੈਨੇਡਾ ਦੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਹਨ ਕਿ ਜੇਕਰ ਬੇਅੰਤ ਕੌਰ ਬਾਜਵਾ ਦੀ ਗਲਤੀ ਨਿਕਲਦੀ ਹੈ ਤਾਂ ਉਹ ਉਸ ਨੂੰ ਸਜ਼ਾ ਜ਼ਰੂਰ ਦੇਣਗੇ।

Leave a Reply

Your email address will not be published. Required fields are marked *