ਪੰਜਾਬੀ ਦਾ ਗੋਰਿਆਂ ਦੇ ਨਾਲ ਹੋਇਆ ਝਗੜਾ ਦੇਖੋ ਕਿਵੇਂ ਪਾਪੀਆਂ ਨੇ ਲਈ ਇਸ ਦਰਦਨਾਕ ਤਰੀਕੇ ਦੇ ਨਾਲ ਜਾਨ ਦੇਖੋ ਪੂਰੀ ਖ਼ਬਰ

Uncategorized

ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਸੀਮਤ ਹੋਣ ਕਰਕੇ ਨੌਜਵਾਨ ਮੁੰਡੇ ਕੁੜੀਆਂ ਹੁਣ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਪੰਜਾਬ ਦੇ ਹਰ ਇੱਕ ਨੌਜਵਾਨ ਮੁੰਡੇ ਕੁੜੀ ਦਾ ਸੁਪਨਾ ਹੁਣ ਕੈਨੇਡਾ ਅਮਰੀਕਾ ਜਾ ਕੇ ਪੱਕੇ ਹੋਣ

ਅਤੇ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰਨ ਦਾ ਹੈ। ਕਈ ਵਾਰ ਇਨ੍ਹਾਂ ਨੌਜਵਾਨਾਂ ਨਾਲ ਪਰਦੇਸਾਂ ਵਿਚ ਅਜਿਹਾ ਭਾਣਾ ਵਾਪਰ ਜਾਂਦਾ ਹੈ। ਜਿਸ ਦੇ ਘਾਟੇ ਨੂੰ ਪੰਜਾਬ ਬੈਠਾ ਪਰਿਵਾਰ ਸਾਰੀ ਜ਼ਿੰਦਗੀ ਪੂਰਾ ਨਹੀਂ ਕਰ ਪਾਉਂਦਾ।
ਕੁਝ ਅਜਿਹਾ ਹੀ ਸੰਗਰੂਰ ਤੋਂ ਕੈਨੇਡਾ ਗਏ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਪਰਿਵਾਰ ਨਾਲ ਹੋਇਆ। ਜਿਨ੍ਹਾਂ ਨੂੰ ਆਪਣੇ ਨੌਜਵਾਨ ਪੁੱਤਰ ਪ੍ਰਭਜੋਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਵੱਡਾ ਝਟਕਾ ਲੱਗਾ। ਪ੍ਰਭਜੋਤ ਸਿੰਘ ਕੈਨੇਡਾ ਦੇ ਨੋਵਾਸਕੋਚੀਆ ਦੇ ਹੈਲੀਪੈਕ ਸ਼ਹਿਰ ਵਿੱਚ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ। ਬੀਤੇ ਦਿਨੀਂ ਜਦੋਂ ਉਹ ਪਾਰਕਿੰਗ ਵਿਚ ਆਪਣੀ ਗੱਡੀ ਲਾਉਣ ਲੱਗਾ

ਤਾਂ ਉਥੇ ਮੌਜੂਦ ਕੁਝ ਗੋਰਿਆਂ ਨੇ ਪ੍ਰਭਜੋਤ ਸਿੰਘ ਨਾਲ ਪੰਗਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕਿਸੇ ਚੀਜ਼ ਦਾ ਵਾਰ ਕਰਕੇ ਜਾਨ ਲੈ ਲਈ।ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਕਿ ਪ੍ਰਭਜੋਤ ਸਿੰਘ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ ਅਤੇ ਹੁਣ ਉਹ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ।

ਥੋੜ੍ਹੇ ਦਿਨਾਂ ਵਿੱਚ ਹੀ ਉਸ ਦੀ ਪੀ.ਆਰ ਵੀ ਹੋਣ ਵਾਲੀ ਸੀ ਪਰ ਪੀ.ਆਰ ਹੋਣ ਤੋਂ ਪਹਿਲਾਂ ਹੀ ਕਿਸੇ ਪਾਪੀ ਨੇ ਉਸ ਨਾਲ ਅਜਿਹਾ ਭਾਣਾ ਵਰਤਾ ਦਿੱਤਾ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਹੈਲੀਪੈਕ ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਹੈ। ਇੱਥੇ ਜ਼ਿਆਦਾ ਗਿਣਤੀ ਉਨ੍ਹਾਂ ਗੋਰਿਆਂ ਦੀ ਹੈ, ਜੋ ਗੈਰ ਕੈਨੇਡੀਅਨ ਲੋਕਾਂ ਨੂੰ ਪਸੰਦ ਨਹੀਂ ਕਰਦੇ। ਇਹ ਮਾਮਲਾ ਵੀ ਕੁਝ ਅਜਿਹਾ ਹੀ ਜਾਪ ਰਿਹਾ ਹੈ।

Leave a Reply

Your email address will not be published. Required fields are marked *