ਘੋਰ ਕਲਯੁੱਗ ਕੀ ਬਣੂੰ ਦੁਨੀਆਂ ਦਾ? ਆਹ ਕੀ ਹੋ ਗਿਆ ਭਰੇ ਬਾਜ਼ਾਰ ‘ਚ

Uncategorized

ਕਈ ਵਿਅਕਤੀ ਤਾਂ ਕੰਮ ਕਰਨ ਦੀ ਬਜਾਏ ਚੋਰੀ ਕਰਕੇ ਜਾਂ ਖੋਹ ਖਿੱਚ ਕਰਕੇ ਗੁਜ਼ਾਰਾ ਕਰਨ ਵਿੱਚ ਹੀ ਯਕੀਨ ਰੱਖਦੇ ਹਨ। ਅਜਿਹੇ ਵਿਅਕਤੀ ਸਮੁੱਚੇ ਸਮਾਜ ਲਈ ਖ ਤ ਰਾ ਹਨ। ਬਟਾਲਾ ਦੇ ਸਰਾਫਾ ਬਜ਼ਾਰ ਵਿੱਚ ਮਾਂ ਦੁਰਗਾ ਜਿਊਲਰਜ਼ ਨਾਮ ਦੀ ਦੁਕਾਨ ਤੋਂ 2 ਵਿਅਕਤੀ ਡੇਢ ਤੋਂ ਪੌਣੇ 2 ਲੱਖ ਰੁਪਏ ਦਿਨ ਦਿਹਾੜੇ ਲੈ ਕੇ ਦੌੜ ਗਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਕਾਨਦਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਦੁਕਾਨ ਤੇ 2 ਮੋਨੇ ਨੌਜਵਾਨ ਆਏ ਅਤੇ ਸਾਮਾਨ ਦੀ ਮੰਗ ਕੀਤੀ ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੇ ਗਾਹਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਕੀ ਖਰੀਦਣਾ ਹੈ?

ਇਸੇ ਦੌਰਾਨ ਇਕ ਗਾਹਕ ਨੇ ਉਸ ਦੀ ਗਰਦਨ ਤੇ ਕੋਈ ਤਿੱਖੀ ਚੀਜ਼ ਰੱਖ ਦਿੱਤੀ। ਉਹ ਦੁਕਾਨ ਦਾ ਗੱਲਾ ਅਤੇ ਹੋਰ ਖਾਨੇ ਫਰੋਲਣ ਲੱਗੇ। ਉਹ ਡੇਢ ਤੋਂ ਪੌਣੇ 2 ਲੱਖ ਰੁਪਏ ਚੁੱਕ ਕੇ ਲਿਜਾਣ ਵਿੱਚ ਕਾਮਯਾਬ ਹੋ ਗਏ। ਪ੍ਰਧਾਨ ਦੇ ਦੱਸਣ ਮੁਤਾਬਕ ਇਸ ਤਰ੍ਹਾਂ ਦਿਨ ਦਿਹਾੜੇ ਪੈਸੇ ਲੈ ਜਾਣਾ, ਪੁਲੀਸ ਲਈ ਵੀ ਇਕ ਚੈਲੇਂਜ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਦੁਕਾਨਦਾਰ ਆਪਣਾ ਕਾਰੋਬਾਰ ਕਿਵੇਂ ਕਰਨਗੇ? ਪ੍ਰਧਾਨ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਮੁੜ ਕੇ ਅਜਿਹੀ ਘਟਨਾ ਨਾ ਵਾਪਰ ਸਕੇ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਟਿੱਬਾ ਬਜ਼ਾਰ ਵਿੱਚ ਆਸੂ ਬੱਬਰ ਦੀ ਦੁਕਾਨ ਮਾਂ ਦੁਰਗਾ ਜਿਊਲਰਜ਼ ਤੇ ਨਕਦੀ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੁਕਾਨਦਾਰ ਦੇ ਦੱਸਣ ਮੁਤਾਬਕ ਚਾਕੂ ਦੀ ਨੋਕ ਤੇ 2 ਵਿਅਕਤੀਆਂ ਨੇ ਉਸ ਤੋਂ ਨਕਦੀ ਖੋਹੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਸੇ ਪਾਸੇ ਦੇ ਸੀ ਸੀ ਟੀ ਵੀ ਖੰਘਾਲੇ ਜਾ ਰਹੇ ਹਨ। ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਮੀਡੀਆ ਦੀ ਸੁਰਖ਼ੀ ਬਣਦੀਆਂ ਹਨ। ਕਿਤੇ ਰਸਤੇ ਜਾਂਦੀਆਂ ਔਰਤਾਂ ਤੋਂ ਮੋਬਾਇਲ ਜਾਂ ਗਹਿਣੇ ਖੋਹ ਲਏ ਜਾਂਦੇ ਹਨ। ਕਿਤੇ ਵਾਹਨ ਖੋਹੇ ਜਾਂਦੇ ਹਨ।

ਪੁਲੀਸ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *