ਜ਼ਿੰਦਗੀ ਤੋਂ ਹਾਰ ਚੁੱਕੇ ਨੌਜਵਾਨਾਂ ਦੇ ਲਈ ਇਸ ਨੌਜਵਾਨ ਨੇ ਕੀਤੀ ਵੱਡੀ ਮਿਸਾਲ ਪੇਸ਼

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਜੋ ਛੋਟੀ ਜਿਹੀ ਮੁਸ਼ਕਲ ਆਉਣ ਤੇ ਘਬਰਾ ਜਾਂਦੇ ਹਨ ਅਤੇ ਢੇਰੀ ਢਾਹ ਲੈਂਦੇ ਹਨ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਅਤੇ ਅਜਿਹਾ ਕੰਮ ਕਰਕੇ ਦਿਖਾਉਂਦੇ ਹਨ।ਜਿਸ ਕਾਰਨ ਉਹ ਬਹੁਤ ਸਾਰੇ ਲੋਕਾਂ ਲਈ ਮਿਸਾਲ ਬਣ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇਕ ਪਿੰਡ ਵਿਚ ਰਹਿਣ ਵਾਲੇ ਮੰਗਾ ਨਾਂ ਦਾ ਨੌਜਵਾਨ ਸਰੀਰਕ ਪੱਖੋਂ ਠੀਕ ਨਹੀਂ ਹੈ ਭਾਵ ਉਸ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੈ ਅਤੇ ਉਸ ਦੇ ਸਰੀਰ ਦਾ ਵਿਕਾਸ ਉਸ ਤਰੀਕੇ ਨਾਲ ਨਹੀਂ

ਹੋਇਆ।ਜਿਸ ਤਰੀਕੇ ਨਾਲ ਆਮ ਲੋਕਾਂ ਦਾ ਸਰੀਰ ਹੁੰਦਾ ਹੈ,ਪਰ ਫਿਰ ਵੀ ਉਹ ਬੱਚਿਆਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਤੋਰਦਾ ਹੈ।ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਉਸ ਦੇ ਹੌਸਲੇ ਦੀ ਤਾਰੀਫ ਵੀ ਕਰਦੇ ਹਨ।ਮੰਗਾ ਨਾਂ ਦੇ ਇਸ ਵਿਅਕਤੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿਚ ਖੁਸ਼ ਹਨ ਅਤੇ ਮਿਹਨਤ ਦੀ ਕਰਕੇ ਖਾਂਦੇ ਹਨ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕਈ ਲੋਕ ਸਰੀਰਕ ਪੱਖੋਂ

ਬਿਲਕੁਲ ਸਹੀ ਸਲਾਮਤ ਹੁੰਦੇ ਹਨ,ਪਰ ਫਿਰ ਵੀ ਉਹ ਭੀਖ ਮੰਗਦੇ ਹੋਏ ਦਿਖਾਈ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਇਸ ਨੌਜਵਾਨ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਉਹ ਆਪਣੇ ਦਮ ਤੇ ਕੁਝ ਅਜਿਹਾ ਕਰ ਸਕਦੇ ਹਨ, ਜਿਸ ਨਾਲ ਉਹ ਆਪਣੇ ਹੱਕ ਦੀ ਕਮਾਈ ਖਾ ਸਕਦੇ ਹਨ।ਜਿਸ ਕਾਰਨ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਪਵੇਗੀ।ਇਹ ਨੌਜਵਾਨ ਉਨ੍ਹਾਂ ਲੋਕਾਂ ਲਈ ਮਿਸਾਲ

ਬਣ ਰਿਹਾ ਹੈ,ਜਿਹੜੇ ਲੋਕ ਸਰੀਰਕ ਪੱਖੋਂ ਠੀਕ ਹੋਣ ਦੇ ਬਾਵਜੂਦ ਦੀ ਛੋਟੀ ਜਿਹੀ ਮੁਸ਼ਕਿਲ ਆਉਣ ਤੇ ਘਬਰਾ ਜਾਂਦੇ ਹਨ।

Leave a Reply

Your email address will not be published. Required fields are marked *