ਕੈਨੇਡਾ ਦੇ ਵਿੱਚ ਬੇਅੰਤ ਕੌਰ ਕਿਉਂ ਬਦਲ ਰਹੀ ਹੈ ਵਾਰ ਵਾਰ ਆਪਣੇ ਘਰ ,ਜਾਣੋ ਸੱਚਾਈ

Uncategorized

ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮੁੱਦਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗਰਮਾ ਰਿਹਾ ਹੈ।ਇਸ ਮਾਮਲੇ ਸਬੰਧੀ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਵਪ੍ਰੀਤ ਸਿੰਘ ਦੇ ਫੋਨ ਵਿਚ ਜੋ ਵੀ ਵ੍ਹੱਟਸਐਪ ਚੈਟ ਸੀ।ਉਨ੍ਹਾਂ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਇਹ ਸਾਬਿਤ ਕੀਤਾ ਕਿ ਬੇਅੰਤ ਕੌਰ ਬਾਜਵਾ ਲਵਪ੍ਰੀਤ ਸਿੰਘ ਲਾਡੀ ਨਾਲ ਗੱਲਬਾਤ ਨਹੀਂ ਕਰਦੀ ਸੀ,ਜਿਸ ਕਾਰਨ ਉਹ ਪ੍ਰੇਸ਼ਾਨ ਹੋਇਆ ਅਤੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ।ਪਰ ਅਕਸਰ ਹੀ ਅਸੀਂ ਇੰਟਰਵਿਊ ਦੇ ਵਿੱਚ ਵੇਖਦੇ ਹਾਂ ਕਿ ਬੇਅੰਤ ਕੌਰ ਬਾਜਵਾ ਆਪਣੇ ਉੱਪਰ ਲੱਗੇ ਹੋਏ ਆਰੋਪਾਂ ਨੂੰ ਝੂਠ ਦਸਦੀ ਹੈ ਉਸਦਾ ਕਹਿਣਾ ਹੈ

ਕਿ ਉਸ ਨੂੰ ਜਾਣ ਬੁੱਝ ਕੇ ਬ-ਦ-ਨਾ-ਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵ੍ਹੱਟਸਐਪ ਚੈਟ ਵਿੱਚ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦੀ ਸਹੇਲੀ ਦੀ ਗੱਲਬਾਤ ਦਿਖਾਈ ਗਈ ਸੀ,ਜਿਸ ਵਿੱਚ ਲਵਪ੍ਰੀਤ ਸਿੰਘ ਲਾਡੀ ਬੇਅੰਤ ਕੌਰ ਬਾਜਵਾ ਦੀ ਸਹੇਲੀ ਨੂੰ ਪੁੱਛ ਰਿਹਾ ਸੀ ਕਿ ਬੇਅੰਤ ਕੌਰ ਬਾਜਵਾ ਕਿੱਥੇ ਰਹਿੰਦੀ ਹੈ ਤਾਂ ਉਸ ਦੀ ਸਹੇਲੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿੱਥੇ ਰਹਿ ਰਹੀ ਹੈ।ਲਵਪ੍ਰੀਤ ਸਿੰਘ ਲਾਡੀ ਦਾ ਕਹਿਣਾ ਸੀ ਕਿ ਉਸ ਨੂੰ ਉਸ ਦੇ ਰਿਸ਼ਤੇਦਾਰਾਂ ਤੋਂ ਹੀ ਪਤਾ ਚੱਲਿਆ ਹੈ ਕਿ ਬੇਅੰਤ ਕੌਰ ਨੇ ਆਪਣਾ ਐਡਰੈੱਸ ਬਦਲ ਲਿਆ ਹੈ।ਜਦੋਂ ਬੇਅੰਤ ਕੌਰ ਬਾਜਵਾ ਤੋਂ ਇਸ ਬਾਰੇ ਗੱਲਬਾਤ ਪੁੱਛੀ ਗਈ ਤਾਂ ਉਸ ਨੇ ਕਿਹਾ ਸੀ ਕਿ ਉਸ

ਨੇ ਲਵਪ੍ਰੀਤ ਸਿੰਘ ਨੂੰ ਦੱਸ ਦਿੱਤਾ ਸੀ ਕਿ ਉਸ ਨੇ ਆਪਣਾ ਪਤਾ ਠਿਕਾਣਾ ਬਦਲਿਆ ਹੈ।ਕਿਉਂਕਿ ਜਿੱਥੇ ਉਹ ਰਹਿ ਰਹੀ ਸੀ,ਉਸ ਨੂੰ ਉੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਜਦੋਂ ਬੇਅੰਤ ਕੌਰ ਬਾਜਵਾ ਤੋਂ ਪੁੱਛਿਆ ਗਿਆ ਕਿ ਉਹ ਲਵਪ੍ਰੀਤ ਸਿੰਘ ਨਾਲ ਗੱਲਬਾਤ ਕਿਉਂ ਨਹੀਂ ਕਰਦੀ ਸੀ ਤਾਂ ਉਸ ਦਾ ਇਕੋ ਜਵਾਬ ਹੈ ਕਿ ਉਹ ਲਵਪ੍ਰੀਤ ਸਿੰਘ ਲਾਡੀ ਨਾਲ ਗੱਲਬਾਤ ਕਰਿਆ ਕਰਦੀ ਸੀ। ਉਨ੍ਹਾਂ ਦੀ ਗੱਲਬਾਤ ਫੋਨ ਤੇ ਹੁੰਦੀ ਸੀ ਵ੍ਹੱਟਸਐਪ ਚੈਟ ਤੇ ਉਹ ਬਹੁਤ ਘੱਟ ਗੱਲਬਾਤ ਕਰਦੇ ਸੀ।ਨਾਲ ਹੀ ਉਸ ਦਾ

ਕਹਿਣਾ ਹੈ ਕਿ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਫੋਨ ਕਾਲਜ ਦੀਆਂ ਰਿਕਾਰਡਿੰਗਾਂ ਨਹੀਂ ਪਾਵੇਗੀ, ਉਹ ਇਹ ਸਾਰੇ ਸਬੂਤ ਕੋਰਟ ਵਿੱਚ ਹੀ ਪੇਸ਼ ਕਰੇਗੀ।

Leave a Reply

Your email address will not be published. Required fields are marked *