ਗੁਰਸਿੱਖ ਪਰਿਵਾਰ ਨੇ ਟੂਣਾ ਮੰਨਣ ਤੋਂ ਕੀਤਾ ਇਨਕਾਰ ਤਾਂ ਪਿੰਡ ਵਾਲਿਆਂ ਨੇ ਕਰ ਦਿੱਤਾ ਬਾਈਕਾਟ

Uncategorized

ਇਕ ਪਾਸੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਹ ਆਪਣੀ ਸੋਚ ਨੂੰ ਬਦਲ ਰਹੇ ਹਨ ਅਤੇ ਡਿਜੀਟਲ ਜ਼ਮਾਨੇ ਵਿੱਚ ਰਹਿ ਰਹੇ ਹਨ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਅੱਜ ਵੀ ਬਹੁਤ ਸਾਰੇ ਲੋਕ ਆਪਣੀ ਸੋਚ ਨੂੰ ਬਦਲ ਨਹੀਂ ਸਕੇ।ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅੱਜ ਵੀ ਟੂਣੇ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।ਜੇਕਰ ਕਿਸੇ ਘਰ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਲੋਕ ਡਾਕਟਰ ਕੋਲ ਜਾਣ ਤੋਂ ਪਹਿਲਾਂ ਕਿਸੇ ਬਾਬੇ ਕੋਲ ਪਹੁੰਚ ਜਾਂਦੇ ਹਨ ਅਤੇ ਇਹ ਬਾਬੇ ਵੀ ਉਨ੍ਹਾਂ ਦਾ ਖ਼ੂਬ ਫ਼ਾਇਦਾ ਉਠਾਉਂਦੇ ਹਨ ਅਤੇ ਹਜ਼ਾਰਾਂ ਲੱਖਾਂ ਰੁਪਏ ਬਣਾਉਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਤੋਂ ਸਾਹਮਣੇ ਆਇਆ

ਹੈ,ਜਿੱਥੇ ਸਭ ਪਿੰਡਾਂ ਵਿਚ ਬਹੁਤ ਸਾਰੇ ਪਸ਼ੂ ਮਰ ਰਹੇ ਹਨ।ਕਿਉਂਕਿ ਪੰਜਾਬ ਵਿੱਚ ਮੂੰਹਖੁਰ ਦੀ ਬਿਮਾਰੀ ਚਲ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਲੋਕਾਂ ਨੇ ਮਲੇਰਕੋਟਲਾ ਵਿੱਚ ਰਹਿੰਦੇ ਇੱਕ ਬਾਬੇ ਤੋਂ ਧਾਗੇ ਕਰਵਾਏ ਹਨ ਅਤੇ ਇਨ੍ਹਾਂ ਧਾਗਿਆਂ ਨੂੰ ਧਰਮਸ਼ਾਲਾ ਵਿੱਚ ਬੰਨ੍ਹਿਆ ਗਿਆ।ਉਸ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਅਨਾਊਸਮੈਂਟ ਕੀਤੀ ਜਾਂਦੀ ਹੈ ਕਿ ਰਾਤ ਨੂੰ ਸਾਰਿਆਂ ਨੇ ਆਪਣੇ ਘਰ ਦੀਆਂ ਲਾਈਟਾਂ ਬੰਦ ਰੱਖਣੀਆਂ ਹਨ। ਘਰ ਦੀ ਕੋਈ ਵੀ ਬੱਤੀ ਜਗਦੀ ਹੋਈ ਦਿਖਾਈ ਨਹੀਂ ਦੇਣੀ ਚਾਹੀਦੀ।ਨਾਲ ਹੀ ਕਿਹਾ ਗਿਆ ਕਿ ਸਾਰਿਆਂ ਨੇ ਆਪਣੇ ਪਸ਼ੂਆਂ ਨੂੰ ਧਰਮਸ਼ਾਲਾ ਵਿੱਚ ਲੈ ਕੇ ਆਉਣਾ ਹੈ ਅਤੇ

ਧਾਗੇ ਤਵੀਤਾਂ ਦੇ ਹੇਠੋਂ ਦੀ ਲੰਘਾਉਣਾ ਹੈ।ਪਰ ਇਸ ਪਿੰਡ ਵਿੱਚ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਹੈ,ਜਿਸ ਨੇ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਰਾਤ ਦੇ ਸਮੇਂ ਆਪਣੇ ਘਰ ਦੀ ਲਾਈਟ ਵੀ ਜਗਦੀ ਰੱਖੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਪਸ਼ੂ ਧਰਮਸ਼ਾਲਾ ਵਿਚ ਲਿਆਂਦੇ ਉਸ ਤੋਂ ਅਗਲੇ ਦਿਨ ਪਿੰਡ ਦੇ ਸਰਪੰਚ ਵੱਲੋਂ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਜਾਂਦਾ ਹੈ ਕਿ ਇਸ ਗੁਰਸਿੱਖ ਨਾਲ ਪਿੰਡ ਵਾਸੀ ਨਾਤਾ ਤੋੜਨਗੇ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ।ਇਸ ਵੀਡੀਓ ਨੂੰ ਵੇਖਣ ਤੋਂ

ਬਾਅਦ ਲੋਕਾਂ ਵੱਲੋਂ ਲਗਾਤਾਰ ਇਸ ਪਿੰਡ ਦੇ ਲੋਕਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *