ਨੂੰਹ ਨੂੰ ਧੱਕੇ ਮਾਰ ਕੱਢਿਆ ਘਰੋਂ ਬਾਹਰ,ਫਿਰ ਜੋ ਹੋਇਆ ਦੇਖ ਹੋ ਜਾਓਗੇ ਹੈਰਾਨ

Uncategorized

ਪਤੀ ਪਤਨੀ ਵਿਚਕਾਰ ਆਪਸੀ ਅਣਬਣ ਘਰ ਨੂੰ ਕਿਸ ਹੱਦ ਤੱਕ ਬਰਬਾਦ ਕਰ ਦਿੰਦੀ ਹੈ, ਇਸ ਦੀ ਉਦਾਹਰਨ ਮੋਗਾ ਤੋਂ ਸਾਹਮਣੇ ਆਈ ਹੈ। ਜਿੱਥੇ ਇੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਇਕ ਦੂਜੇ ਤੇ ਦੋਸ਼ ਲਗਾ ਰਹੇ ਹਨ। ਵੀਰਪਾਲ ਕੌਰ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਖੁਦ ਹੀ ਉਸ ਨੂੰ ਉਸ ਦੇ ਪੇਕੇ ਛੱਡ ਆਏ ਸਨ। ਉਹ ਉਸ ਨੂੰ ਕਹਿ ਰਹੇ ਸਨ ਕਿ ਕੁਝ ਦਿਨਾਂ ਤੱਕ ਲੈ ਜਾਣਗੇ ਪਰ ਮੁੜਕੇ ਕੋਈ ਲੈਣ ਨਹੀਂ ਆਇਆ। ਹੁਣ ਉਸ ਨੂੰ ਉਸ ਦੇ ਸਹੁਰੇ ਘਰ ਵੜਨ ਨਹੀਂ ਦੇ ਰਹੇ।ਵੀਰਪਾਲ ਕੌਰ ਦੇ ਦੱਸਣ ਮੁਤਾਬਕ ਉਸ ਦੀਆਂ 2 ਧੀਆਂ ਹਨ। ਉਸ ਦਾ ਆਪਣਾ ਕੋਈ ਭਰਾ ਨਹੀਂ ਹੈ।

ਉਸ ਦਾ ਪਤੀ ਉਸ ਨੂੰ ਪੇਕਿਆਂ ਤੋਂ ਜ਼ਮੀਨ ਲੈਣ ਲਈ ਕਹਿੰਦਾ ਹੈ। ਜਦੋਂ ਤੋਂ ਉਸ ਦੇ ਪਤੀ ਦੀ ਪੱਕੀ ਨੌਕਰੀ ਲੱਗੀ ਹੈ, ਉਸ ਸਮੇਂ ਤੋਂ ਹੀ ਉਸ ਨੇ ਘਰ ਵਿੱਚ ਕ ਲੇ ਸ਼ ਸ਼ੁਰੂ ਕੀਤਾ ਹੈ। ਵੀਰਪਾਲ ਕੌਰ ਦੇ ਦੱਸਣ ਮੁਤਾਬਕ ਉਸ ਦਾ ਸਹੁਰਾ ਉਸ ਨੂੰ ਮੰਦਾ ਬੋਲਦਾ ਹੈ। ਦੂਜੇ ਪਾਸੇ ਇੰਦਰਜੀਤ ਸਿੰਘ ਨੇ ਆਪਣਾ ਪੱਖ ਰੱਖਿਆ ਹੈ ਕਿ ਉਸ ਦੀ ਪਤਨੀ ਹਰ ਸਮੇਂ ਕ ਲੇ ਸ਼ ਰੱਖਦੀ ਹੈ।ਉਹ ਆਪਣੇ ਸਹੁਰੇ ਤੇ ਵੀ ਘਟੀਆ ਦੋਸ਼ ਲਗਾਉਂਦੀ ਹੈ। ਉਨ੍ਹਾਂ ਦਾ ਅਦਾਲਤ ਵਿੱਚ ਆਪਸੀ ਕੇਸ ਚਲਦਾ ਹੈ। ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਵੀਰਪਾਲ ਕੌਰ ਵਾਰ ਵਾਰ ਝੂਠੀਆਂ ਦਰਖਾਸਤਾਂ ਦਿੰਦੀ ਰਹਿੰਦੀ ਹੈ। ਉਹ ਜੂਨ ਵਿੱਚ ਘਰ ਤੋਂ ਗਈ ਸੀ

ਅਤੇ ਦਸੰਬਰ ਤੱਕ ਉਸ ਨੇ ਕੋਈ ਫੋਨ ਨਹੀਂ ਕੀਤਾ। ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਪਤਨੀ ਨੂੰ ਪੇਕਿਆਂ ਤੋਂ ਜ਼ਮੀਨ ਲੈਣ ਲਈ ਨਹੀਂ ਕਿਹਾ ਅਤੇ ਨਾ ਹੀ ਕਦੇ ਲੜਕੀਆਂ ਦਾ ਮਿਹਣਾ ਦਿੱਤਾ ਹੈ। ਉਨ੍ਹਾਂ ਨੇ ਤਾਂ ਆਪਣੀਆਂ ਦੋਵੇਂ ਲੜਕੀਆਂ ਦੇ ਜਨਮ ਤੇ ਲੱਡੂ ਵੰਡੇ ਸਨ।ਇੰਦਰਜੀਤ ਸਿੰਘ ਅਤੇ ਉਸ ਦੇ ਪਿਤਾ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਵੀਰਪਾਲ ਕੌਰ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਹੁਣ ਆਪਣੀ ਮਰਜ਼ੀ ਨਾਲ ਹੀ ਆਈ ਹੈ। ਅਦਾਲਤ ਜੋ ਵੀ ਫੈਸਲਾ ਕਰੇਗੀ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਵੀਰਪਾਲ ਕੌਰ ਦਾ ਆਪਣੇ ਪਤੀ ਇੰਦਰਜੀਤ ਸਿੰਘ ਨਾਲ ਕੇਸ ਚੱਲ ਰਿਹਾ ਹੈ।

ਉਨ੍ਹਾਂ ਨੂੰ ਇਥੇ ਗੜਬੜ ਹੋਣ ਦੀ ਇਤਲਾਹ ਮਿਲੀ ਸੀ। ਦੋਵੇਂ ਧਿਰਾਂ ਆਪਣਾ ਪੱਖ ਅਦਾਲਤ ਵਿੱਚ ਰੱਖ ਸਕਦੀਆਂ ਹਨ ਪਰ ਜੇ ਇੱਥੇ ਕੋਈ ਗੜਬੜ ਹੁੰਦੀ ਹੈ ਤਾਂ ਪੁਲੀਸ ਦੇ ਕਰਨ ਯੋਗ ਕੰਮ ਵਿੱਚ ਪੁਲੀਸ ਨੂੰ ਦਖ਼ਲ ਅੰਦਾਜ਼ੀ ਕਰਨੀ ਪਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *