ਸਾਨੂੰ ਕੋਈ ਨਹੀਂ ਬਚਾਵੇਗਾ ,ਅਫਗਾਨਿਸਤਾਨ ਦੀ ਬੱਚੀ ਨੇ ਰੋ ਰੋ ਦੱਸਿਆ ਆਪਣਾ ਦਰਦ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਫ਼ਗ਼ਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ।ਜਿਸ ਤੋਂ ਬਾਅਦ ਮਾਹੌਲ ਕਾਫ਼ੀ ਜ਼ਿਆਦਾ ਤਣਾਅਪੂਰਨ ਹੋਇਆ। ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ਨੇ ਦਿਲ ਨੂੰ ਦਹਿਲਾ ਦਿੱਤਾ।ਇਸ ਤੋਂ ਇਲਾਵਾ ਹੁਣ ਵੀ ਕਈ ਪ੍ਰਕਾਰ ਦੀਆਂ ਅਜਿਹੀਆਂ ਵੀਡੀਓਜ਼ ਦਾ ਸਾਹਮਣੇ ਆ ਰਹੀਆਂ ਹਨ,ਜੋ ਲੋਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਰਹੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਅਫਗਾਨੀ ਲੜਕੀ ਆਪਣਾ ਦੁੱਖ ਬਿਆਨ ਕਰਦੀ ਹੋਈ ਦਿਖਾਈ ਦੇ ਰਹੀ ਹੈ।ਇਹ ਲੜਕੀ ਰੋਂਦੀ ਹੋਈ ਇੱਕ ਵੀਡੀਓ ਬਣਾ ਰਹੀ ਹੈ।

ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਸਾਡੀ ਕੋਈ ਮਦਦ ਨਹੀਂ ਕਰ ਰਿਹਾ,ਕਿਉਂਕਿ ਅਸੀਂ ਅਫ਼ਗਾਨ ਵਿੱਚ ਜਨਮੇ ਹਾਂ। ਇਸ ਤੋਂ ਇਲਾਵਾ ਇਸ ਲੜਕੀ ਦਾ ਕਹਿਣਾ ਹੈ ਕਿ ਅਸੀਂ ਹੌਲੀ ਹੌਲੀ ਮਰ ਜਾਵਾਂਗੇ ਅਤੇ ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ।ਇਸ ਵੀਡੀਓ ਨੂੰ ਵੇਖ ਕੇ ਬਹੁਤ ਸਾਰੇ ਲੋਕ ਭਾਵੁਕ ਹੋ ਰਹੇ ਹਨ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ,ਜਿੱਥੇ ਲੋਕਾਂ ਦਾ ਦੁੱਖ ਬਿਆਨ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਲੋਕ ਅਫਗਾਨਿਸਤਾਨ ਦੇ ਵਿੱਚ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ।ਇੱਕ ਦੱਸ ਸਾਲਾਂ ਦੇ ਬੱਚੇ ਦੀ

ਵੀਡੀਓ ਸਾਹਮਣੇ ਆਈ,ਜਿਸ ਵਿਚ ਦੱਸਿਆ ਜਾ ਰਿਹਾ ਸੀ ਕਿ ਇਹ ਬੱਚਾ ਜਹਾਜ਼ ਦੇ ਟਾਇਰਾਂ ਦੇ ਵਿੱਚ ਲਮਕ ਕੇ ਭਾਰਤ ਦੇ ਦਿੱਲੀ ਏਅਰਪੋਰਟ ਤੇ ਪਹੁੰਚਿਆ ਹੈ। ਅਜਿਹੀਆਂ ਖ਼ਬਰਾਂ ਨੂੰ ਸੁਣਨ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਫ਼ਗਾਨਿਸਤਾਨ ਦੇ ਵਿੱਚ ਲੋਕ ਬਹੁਤ ਜ਼ਿਆਦਾ ਡਰੇ ਹੋਏ ਹਨ ਅਤੇ ਉਹ ਆਪਣੇ ਆਪ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਚਾਉਣ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਨ। ਭਾਵੇਂ ਕਿ ਤਾਲਿਬਾਨ ਦੇ ਆਗੂਆਂ ਵਲੋਂ ਇਹ ਵਿਸ਼ਵਾਸ ਦਿਵਾਇਆ ਜਾ

ਰਿਹਾ ਹੈ ਕਿ ਉਹ ਕਿਸੇ ਪ੍ਰਕਾਰ ਦਾ ਕੋਈ ਖ਼ੂਨ ਖ਼ਰਾਬਾ ਨਹੀਂ ਕਰਨਗੇ।ਇਸ ਤੋਂ ਇਲਾਵਾ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਉਹ ਖੁਦ ਕਰਨਗੇ।

Leave a Reply

Your email address will not be published. Required fields are marked *