ਨੌਜਵਾਨ ਨੇ ਬਣਾ ਦਿੱਤਾ ਟਰਾਲੀ ਦਾ ਫਾਈਵ ਸਟਾਰ ਹੋਟਲ,ਵੇਖੋ ਕਰਨ ਚ ਲੱਗੀਆਂ ਲਾਈਨਾਂ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਇੱਕ ਪਾਸੇ ਕਿਸਾਨ ਇਕਜੁੱਟਤਾ ਦਿਖਾਉਂਦੇ ਹੋਏ ਕੇਂਦਰ ਸਰਕਾਰ ਨਾਲ ਮੱਥਾ ਲਗਾਈ ਬੈਠੇ ਹਨ।ਦੂਜੇ ਪਾਸੇ ਕਿਸਾਨਾਂ ਵੱਲੋਂ ਅਜਿਹੇ ਬਹੁਤ ਸਾਰੇ ਕਾਰਨਾਮੇ ਕੀਤੇ ਜਾ ਰਹੇ ਹਨ,ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ ਅਤੇ ਇਹ ਸਾਬਿਤ ਕਰ ਰਹੇ ਹਨ ਕਿ ਕਿਸਾਨਾਂ ਦੇ ਦਿਮਾਗ ਬਹੁਤ ਤੇਜ਼ ਚਲਦੇ ਹਨ।ਜੇਕਰ ਸਰਕਾਰ ਉਨ੍ਹਾਂ ਦਾ ਸਾਥ ਦੇਵੇ ਤਾਂ ਉਹ ਦੇਸ਼ ਦੀ ਦਿੱਖ ਬਦਲ ਸਕਦੇ ਹਨ।ਲਾਕਡਾਊਨ ਅਤੇ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਅਜਿਹੇ ਨਵੇਂ ਕੰਮ ਕੀਤੇ ਗਏ ਹਨ,ਜੋ ਪਹਿਲਾਂ ਪੰਜਾਬ ਵਿਚ ਨਹੀਂ ਕੀਤੇ ਜਾਂਦੇ ਸੀ।ਇਸੇ ਤਰ੍ਹਾਂ ਦਾ

ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਪਿਉ ਅਤੇ ਦੋ ਪੁੱਤਰਾਂ ਵੱਲੋਂ ਟਰਾਲੀ ਉੱਤੇ ਹੀ ਫਾਈਵ ਸਟਾਰ ਹੋਟਲ ਤਿਆਰ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਵੱਲੋਂ ਇੱਕ ਟਰਾਲੀ ਵਿੱਚ ਵੈੱਜ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਦੂਸਰੀ ਟਰਾਲੀ ਵਿੱਚ ਨੌਨ ਵੈੱਜ ਖਾਣਾ ਤਿਆਰ ਕਰਵਾਇਆ ਜਾਂਦਾ ਹੈ।ਜਿਨ੍ਹਾਂ ਦੀ ਬਹੁਤ ਜ਼ਿਆਦਾ ਵਿਕਰੀ ਹੋ ਰਹੀ ਹੈ ਅਤੇ ਲੋਕ ਇਨ੍ਹਾਂ ਦੇ ਖਾਣੇ ਦੇ ਨਾਲ ਨਾਲ ਇਨ੍ਹਾਂ ਦੇ ਇਸ ਸਟਾਈਲ ਨੂੰ ਵੀ ਪਸੰਦ ਕਰ ਰਹੇ ਹਨ।ਇਨ੍ਹਾਂ ਟਰਾਲੀਆਂ ਦੇ ਮਾਲਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਕੁਵੈਤ ਵਿੱਚ ਕੰਮ ਕਰਦੇ ਸੀ ਲਾਕਡਾਊਨ ਦੌਰਾਨ ਉਹ ਪੰਜਾਬ ਆਏ ਸੀ,ਪਰ ਵਾਪਸ ਨਹੀਂ ਜਾ

ਸਕੇ।ਜਿਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਉਹ ਇਹ ਪ੍ਰੋਜੈਕਟ ਤਿਆਰ ਕਰ ਲੈਣ ਤਾਂ ਜੋ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਗਾਹਕ ਖੁਸ਼ ਹੋ ਜਾਵੇ। ਇਸ ਲਈ ਇਨ੍ਹਾਂ ਵੱਲੋਂ ਫਾਈਵ ਸਟਾਰ ਹੋਟਲ ਦੀ ਤਰ੍ਹਾਂ ਖਾਣਾ ਤਿਆਰ ਕਰਵਾਇਆ ਜਾਂਦਾ ਹੈ ਅਤੇ ਖਾਣੇ ਦੀ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਲੋਕਾਂ ਵੱਲੋਂ ਇਨ੍ਹਾਂ ਦੇ ਖਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ

ਲੋਕ ਇਨ੍ਹਾਂ ਦੇ ਇਸ ਪ੍ਰਾਜੈਕਟ ਦੀ ਤਾਰੀਫ ਵੀ ਕਰ ਰਹੇ ਹਨ।

Leave a Reply

Your email address will not be published. Required fields are marked *