ਬੱਚਿਆਂ ਬਾਰੇ ਵੀ ਨਹੀਂ ਸੋਚਿਆ,ਮਾਂ ਬਾਪ ਨੇ ਦੇਖੋ ਕੀ ਕੀਤਾ

Uncategorized

ਪਤੀ ਪਤਨੀ ਵਿੱਚ ਛੋਟੀ ਮੋਟੀ ਨੋਕ ਝੋਕ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਜੇਕਰ ਇਹ ਨੋਕ ਝੋਕ ਵੱਧ ਜਾਵੇ ਤਾਂ ਇੱਕ ਵੱਡੇ ਝ ਗ ੜੇ ਦਾ ਰੂਪ ਲੈ ਲੈਂਦੀ ਹੈ। ਇਸ ਕਰਕੇ ਪਤੀ-ਪਤਨੀ ਵਿਚਕਾਰ ਹੋ ਰਹੀ ਅਣਬਣ ਇੱਥੋਂ ਤੱਕ ਨਹੀਂ ਜਾਣੀ ਚਾਹੀਦੀ ਕਿ ਦੋਹਾਂ ਵਿਚੋਂ ਕੋਈ ਆਪਣੀ ਜਾਨ ਦੇਣ ਤੱਕ ਮਜਬੂਰ ਹੋ ਜਾਵੇ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੀ-ਪਤਨੀ ਵਿਚਕਾਰ ਹੋ ਰਹੀ ਨੋਕ-ਝੋਕ ਦੌਰਾਨ ਦੋਵਾਂ ਪਤੀ ਪਤਨੀ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ।

ਜਿਸ ਕਾਰਨ ਪੂਰੇ ਮੁਹੱਲੇ ਵਿਚ ਹਾਹਾਕਾਰ ਮੱਚ ਗਈ। ਸਰਬਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਗਲੀ ਨੰਬਰ 5 ਸ਼ਰੀਫਪੁਰਾ ਵਿਖੇ ਉਨ੍ਹਾਂ ਨੂੰ 7:30 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਨੇ ਫੋਨ ਰਾਹੀਂ ਦੱਸਿਆ ਕਿ ਘਰ ਦੇ ਸਾਹਮਣੇ ਰਹਿ ਰਹੇ ਕਿਰਾਏਦਾਰ ਵੱਲੋਂ ਛੱਤ ਤੋਂ ਲਮਕ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਉਹ ਤੁਰੰਤ ਹੀ ਆਫਿਸ ਤੋਂ ਘਰ ਪਹੁੰਚੇ।

ਜਦੋਂ ਉਨ੍ਹਾਂ ਨੇ ਘਰ ਪਹੁੰਚ ਕੇ ਦੇਖਿਆ ਤਾਂ ਲੜਕਾ ਕੋਠੇ ਨਾਲ ਲਮਕਿਆ ਹੋਇਆ ਸੀ। ਇੱਕ ਗੁਆਂਢੀ ਦੁਆਰਾ ਉਸ ਨੂੰ ਉਪਰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਉਹ ਕੋਠੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੇ ਲੜਕੀ ਦੀ ਮ੍ਰਿਤਕ ਦੇਹ ਥੱਲੇ ਪਈ ਦੇਖੀ। ਜਦਕਿ ਲੜਕੇ ਨੂੰ ਉੱਪਰ ਖਿੱਚਿਆ ਜਾ ਰਿਹਾ ਸੀ ਪਰ ਉਦੋਂ ਤੱਕ ਉਸ ਦੀ ਵੀ ਮੋਤ ਹੋ ਚੁੱਕੀ ਸੀ। ਉਨ੍ਹਾਂ ਦੁਆਰਾ ਮੌਕੇ ਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਨਾ ਪਹੁੰਚੀ।

ਜਿਸ ਤੋਂ ਬਾਅਦ ਉਨ੍ਹਾਂ ਦੁਆਰਾ ਮੋਕੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ। ਸਰਬਜੋਤ ਸਿੰਘ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਅੱਜ ਤੱਕ ਇਨ੍ਹਾਂ ਕਿਰਾਏਦਾਰਾਂ ਨੂੰ ਨਹੀਂ ਦੇਖਿਆ ਸੀ। ਜਦ ਕਿ ਉਹ ਇਨ੍ਹਾਂ ਦੇ ਘਰ ਦੇ ਸਾਹਮਣੇ ਹੀ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਇਹ ਦੋਨੋ ਤਕਰੀਬਨ 15 ਦਿਨ ਪਹਿਲਾਂ ਹੀ ਇਥੇ ਆਏ ਹਨ। ਜਿਨ੍ਹਾਂ ਦਾ ਦੂਜਾ ਵਿਆਹ ਹੋਇਆ ਹੈ।

.ਉਨ੍ਹਾਂ ਦਾ ਕਹਿਣਾ ਹੈ ਕਿ ਲੜਕਾ ਲੜਕੀ ਨੂੰ ਭਜਾ ਕੇ ਲਿਆਇਆ ਹੈ ਜਾਂ ਫਿਰ ਵਿਆਹ ਕਰਾ ਕੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਲੜਕੇ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ, ਜਿਸ ਦੇ 2 ਬੱਚੇ ਹਨ ਪਰ ਲੜਕੀ ਕੁਆਰੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਇਤਲਾਹ ਮਿਲੀ ਸੀ ਕਿ ਪਤੀ ਪਤਨੀ ਵੱਲੋਂ ਆਪਣੀ ਦੇ ਦਿੱਤੀ ਗਈ ਹੈ।

ਪਤੀ ਧਰਮਿੰਦਰ ਸਿੰਘ ਉਮਰ 23 ਸਾਲ ਦੇ ਕਰੀਬ ਅਤੇ ਪਤਨੀ ਕੁਲਵਿੰਦਰ ਕੌਰ ਉਮਰ 19 ਸਾਲ ਦੇ ਕਰੀਬ ਜਿਨ੍ਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਆਪਸੀ ਤ ਕ ਰਾ ਰ ਹੋਇਆ, ਜਿਸ ਤੋਂ ਬਾਅਦ ਦੋਨਾਂ ਨੇ ਆਪਣੀ ਜਾਨ ਦੇ ਦਿੱਤੀ। ਦੌਰਾਨੇ ਤਫਤੀਸ ਪਤਾ ਲੱਗਾ ਹੈ ਕਿ ਇਹ ਦਸੂਹੇ ਦੇ ਰਹਿਣ ਵਾਲੇ ਸਨ। ਮਕਾਨ ਮਾਲਿਕ ਅਨੁਸਾਰ 23-08-2021 ਨੂੰ ਇਥੇ ਆਏ ਸਨ। ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *