ਛਾਤੀ ਵਿੱਚ ਲੰਘੀ ਛੇ ਫੁੱਟ ਰਾਡ ਵਾਲ਼ੇ ਹਰਦੀਪ ਸਿੰਘ ਨੂੰ ਬਚਾਉਣ ਵਾਲੇ ਨਿਹੰਗ ਸਿੰਘ ਦਾ ਖਾਸ ਇੰਟਰਵਿਊ

Uncategorized

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ,ਜਿਸ ਵਿੱਚ ਹਰਦੀਪ ਸਿੰਘ ਨਾਂ ਦੇ ਇਕ ਵਿਅਕਤੀ ਦੀ ਛਾਤੀ ਵਿੱਚੋਂ ਛੇ ਫੁੱਟੀ ਲੋਹੇ ਦੀ ਰਾਡ ਲੰਘ ਗਈ ਸੀ।ਪਰ ਇਸ ਵਿਅਕਤੀ ਦੇ ਹੌਸਲੇ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਸੀ ਅਤੇ ਇਸ ਦੀ ਖੂਬ ਸਰਾਹਨਾ ਕੀਤੀ ਜਾ ਰਹੀ ਸੀ।ਇਸੇ ਦੇ ਹੌਸਲੇ ਕਾਰਨ ਅੱਜ ਇਸ ਦੀ ਜਾਨ ਬਚ ਸਕੀ ਹੈ।ਦੱਸ ਦਈਏ ਕਿ ਇਹ ਹਾਦਸਾ ਲਹਿਰਾ ਮੁਹੱਬਤ ਵਿੱਚ ਵਾਪਰਿਆ ਸੀ, ਜਦੋਂ ਇਹ ਹਰਦੀਪ ਸਿੰਘ ਨਾਂ ਦਾ ਵਿਅਕਤੀ ਆਪਣੇ ਛੋਟੇ ਹਾਥੀ ਉੱਤੇ ਸਵਾਰ ਹੋ ਕੇ ਅੱਗੇ ਵਧ ਰਿਹਾ ਸੀ।ਇਸੇ ਦੌਰਾਨ ਉਸ ਦੀ ਗੱਡੀ ਦਾ ਟਾਇਰ ਫਟ ਜਾਂਦਾ ਹੈ ਅਤੇ ਗੱਡੀ ਬੇਕਾਬੂ ਹੋ ਜਾਂਦੀ ਹੈ

ਅਤੇ ਡਿਵਾਈਡਰ ਦੀ ਇਕ ਰਾਡ ਉਸ ਦੀ ਛਾਤੀ ਵਿੱਚੋਂ ਦੀ ਲੰਘਦੀ ਹੋਈ,ਉਸ ਦੀ ਸੀਟ ਨੂੰ ਵੀ ਚੀਰ ਦਿੰਦੀ ਹੈ।ਇਸ ਦੌਰਾਨ ਇੱਕ ਨਿਹੰਗ ਸਿੰਘਾਂ ਵੱਲੋਂ ਇਸ ਵਿਅਕਤੀ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਇਸ ਨੂੰ ਹੌਸਲਾ ਦਿੱਤਾ ਜਾਂਦਾ ਹੈ।ਉਸ ਤੋਂ ਬਾਅਦ ਨਿਹੰਗ ਸਿੰਘ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਲੋਹੇ ਦੀ ਰਾਡ ਨੂੰ ਸੀਟ ਨਾਲੋਂ ਅਲੱਗ ਕਰ ਦਿੰਦਾ ਹੈ ਅਤੇ ਹਰਦੀਪ ਸਿੰਘ ਨੂੰ ਹਸਪਤਾਲ ਵਿਚ ਪਹੁੰਚਾਇਆ ਜਾਂਦਾ ਹੈ।ਨਿਹੰਗ ਸਿੰਘ ਨੇ ਦੱਸਿਆ ਕਿ ਜਦੋਂ ਹਰਦੀਪ ਸਿੰਘ ਡੋਲਦਾ ਹੋਇਆ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਜਪੁਜੀ ਸਾਹਿਬ ਦਾ ਪਾਠ ਕਰੇ। ਨਿਹੰਗ ਸਿੰਘ ਨੇ ਦੱਸਿਆ ਕਿ ਇੱਥੇ ਇੱਕ ਵਿਅਕਤੀ

ਨੇ ਸਲਾਹ ਦਿੱਤੀ ਸੀ ਕਿ ਲੋਹੇ ਦੀ ਰਾਡ ਨੂੰ ਖਿੱਚ ਕੇ ਬਾਹਰ ਕੱਢ ਦਿੱਤਾ ਜਾਵੇ,ਪਰ ਇਨ੍ਹਾਂ ਨੇ ਕਿਸੇ ਨੂੰ ਅਜਿਹਾ ਨਹੀਂ ਕਰ ਦਿੱਤਾ।ਕਿਉਂਕਿ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਨਾਲ ਕੀ ਪ੍ਰਭਾਵ ਪੈ ਸਕਦਾ ਹੈ। ਇਸ ਲਈ ਉਨ੍ਹਾਂ ਨੇ ਹਰਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ,ਜਿਥੇ ਡਾਕਟਰਾਂ ਨੇ ਬੜੀ ਹੀ ਸਾਵਧਾਨੀ ਨਾਲ ਲੋਹੇ ਦੀ ਰਾਡ ਨੂੰ ਬਾਹਰ ਕੱਢਿਆ ਅਤੇ ਹਰਦੀਪ ਸਿੰਘ ਦੀ

ਸਰਜਰੀ ਕੀਤੀ ਗਈ ਅਤੇ ਹੁਣ ਉਹ ਖ਼-ਤ-ਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *