ਬੰਬੇ ਜਾ ਕੇ ਇਸ ਸਿੰਘ ਨੇ ਘੇਰਿਆ ਸੀ ਅਜੈ ਦੇਵਗਨ, ਮਾਲਕ ਨੇ ਕੱਢ ਦਿੱਤਾ ਨੌਕਰੀ ਤੋਂ

Uncategorized

ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਪੂਰਾ ਸਿਖਰ ਤੇ ਸੀ।ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਬਾਲੀਵੁੱਡ ਦੇ ਅਦਾਕਾਰਾਂ ਦਾ ਬਾਈਕਾਟ ਕੀਤਾ ਸੀ,ਕਿਉਂਕਿ ਇਨ੍ਹਾਂ ਕਲਾਕਾਰਾਂ ਨੇ ਕਿਸਾਨਾਂ ਦੇ ਖ਼ਿਲਾਫ਼ ਬਹੁਤ ਸਾਰੇ ਸ਼ਬਦ ਬੋਲੇ ਸੀ।ਇਸ ਤੋਂ ਇਲਾਵਾ ਇਹ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਦਿਖਾਈ ਦਿੱਤੇ ਸੀ। ਇਨ੍ਹਾਂ ਦਾ ਕਹਿਣਾ ਸੀ ਕਿ ਇਹ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਹੱਕ ਲਈ ਬਣਾਏ ਗਏ ਹਨ।ਇਸ ਦੌਰਾਨ ਬਹੁਤ ਸਾਰੇ ਫ਼ਿਲਮੀ ਅਦਾਕਾਰਾਂ ਦਾ ਵਿਰੋਧ ਵੀ ਕੀਤਾ ਗਿਆ ਸੀ।ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਨਿਹੰਗ ਸਿੰਘ ਇਕੱਲੇ ਹੀ ਬਾਲੀਵੁੱਡ ਦੇ

ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਗੱਡੀ ਰੋਕ ਲਈ ਸੀ ਅਤੇ ਉਸ ਦੇ ਅੱਗੇ ਖੜ੍ਹ ਕੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਇਹ ਉਹੀ ਕਲਾਕਾਰ ਹਨ,ਜੋ ਸਾਡੇ ਖੇਤਾਂ ਵਿੱਚ ਜਾ ਕੇ ਫਿਲਮਾਂ ਬਣਾਉਂਦੇ ਹਨ ਅਤੇ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਹਨ। ਉਸ ਤੋਂ ਬਾਅਦ ਕਿਸਾਨਾਂ ਨੂੰ ਹੀ ਗਲਤ ਠਹਿਰਾਉਂਦੇ ਹਨ।ਜਾਣਕਾਰੀ ਮੁਤਾਬਕ ਇਸ ਨਿਹੰਗ ਸਿੰਘ ਨੂੰ ਉਸ ਤੋਂ ਬਾਅਦ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਨਿਹੰਗ ਸਿੰਘਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਤੋਂ ਬਾਅਦ ਇਨ੍ਹਾਂ ਉੱਤੇ ਇਕ ਪਰਚਾ ਦਰਜ ਹੋ ਗਿਆ

ਸੀ,ਜਿਸ ਤੋਂ ਬਾਅਦ ਇਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ।ਪਰ ਬਾਅਦ ਵਿਚ ਇਨ੍ਹਾਂ ਦੀ ਜ਼ਮਾਨਤ ਹੋ ਗਈ। ਇਨ੍ਹਾਂ ਨੇ ਦੱਸਿਆ ਕਿ ਇਹ ਬੰਬੇ ਦੇ ਵਿੱਚ ਫਿਲਮੀ ਇੰਡਸਟਰੀ ਵਿਚ ਹੀ ਕੰਮ ਕਰਿਆ ਕਰਦੇ ਸੀ ਅਤੇ ਇਸ ਘਟਨਾ ਤੋਂ ਬਾਅਦ ਇਨ੍ਹਾਂ ਨੂੰ ਫਿਲਮੀ ਇੰਡਸਟਰੀ ਦੇ ਵਿੱਚ ਕੰਮ ਨਹੀਂ ਦਿੱਤਾ ਗਿਆ।ਜਿਸ ਤੋਂ ਬਾਅਦ ਇਹ ਪੰਜਾਬ ਆ ਗਏ ਅਤੇ ਹੁਣ ਇਨ੍ਹਾਂ ਨੇ ਜੂਸ ਦੀ ਰੇਹੜੀ ਲਗਾ ਰੱਖੀ ਹੈ।ਪਰ ਇਨ੍ਹਾਂ ਨੂੰ ਆਪਣੇ ਕੀਤੇ ਉੱਤੇ ਕੋਈ ਵੀ ਪਛਤਾਵਾ ਨਹੀਂ ਹੈ,ਕਿਉਂਕਿ ਇਨ੍ਹਾਂ ਨੇ ਜੋ ਵੀ ਕੀਤਾ ਸੀ।ਉਹ ਬਿਲਕੁਲ ਸਹੀ ਸੀ ਉਨ੍ਹਾਂ ਕਿਹਾ ਕਿ ਜਦੋਂ ਮੁੰਬਈ ਵਿੱਚ ਇਹ ਕੰਮ ਕਰਦੇ ਸੀ ਤਾਂ ਉਸ ਸਮੇਂ ਇਨ੍ਹਾਂ ਦੀ ਤਨਖਾਹ ਤੀਹ ਹਜ਼ਾਰ ਰੁਪਏ ਸੀ।ਜਦੋਂ ਇਨ੍ਹਾਂ ਦਾ ਕੰਮ ਛੁੱਟ ਗਿਆ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਦਿਲ ਵੀ

ਟੁੱਟਿਆ।ਪਰ ਫਿਰ ਵੀ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਹੁਣ ਜੂਸ ਵਾਲੀ ਰੇਹੜੀ ਲਗਵਾ ਕੇ ਦਿੱਤੀ ਹੈ ਅਤੇ ਹੁਣ ਇੱਥੇ ਇਹ ਮਿਹਨਤ ਕਰ ਰਹੇ ਹਨ ਅਤੇ ਅੱਜ ਵੀ ਕਿਸਾਨਾਂ ਦਾ ਸਾਥ ਦਿੰਦੇ ਹਨ।

Leave a Reply

Your email address will not be published. Required fields are marked *