ਸਾਢੇ ਛੇ ਬੈਂਡ ਲੈ ਕੇ ਕੁੜੀ ਦੇਖੋ ਕਿਉਂ ਕਰ ਰਹੀ ਹੈ ਆਰਕੈਸਟਰਾ ਦਾ ਕੰਮ

Uncategorized

ਸਾਡੇ ਸਮਾਜ ਵਿੱਚ ਅਕਸਰ ਕਿਤੇ ਦੇ ਹਿਸਾਬ ਨਾਲ ਇੱਜ਼ਤ ਦਿੱਤੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਵੱਡੇ ਅਹੁਦੇ ਤੇ ਹੁੰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਇੱਜ਼ਤ ਮਾਣ ਨਾਲ ਬੁਲਾਇਆ ਜਾਂਦਾ ਹੈ।ਪਰ ਜੇਕਰ ਕੋਈ ਵਿਅਕਤੀ ਅਜਿਹਾ ਕੰਮ ਕਰਦਾ ਹੈ ਜੋ ਦੁਨੀਆਂ ਦੀ ਨਜ਼ਰ ਵਿੱਚ ਘਟੀਆ ਮੰਨਿਆ ਜਾਂਦਾ ਹੈ ਤਾਂ ਉਹ ਅਜਿਹੇ ਲੋਕਾਂ ਨੂੰ ਇੱਜ਼ਤ ਮਾਣ ਨਹੀਂ ਦਿੱਤਾ ਜਾਂਦਾ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਵਿੱਚ ਆਰਕੈਸਟਰਾ ਵਾਲੇ ਨੱਚਦੇ ਹੋਏ ਵਿਖਾਏ ਜਾਂਦੇ ਹਨ।ਇਸ ਦੌਰਾਨ ਬਹੁਤ ਸਾਰੀਆਂ ਕੁੜੀਆਂ ਸਟੇਜਾਂ ਉੱਤੇ ਜਾ ਕੇ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ।ਪਰ ਆਰਕੈਸਟਰਾ ਵਾਲੀਆਂ ਲੜਕੀਆਂ ਦੀਆਂ

ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਹਨ,ਜਿਸ ਕਾਰਨ ਉਨ੍ਹਾਂ ਨੂੰ ਦੂਸਰਿਆਂ ਦੇ ਸਾਹਮਣੇ ਨੱਚ ਕੇ ਪੈਸਾ ਕਮਾਉਣਾ ਪੈਂਦਾ ਹੈ।ਇਸ ਤਰ੍ਹਾਂ ਨਾਲ ਕਾਜਲ ਨਾਮ ਦੀ ਇਕ ਆਰਕੈਸਟਰਾ ਵਾਲੀ ਲੜਕੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਚਿਹਰੇ ਉੱਤੇ ਮੁਸਕਾਨ ਰੱਖ ਕੇ ਅਤੇ ਆਪਣੇ ਦੁੱਖਾਂ ਨੂੰ ਅੰਦਰ ਦਬਾ ਕੇ ਨੱਚਦੇ ਹੋਏ ਦਿਖਾਈ ਦਿੰਦੇ ਹਨ।ਇਸ ਦੌਰਾਨ ਬਹੁਤ ਸਾਰੇ ਲੋਕ ਇਨ੍ਹਾਂ ਨਾਲ ਗਲਤ ਹਰਕਤਾਂ ਵੀ ਕਰਦੇ ਹਨ।ਬਹੁਤ ਸਾਰੇ ਅਜਿਹੇ ਲੜਕੇ ਹੁੰਦੇ ਹਨ ਜੋ ਸ਼ਰਾਬ ਪੀ ਕੇ ਸਟੇਜ ਉੱਤੇ ਚੜ੍ਹ ਜਾਂਦੇ ਹਨ ਅਤੇ ਇਨ੍ਹਾਂ ਦਾ ਹੱਥ ਫੜ ਕੇ ਨੱਚਣ ਦੀ ਜ਼ਿੱਦ ਕਰਦੇ ਹਨ।ਇਸ ਦੌਰਾਨ ਇਨ੍ਹਾਂ ਨੂੰ ਇਨ੍ਹਾਂ ਲੜਕਿਆਂ ਦੀ ਹਰ ਇੱਕ ਖਵਾਹਿਸ਼ ਪੂਰੀ

ਕਰਨੀ ਪੈਂਦੀ ਹੈ।ਉਨ੍ਹਾਂ ਦੱਸਿਆ ਕਿ ਸਾਡੇ ਘਰਾਂ ਦੀਆਂ ਮਜਬੂਰੀਆਂ ਅਜਿਹੀਆਂ ਹੁੰਦੀਆਂ ਹਨ, ਜੋ ਸਾਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ ਨਹੀਂ ਤਾਂ ਕਿਸੇ ਦਾ ਮਨ ਨਹੀਂ ਕਰਦਾ ਕਿ ਉਹ ਨੱਚ ਕੇ ਕਿਸੇ ਦਾ ਮਨੋਰੰਜਨ ਕਰੇ ਅਤੇ ਆਪਣੇ ਨਾਲ ਗ਼ਲਤ ਹੁੰਦਾ ਦੇਖ ਕੇ ਵੀ ਉਸ ਦਾ ਜਵਾਬ ਨਾ ਦੇਵੇ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਵਿਆਹ ਕਰਵਾਉਣ ਵੇਲੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਕਿਉਂਕਿ ਜਦੋਂ ਕੋਈ ਪੁੱਛਦਾ ਹੈ ਕਿ ਲੜਕੀ ਕੀ ਕਰਦੀ ਹੈ ਤਾਂ ਜਦੋਂ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਲੜਕੀ ਆਰਕੈਸਟਰਾ ਵਾਲੀ ਹੈ ਤਾਂ ਉਸੇ ਸਮੇਂ ਜਵਾਬ ਦੇ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਆਲੇ ਦੁਆਲੇ ਦੇ

ਲੋਕ ਵੀ ਬਹੁਤ ਤਾਅਨੇ ਮਿਹਣੇ ਮਾਰਦੇ ਹਨ ਅਤੇ ਕਈ ਵਾਰ ਸਟੇਜਾਂ ਉਤੇ ਵੀ ਇਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *