ਗੇਟ ਖੋਲ੍ਹਣ ਲੱਗੇ ਔਰਤ ਨਾਲ ਹੋ ਗਿਆ ਇਹ ਕੰਮ ਵੀਡੀਓ ਦੇਖ ਹੋ ਜਾਓਗੇ ਹੈਰਾਨ

Uncategorized

ਅੱਜਕਲ੍ਹ ਬੰਦੇ ਨੂੰ ਇਕ ਮਿੰਟ ਦਾ ਵੀ ਭਰੋਸਾ ਨਹੀਂ ਹੈ। ਕਿਹੜੇ ਵਾਲੇ ਕਿ ਭਾਣਾ ਵਾਪਰ ਜਾਵੇ ਇਹ ਕਿਸੇ ਨੂੰ ਨੀ ਪਤਾ। ਬੰਦਾ ਸੋਚਦਾ ਕੀ ਤੇ ਬਣ ਕੀ ਜਾਂਦਾ ਹੈ ਇਸ ਤਰਾਂ ਦਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇੱਕ ਗਰਭਵਤੀ ਵਿਆਹੁਤਾ ਦੀ ਕਰੰਟ ਲੱਗਣ ਕਾਰਨ ਜਾਨ ਚਲੀ ਗਈ ਹੈ। ਮ੍ਰਿਤਕਾ ਦੀ ਮਾਂ ਗੀਤਾ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ। ਪੁਲੀਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕਾ ਪਾਇਲ ਦੇ ਜੇਠ ਵਿਸ਼ਾਲ ਨੇ ਦੱਸਿਆ ਹੈ

ਕਿ ਉਹ ਰਾਤ ਨੂੰ 10:08 ਵਜੇ ਘਰ ਆਇਆ ਅਤੇ ਮੋਟਰਸਾਈਕਲ ਗੇਟ ਤੇ ਖੜ੍ਹਾ ਕੀਤਾ। ਉਸ ਸਮੇਂ ਪਾਇਲ ਪਾਣੀ ਪੀ ਰਹੀ ਸੀ। ਉਹ ਪਾਣੀ ਪੀਂਦੀ ਹੋਈ ਗੇਟ ਵੱਲ ਮੁੜੀ। ਉਸ ਦੇ ਪੈਰ ਨੰਗੇ ਸਨ ਅਤੇ ਗੇਟ ਵਿੱਚ ਕਰੰਟ ਆਇਆ ਸੀ। ਉਸ ਨੂੰ ਕਰੰਟ ਲੱਗ ਗਿਆ। ਵਿਸ਼ਾਲ ਦੇ ਦੱਸਣ ਮੁਤਾਬਕ ਪਾਇਲ 8 ਮਹੀਨੇ ਤੋਂ ਗਰਭਵਤੀ ਸੀ। ਕਰੰਟ ਲੱਗਣ ਵਾਲੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਵੀ ਸੀ.ਸੀ.ਟੀ.ਵੀ ਫੁਟੇਜ ਦੇਖੀ ਹੈ।

ਮ੍ਰਿਤਕਾ ਪਾਇਲ ਦੀ ਮਾਂ ਗੀਤਾ ਨੇ ਦੱਸਿਆ ਹੈ ਕਿ ਰਾਤ ਦੇ ਲਗਪਗ 10 ਵਜੇ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਪਾਇਲ ਨੂੰ ਕਰੰਟ ਲੱਗ ਗਿਆ ਹੈ। ਉਹ 11 ਵਜੇ ਆਪਣੀ ਧੀ ਕੋਲ ਪਹੁੰਚੇ। ਉਸ ਦੇ ਪੈਰ ਨੀਲੇ ਹੋ ਚੁੱਕੇ ਸਨ। ਗੀਤਾ ਦਾ ਕਹਿਣਾ ਹੈ ਕਿ ਪਾਇਲ ਦਾ ਸਹੁਰਾ ਪਰਿਵਾਰ ਉਸ ਨਾਲ ਚੰਗਾ ਸਲੂਕ ਨਹੀਂ ਸੀ ਕਰਦਾ। ਪਾਇਲ ਦੀ ਨਣਦ ਵੀ ਉਸ ਨੂੰ ਧਮਕਾਉਂਦਾ ਸੀ। ਗੀਤਾ ਨੇ ਪਾਇਲ ਦੇ ਸਾਰੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ

ਕਿ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਗਰਭਵਤੀ ਪਾਇਲ ਨੂੰ ਕਰੰਟ ਲੱਗਾ ਹੈ। ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 174 ਦੀ ਕਾਰਵਾਈ ਕੀਤੀ ਹੈ। ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *