ਦਾਜ ਚ ਮਿਲੇ ਗੱਡੀ ਨਾਲ ਨਹੀਂ ਭਰਿਆ ਮਨ ਤਾਂ ਸਹੁਰਿਆਂ ਨੇ ਕੁੜੀ ਨਾਲ ਕਰ ਦਿੱਤਾ ਇਹ ਸ਼ਰਮਨਾਕ ਕਾਂਡ

Uncategorized

ਅੱਜਕੱਲ੍ਹ ਲੋਕਾਂ ਦੇ ਜੀਵਨ ਵਿੱਚ ਤਣਾਅ ਇੰਨਾ ਜ਼ਿਆਦਾ ਵਾਧਾ ਜਾ ਰਿਹਾ ਹੈ ਕਿ ਰੋਜ਼ਾਨਾ ਹੀ ਖ਼ੁ-ਦ-ਕੁ-ਸ਼ੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ।ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਜ਼ੀਰਾ ਦੇ ਅਧੀਨ ਆਉਂਦੇ ਪਿੰਡਾਂ ਚ ਸ਼ਾਹ ਬੁੱਕਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਉਣੱਤੀ ਸਾਲਾ ਇਕ ਲੜਕੀ ਨੇ ਆ-ਤ-ਮ-ਹੱ-ਤਿ-ਆ ਕਰ ਲਈ।ਜਾਣਕਾਰੀ ਮੁਤਾਬਕ ਇਸ ਦੇ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।ਉਸ ਤੋਂ ਬਾਅਦ ਇਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਇਸ ਦੀ ਮੌਤ ਹੋ ਗਈ।ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਪੁੱਤਰੀ ਦਾ

ਵਿਆਹ ਕੀਤਾ ਸੀ।ਉਸ ਸਮੇਂ ਉਨ੍ਹਾਂ ਨੇ ਵਿਆਹ ਉੱਤੇ ਕਾਫੀ ਜ਼ਿਆਦਾ ਖ਼ਰਚਾ ਕੀਤਾ ਸੀ।ਇਸ ਦੌਰਾਨ ਉਨ੍ਹਾਂ ਨੇ ਦਾਜ ਦਹੇਜ ਵਿੱਚ ਘਰ ਦਾ ਹਰ ਇਕ ਸਮਾਨ ਦਿੱਤਾ ਸੀ ਅਤੇ ਨਾਲ ਹੀ ਸਵਿਫਟ ਕਾਰ ਵੀ ਦਿੱਤੀ ਗਈ ਸੀ। ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਕਾਰ ਪਸੰਦ ਨਹੀਂ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤੋਂ ਵਧੀਆ ਕਾਰ ਚਾਹੀਦੀ ਸਜਿਸ ਕਾਰਨ ਉਹ ਇਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਿਆ ਕਰਦੇ ਸੀ।ਇਨ੍ਹਾਂ ਦੀ ਲੜਕੀ ਨੇ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਵੀ ਸੀ, ਪਰ ਇਨ੍ਹਾਂ ਨੇ ਲੜਕੀ ਨੂੰ ਵੀ ਸਮਝਾਇਆ ਕਿ ਹੌਲੀ- ਹੌਲੀ ਸਭ ਕੁਝ ਠੀਕ ਹੋ ਜਾਵੇਗਾ।ਪਰ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ

ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਆਪਣੀ ਜਾਨ ਦੇਣੀ ਪਵੇਗੀ।ਹੁਣ ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਵੱਲੋਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ। ਛਾਣਬੀਣ ਦੇ ਆਧਾਰ ਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਦਿਨੋਂ ਦਿਨ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ,ਜਿੱਥੇ ਬਹੁਤ ਸਾਰੀਆਂ ਲੜਕੀਆਂ ਨੂੰ ਕੁੱਟ ਮਾਰ ਸਹਿਣੀ ਪੈਂਦੀ ਹੈ ਅਤੇ

ਦਾਜ ਦਹੇਜ ਦੀਅਾਂ ਮੰਗਾਂ ਉਨ੍ਹਾਂ ਦਾ ਜਿਉਣਾ ਦੁੱਭਰ ਕਰ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਹੀ ਜਾਨ ਲੈਣੀ ਪੈ ਜਾਂਦੀ ਹੈ।

Leave a Reply

Your email address will not be published. Required fields are marked *