ਦੇਖੋ ਰੱਬ ਦੇ ਰੰਗ ਵੱਡੀ ਭੈਣ ਆਪਣਾ ਦੁੱਧ ਪਿਲਾ ਪਾਲ ਰਹੀ ਹੈ ਆਪਣੇ ਛੋਟੇ ਭਰਾ ਨੂੰ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅੰਤਾਂ ਦੇ ਦੁੱਖ ਝੱਲ ਰਹੇ ਹਨ ਇਸੇ ਦੌਰਾਨ ਬਹੁਤ ਸਾਰੇ ਅਜਿਹੇ ਬੱਚੇ ਵੀ ਵੇਖੇ ਜਾਂਦੇ ਹਨ, ਜੋ ਅਨਾਥ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਸੜਕਾਂ ਉੱਤੇ ਰੁਲਦੇ ਹੋਏ ਦਿਖਾਈ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਆਪਣੇ ਘਰ ਵਿੱਚ ਰਹਿ ਕੇ ਹੀ ਨਰਕ ਭਰੀ ਜ਼ਿੰਦਗੀ ਜਿਊਣੀ ਪੈਂਦੀ ਹੈ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ।ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਰਾਸ਼ਨ ਪਾਣੀ ਦੀ ਮੰਗ ਕਰ ਰਹੀ ਸੀ।ਉਸ ਤੋਂ ਬਾਅਦ ਸੱਤ ਬੱਚਿਆਂ ਦੇ ਇੱਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ

ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਪਰਿਵਾਰ ਨੂੰ ਪੰਦਰਾਂ ਸਾਲ ਦੀ ਇਕ ਲੜਕੀ ਸੰਭਾਲ ਰਹੀ ਹੈ।ਇਸ ਲੜਕੀ ਦਾ ਪੰਜ ਮਹੀਨੇ ਦਾ ਇਕ ਭਰਾ ਵੀ ਹੈ, ਉਸ ਦਿਨ ਨੂੰ ਵੀ ਇਸ ਦੁਆਰਾ ਹੀ ਸੰਭਾਲਿਆ ਜਾਂਦਾ ਹੈ।ਇਸ ਪੰਦਰਾਂ ਸਾਲ ਦੀ ਲੜਕੀ ਤੋਂ ਵੱਡੀ ਇੱਕ ਹੋਰ ਲੜਕੀ ਹੈ,ਜਿਸ ਦਾ ਵਿਆਹ ਹੋ ਚੁੱਕਿਆ ਹੈ।ਜਾਣਕਾਰੀ ਮੁਤਾਬਕ ਉਸ ਲੜਕੀ ਵੱਲੋਂ ਆਪਣੇ ਭਰਾ ਨੂੰ ਦੁੱਧ ਪਿਲਾਇਆ ਜਾਂਦਾ ਹੈ।ਸੋ ਇਸ ਪਰਿਵਾਰ ਦੀ ਕਹਾਣੀ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ।ਜਾਣਕਾਰੀ ਮੁਤਾਬਕ ਇਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਇਨ੍ਹਾਂ ਨੂੰ ਛੱਡ ਕੇ ਜਾ ਚੁੱਕੇ ਹਨ।ਇਹ ਬੱਚੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।ਪੰਦਰਾਂ ਸਾਲਾਂ ਦੀ

ਲੜਕੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ ਉਸ ਤੋਂ ਬਾਅਦ ਜੋ ਵੀ ਕਮਾਈ ਹੁੰਦੀ ਹੈ,ਉਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ।ਇਸ ਲੜਕੀ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਆਸਪਾਸ ਦੇ ਲੋਕ ਵੀ ਇਨ੍ਹਾਂ ਦੀ ਮਦਦ ਕਰ ਦਿੰਦੇ ਹਨ।ਪਰ ਇਨ੍ਹਾਂ ਨੂੰ ਆਪਣੇ ਘਰ ਦੀ ਜ਼ਰੂਰਤ ਹੈ, ਕਿਉਂਕਿ ਘਰ ਦਾ ਕਿਰਾਇਆ ਦੇਣਾ ਇਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਮਾਤਾ ਦੀ ਮੌਤ ਕਿਸ ਤਰੀਕੇ ਨਾਲ ਹੋਈ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਪਿਤਾ ਇਨ੍ਹਾਂ ਦੀ ਮਾਤਾ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਕਰਦੇ ਸੀ ਅਤੇ ਜਦੋਂ ਇਨ੍ਹਾਂ ਦੇ ਸਭ ਤੋਂ ਛੋਟੇ ਭਰਾ ਦਾ ਜਨਮ ਹੋਇਆ ਤਾਂ ਉਸ ਸਮੇਂ ਇਨ੍ਹਾਂ ਦੀ ਮਾਤਾ ਦੇ

ਸਰੀਰ ਚ ਖੂਨ ਦੀ ਕਮੀ ਹੋ ਗਈ ਸੀ।ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋਈ ਹੁਣ ਇਹ ਬੱਚੀ ਆਪਣੇ ਪਿਤਾ ਨੂੰ ਵੇਖਣਾ ਤੱਕ ਨਹੀਂ ਚਾਹੁੰਦੇ, ਕਿਉਂਕਿ ਇਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੇ ਪਿਤਾ ਨੇ ਹੀ ਇਨ੍ਹਾਂ ਦੀ ਜ਼ਿੰਦਗੀ ਨਰਕ ਬਣਾਈ ਹੈ।

Leave a Reply

Your email address will not be published. Required fields are marked *