ਦੇਖੋ ਦੋ ਭਰਾਵਾਂ ਦਾ ਪਿਆਰ, ਬਚਪਨ ਤੋਂ ਹੀ ਰਹਿ ਰਹੇ ਹਨ ਇੱਕ ਦੂਜੇ ਦਾ ਪਰਛਾਵਾਂ ਬਣਕੇ

Uncategorized

ਅਕਸਰ ਹੀ ਅਸੀਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸੁਣਦੇ ਹਾਂ,ਜਿੱਥੇ ਭਰਾਵਾਂ ਦੇ ਵਿਚਕਾਰ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਝਗੜੇ ਹੋ ਜਾਂਦੇ ਹਨ।ਇਸ ਤੋਂ ਇਲਾਵਾ ਪਾਣੀ ਦੀ ਵਾਰੀ ਪਿੱਛੇ ਲੋਕ ਇਕ ਦੂਜੇ ਦਾ ਕਤਲ ਕਰ ਦਿੰਦੇ ਹਨ।ਅੱਜਕੱਲ੍ਹ ਲੋਕਾਂ ਦੇ ਦਿਲੋ ਦਿਮਾਗ ਵਿੱਚ ਜ਼ਹਿਰ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਸਕੇ ਭਰਾਵਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ।ਪਰ ਉਥੇ ਹੀ ਕੁਝ ਲੋਕ ਅਜਿਹੇ ਹਨ ਜੋ ਭਰਾਵਾਂ ਦੀ ਅਹਿਮੀਅਤ ਨੂੰ ਸਮਝਦੇ ਹਨ ਅਤੇ ਜੇਕਰ ਉਨ੍ਹਾਂ ਦੇ ਕਿਸੇ ਭਰਾ ਉੱਤੇ ਮੁਸੀਬਤ ਪੈਂਦੀ ਹੈ ਤਾਂ ਉਸ ਦੀਆਂ ਬਾਹਵਾਂ ਬਣ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਉਦਾਹਰਣ ਕਿਸਾਨ ਅੰਦੋਲਨ ਵਿਚ ਬੈਠੇ ਦੋ ਭਰਾਵਾਂ ਦੀ ਸਾਹਮਣੇ ਆ ਰਹੀ ਹੈ, ਜਿੱਥੇ

ਦੋ ਭਰਾ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਹਨ।ਇਨ੍ਹਾਂ ਵਿੱਚੋਂ ਵੱਡੇ ਭਰਾ ਦੀਆਂ ਬਾਹਵਾਂ ਨਹੀਂ ਹਨ।ਇਸ ਤੋਂ ਇਲਾਵਾ ਉਸ ਦੀ ਇੱਕ ਅੱਖ ਵਿੱਚ ਵੀ ਨੁਕਸ ਹੈ,ਜਿਸ ਕਾਰਨ ਉਸਨੂੰ ਘੱਟ ਦਿਖਾਈ ਦਿੰਦਾ ਹੈ।ਪਰ ਛੋਟੇ ਭਰਾ ਵੱਲੋਂ ਆਪਣੇ ਵੱਡੇ ਭਰਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਹ ਆਪਣੇ ਫਰਜ਼ ਨੂੰ ਬਾਖੂਬੀ ਨਿਭਾ ਰਿਹਾ ਹੈ।ਇਨ੍ਹਾਂ ਦੋਨਾਂ ਭਰਾਵਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਵੱਡੇ ਭਰਾ ਨੇ ਸਾਰੀ ਉਮਰ ਖੇਤੀ ਕੀਤੀ ਹੈ ਅਤੇ ਆਪਣੇ ਦੋ ਛੋਟੇ ਭਰਾਵਾਂ ਨੂੰ ਪੜ੍ਹਾ ਲਿਖਾ ਕੇ ਨੌਕਰੀਆਂ ਤੇ ਲਗਾਇਆ।ਪਰ ਇਕ ਹਾਦਸੇ ਦੌਰਾਨ ਉਸ ਦੀਆਂ

ਬਾਹਵਾਂ ਚਲੀਆਂ ਗਈਆਂ, ਜਿਸ ਤੋਂ ਬਾਅਦ ਉਸ ਦੇ ਛੋਟੇ ਭਰਾਵਾਂ ਵੱਲੋਂ ਵੀ ਆਪਣਾ ਫਰਜ਼ ਨਿਭਾਇਆ ਜਾ ਰਿਹਾ ਹੈ।ਇਸ ਉਦਾਹਰਣ ਨੂੰ ਦੇਖ ਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਇਨ੍ਹਾਂ ਦੀ ਸਰਾਹਨਾ ਕਰ ਰਹੇ ਹਨ। ਅਜਿਹੀਆਂ ਉਦਾਹਰਨਾਂ ਨੂੰ ਵੇਖ ਕੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜੇਕਰ ਲੋਕ ਆਪਸ ਵਿੱਚ ਮਿਲਜੁਲ ਕੇ ਰਹਿਣਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਆਨੰਦ ਨਾਲ ਬੀਤ ਸਕਦੀ ਹੈ।ਪਰ ਜੇਕਰ ਉਹ ਸਾਰੀ

ਉਮਰ ਲੜਦੇ ਰਹਿਣਗੇ ਤਾਂ ਉਹ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ।

Leave a Reply

Your email address will not be published. Required fields are marked *