ਨੌਜਵਾਨ ਮੁਟਿਆਰ ਦੇ ਨਾਲ ਹੋ ਗਿਆ ਇਹ ਸ਼ਰਮਨਾਕ ਕਾਂਡ ,ਵੇਖੋ ਪੂਰੀ ਵੀਡੀਓ

Uncategorized

ਅੱਜਕੱਲ੍ਹ ਪ੍ਰੇਮ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਬਹੁਤ ਸਾਰੇ ਅਜਿਹੇ ਨੌਜਵਾਨ ਹਨ ਜੋ ਆਪਣੇ ਮਾਂ ਬਾਪ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਉਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ,ਜਿਸ ਕਾਰਨ ਕਈ ਵਾਰ ਉਹ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੋਂ ਦੇ ਇਕ ਪਿੰਡ ਵਿਚ ਰਹਿਣ ਵਾਲੇ ਲੜਕਾ ਲੜਕੀ ਨੇ ਵਿਆਹ ਕਰਵਾ ਲਿਆ।ਜਾਣਕਾਰੀ ਮੁਤਾਬਕ ਇਹ ਲੜਕਾ ਲੜਕੀ ਆਪਸ ਵਿਚ ਗੁਆਂਢੀ ਸੀ।ਉਸ ਤੋਂ ਬਾਅਦ ਇਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਗ਼ੈਰ ਕੋਰਟ ਮੈਰਿਜ

ਕਰਵਾਈ।ਦੋ ਸਾਲ ਲਈ ਇਹ ਪਿੰਡ ਤੋਂ ਬਾਹਰ ਰਹਿੰਦੇ ਰਹੇ।ਪਰ ਬਾਅਦ ਵਿੱਚ ਇਹ ਆਪਣੇ ਪਿੰਡ ਆ ਜਾਂਦੇ ਹਨ ਭਾਵ ਲੜਕੀ ਆਪਣੇ ਸਹੁਰੇ ਘਰ ਆਪਣੇ ਪਤੀ ਨਾਲ ਆ ਜਾਂਦੀ ਹੈ।ਪਰ ਹੁਣ ਲੜਕੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਕੁੱਟ ਕੁੱਟ ਕੇ ਮਾਰਿਆ ਗਿਆ ਹੈ,ਕਿਉਂਕਿ ਉਸ ਦੀ ਮ੍ਰਿਤਕ ਦੇਹ ਤੇ ਕੁੱਟਮਾਰ ਦੇ ਨਿਸ਼ਾਨ ਸੀ।ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸੀ

ਅਤੇ ਉਸ ਦੀ ਜਾਤ ਨੂੰ ਵੀ ਪਰਖਦੇ ਸਨ।ਇਨ੍ਹਾਂ ਦਾ ਉਨ੍ਹਾਂ ਨਾਲ ਕੋਈ ਬੋਲਬਾਲਾ ਨਹੀਂ ਸੀ,ਜਿਸ ਕਾਰਨ ਇਹ ਉਨ੍ਹਾਂ ਦੇ ਮਾਮਲੇ ਵਿੱਚ ਨਹੀਂ ਬੋਲਦੇ ਸੀ।ਪਰ ਹੁਣ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ।ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ,ਜਿਨ੍ਹਾਂ ਨੇ ਇਨ੍ਹਾਂ ਦੀ ਲੜਕੀ ਦਾ ਕ-ਤ-ਲ ਕੀਤਾ ਹੈ।ਇਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਇਹ ਇਸ ਮਾਮਲੇ ਵਿਚ ਇਨਸਾਫ ਲਈ ਗੁਹਾਰ ਲਗਾ ਰਹੇ ਹਨ।ਪਰ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਵਿਚ ਕੁਝ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ

ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਛਾਣਬੀਣ ਦੇ ਆਧਾਰ ਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *