ਇਸ ਵਿਅਕਤੀ ਨੂੰ ਲੋਕਾਂ ਨੇ ਦਰੱਖਤ ਨਾਲ ਬੰਨ੍ਹ ਕੇ ਕਰ ਦਿੱਤਾ ਇਹ ਵੱਡਾ ਕਾਂਡ ,ਰਾਤ ਨੂੰ ਕਰਦਾ ਸੀ ਇਹ ਕਾਰਨਾਮੇ

Uncategorized

ਸਾਡੇ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ।ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ,ਜਿੱਥੇ ਪੰਜਾਬ ਦੇ ਨੌਜਵਾਨ ਨਸ਼ਿਆਂ ਵਿਚ ਟੁੰਨ ਰਹਿੰਦੇ ਹਨ।ਜਿਸ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਬੈਠਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਲੋਕਾਂ ਨੇ ਇਕ

ਚੋਰ ਨੂੰ ਦਰੱਖਤਾਂ ਨਾਲ ਬੰਨ੍ਹ ਰੱਖਿਆ ਹੈ।ਇੱਥੇ ਇੱਕ ਵਿਅਕਤੀ ਦਾ ਦੱਸਣਾ ਹੈ ਕਿ ਇਸ ਚੋਰ ਦਾ ਪਿੰਡ ਸ਼ਹਿਣਾ ਹੈ ਅਤੇ ਇਹ ਲੋਕ ਬਰਨਾਲਾ ਰੋਡ ਦੇ ਨਾਈਆਲ ਪਿੰਡ ਵਿੱਚ ਖੜ੍ਹੇ ਹਨ। ਇਸ ਚੋਰ ਦਾ ਦੱਸਣਾ ਹੈ ਕਿ ਉਸ ਦੇ ਨਾਲ ਦੋ ਜਣੇ ਹੋਰ ਸੀ ਜੋ ਭੱਜ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਵਲੋਂ ਇਕ ਫੈਕਟਰੀ ਦੇ ਗੇਟ ਉਤਾਰੇ ਜਾ ਰਹੇ ਸੀ, ਇਨ੍ਹਾਂ ਕੋਲ ਇੱਕ ਰੇਹੜੀ ਵੀ ਸੀ।ਪਰ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਇਸ ਚੋਰ ਨੂੰ ਫੜ ਲਿਆ ਗਿਆ।ਪਰ ਇਸ ਦੇ ਸਾਥੀ ਭੱਜ ਗਏ ਉਸ ਤੋਂ ਬਾਅਦ ਇਸ ਚੋਰ ਦੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਇਸ ਨੂੰ ਦਰੱਖਤ ਨਾਲ ਬੰਨ੍ਹ ਕੇ ਇਸ ਕੋਲੋਂ ਪੁੱਛਗਿੱਛ ਕੀਤੀ ਗਈ।ਇਸ ਚੋਰਾਂ ਨੇ ਆਪਣਾ ਪਤਾ

ਟਿਕਾਣਾ ਸਭ ਦੱਸਿਆ ਹੈ ਅਤੇ ਆਪਣੇ ਨਾਲ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚੋਰੀ ਕਰ ਰਹੇ ਸੀ ਤਾਂ ਉਸ ਸਮੇਂ ਇਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ।ਸੋ ਅਜਿਹੀਆਂ ਵੀਡੀਓਜ਼ ਦਾ ਲਗਾਤਾਰ ਸਾਹਮਣੇ ਆ ਰਹੀਆਂ ਹਨ,ਜਿੱਥੇ ਪੰਜਾਬ ਦੇ ਨੌਜਵਾਨ ਨਸ਼ੇ ਵੱਲ ਵਧ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ।ਅਜਿਹੇ ਵਿੱਚ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ ਅਤੇ ਨੌਜਵਾਨਾਂ

ਲਈ ਰੁਜ਼ਗਾਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਚੋਰੀ ਚਕਾਰੀ ਦਾ ਕੰਮ ਨਾ ਕਰਨਾ ਪਵੇ।

Leave a Reply

Your email address will not be published. Required fields are marked *