ਵਿਦੇਸ਼ ਗਿਆ ਸੀ ਨੌਜਵਾਨ ਘਰ ਦੀ ਗ਼ਰੀਬੀ ਦੂਰ ਕਰਨ ਲਈ,ਪਰ ਦੇਖੋ ਆਹ ਕੀ ਹੋ ਗਿਆ

Uncategorized

ਆਰਥਕ ਮੰਦਹਾਲੀ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉੱਤੋਂ ਜ਼ਰੂਰੀ ਵਸਤੂਆਂ ਦੇ ਭਾਅ ਅਸਮਾਨੀਂ ਚੜ੍ਹ ਰਹੇ ਹਨ। ਜਿਸ ਕਰਕੇ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਕਿੰਨੇ ਹੀ ਪੰਜਾਬੀ ਨੌਜਵਾਨ ਖਾੜੀ ਦੇ ਮੁਲਕਾਂ ਵਿੱਚ ਨੌਕਰੀ ਕਰ ਰਹੇ ਹਨ। ਸਭ ਦਾ ਇੱਕ ਹੀ ਉਦੇਸ਼ ਹੈ, 2 ਡੰਗ ਦੀ ਰੋਟੀ ਹਾਸਲ ਕਰਨਾ। ਇਹ ਨੌਜਵਾਨ ਵਿਦੇਸ਼ ਵਿੱਚ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਇਸ ਬਾਰੇ ਉਹ ਹੀ ਜਾਣਦੇ ਹਨ। ਪਠਾਨਕੋਟ ਦੇ ਪਹਾੜੀ ਇਲਾਕੇ ਦੇ ਪਿੰਡ ਰੋਘ ਦੇ ਇਕ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ।

ਇਸ ਪਰਿਵਾਰ ਦਾ ਇਕਲੌਤਾ ਪੁੱਤਰ 33 ਸਾਲਾ ਭੁਪਿੰਦਰ ਸਿੰਘ ਸਾਊਦੀ ਅਰਬ ਵਿਚ ਦਮ ਤੋੜ ਗਿਆ ਹੈ। ਉਹ 3 ਸਾਲ ਪਹਿਲਾਂ ਰੋਜ਼ੀ ਰੋਟੀ ਦੇ ਚੱਕਰ ਵਿੱਚ ਸਾਊਦੀ ਅਰਬ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਉਥੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ। ਲਗਭਗ 10 ਦਿਨ ਪਹਿਲਾਂ ਉਸ ਦੀ ਜਾਨ ਜਾ ਚੁੱਕੀ ਹੈ ਪਰ ਕੰਪਨੀ ਵਾਲਿਆਂ ਨੇ ਹੁਣ ਤਕ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ।ਕੰਪਨੀ ਵਾਲਿਆਂ ਨੇ ਹਸਪਤਾਲ ਵਿਚ ਲਿਖਵਾਇਆ ਹੈ ਕਿ ਭੁਪਿੰਦਰ ਸਿੰਘ ਡੇਢ ਮੀਟਰ ਦੀ ਉਚਾਈ ਤੋਂ ਡਿੱਗ ਗਿਆ ਸੀ।

ਉਸ ਦੀ ਜਾਨ ਜਾਣ ਦਾ ਕਾਰਨ ਕੋ ਰੋ ਨਾ ਦੱਸਿਆ ਜਾ ਰਿਹਾ ਹੈ। ਜਦ ਕਿ ਭੁਪਿੰਦਰ ਸਿੰਘ ਦੇ ਦੋਸਤਾਂ ਨੇ ਉਸ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਭੁਪਿੰਦਰ ਸਿੰਘ ਦੀ ਰੋਡ ਰੋਲਰ ਦੀ ਲਪੇਟ ਵਿਚ ਆਉਣ ਕਾਰਨ ਜਾਨ ਗਈ ਹੈ। ਪਰਿਵਾਰ ਨੂੰ ਸ਼ਿਕਵਾ ਹੈ ਕਿ ਕੰਪਨੀ ਨੇ ਨਾ ਤਾਂ ਪਰਿਵਾਰ ਨੂੰ ਮਾਮਲੇ ਦੀ ਸੱਚਾਈ ਦੱਸੀ ਹੈ ਅਤੇ ਨਾ ਹੀ ਪਰਿਵਾਰ ਤਕ ਮ੍ਰਿਤਕ ਦੇਹ ਪਹੁੰਚਾਉਣ ਦੀ ਗੱਲ ਆਖੀ ਹੈ।

ਇਸ ਤਰ੍ਹਾਂ ਪਰਿਵਾਰ ਆਪਣੇ ਨਾਲ ਧੋਖਾ ਹੋਇਆ ਮਹਿਸੂਸ ਕਰ ਰਿਹਾ ਹੈ।ਜਿਸ ਪਰਿਵਾਰ ਦਾ ਇਕਲੌਤਾ ਜਵਾਨ ਪੁੱਤਰ ਸਦਾ ਲਈ ਉਨ੍ਹਾਂ ਦਾ ਸਾਥ ਛੱਡ ਗਿਆ ਹੈ, ਉਨ੍ਹਾਂ ਦੇ ਦਿਲ ਉੱਤੇ ਜੋ ਬੀਤ ਰਹੀ ਹੈ, ਉਹ ਹੀ ਜਾਣਦੇ ਹਨ। ਪਰਿਵਾਰ ਚਾਹੁੰਦਾ ਹੈ ਕਿ ਕੰਪਨੀ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਇਕਲੌਤੇ ਪੁੱਤਰ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਤੱਕ ਭਾਰਤ ਪਹੁੰਚਣੀ ਚਾਹੀਦੀ ਹੈ। ਪਿੰਡ ਵਾਸੀ ਚਾਹੁੰਦੇ ਹਨ ਕਿ ਇਸ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ, ਕਿਉਂਕਿ ਇਨ੍ਹਾਂ ਦਾ ਇੱਕੋ ਇੱਕ ਸਹਾਰਾ ਵੀ ਨਹੀਂ ਰਿਹਾ ਅਤੇ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚਾਈ ਜਾਵੇ। ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *