ਗੋਰਿਆਂ ਨੇ ਪੰਜਾਬੀ ਮੁੰਡੇ ਨਾਲ ਆਪ ਹੀ ਕਰ ਦਿੱਤਾ, ਸੁਣ ਤੁਹਾਡੀ ਰੂਹ ਵੀ ਕੰਬ ਜਾਵੇਗੀ

Uncategorized

ਚੰਗੇ ਭਵਿੱਖ ਦੀ ਉਮੀਦ ਲਈ ਪੰਜਾਬੀ ਲੋਕ ਵਿਦੇਸ਼ਾਂ ਨੂੰ ਜਾ ਰਹੇ ਹਨ। ਵਿਦੇਸ਼ ਜਾਣ ਲਈ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ। ਜਿਸ ਕਰਕੇ ਇਹ ਲੋਕ ਕਰਜ਼ਾ ਚੁੱਕ ਕੇ ਜਾਂ ਆਪਣੀ ਜਾਇਦਾਦ ਵੇਚ ਕੇ ਵਿਦੇਸ਼ ਪਹੁੰਚਦੇ ਹਨ। ਉੱਥੇ ਜਾ ਕੇ ਸਖ਼ਤ ਮਿਹਨਤ ਕਰਦੇ ਹਨ, ਕਿਉਂਕਿ ਇਕ ਪਾਸੇ ਤਾਂ ਸਿਰ ਤੇ ਚੜ੍ਹਿਆ ਕਰਜ਼ਾ ਉਤਾਰਨਾ ਹੁੰਦਾ ਹੈ। ਦੂਜੇ ਪਾਸੇ ਪਰਿਵਾਰ ਦਾ ਖਰਚਾ ਵੀ ਚਲਾਉਣਾ ਹੁੰਦਾ ਹੈ। ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਜੇਕਰ ਕਿਸੇ ਵਿਅਕਤੀ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਤਾਂ ਪਰਿਵਾਰ ਤੇ ਜੋ ਬੀਤੇਗੀ, ਉਸ ਦਾ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਅਜਿਹਾ ਹੀ ਇਕ ਮਾਮਲਾ ਥਾਣਾ ਬੇਗੋਵਾਲ ਅਧੀਨ ਆਉਂਦੇ ਪਿੰਡ ਬਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਨੌਜਵਾਨ ਗੁਰਜੀਤਪਾਲ ਸਿੰਘ ਉਮਰ 22 ਸਾਲ ਨੂੰ ਅਮਰੀਕਾ ਦੇ ਟੈਕਸਸ ਸ਼ਹਿਰ ਵਿਚ ਮੈਡੀਕਲ ਸਟੋਰ ਤੇ ਕੰਮ ਕਰਦਿਆ ਅਮਰੀਕੀ ਵਿਅਕਤੀਆਂ ਵਲੋਂ ਗੋ ਲੀ ਆਂ ਮਾ ਰ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਜੀਤਪਾਲ ਮੈਡੀਕਲ ਸਟੋਰ ਤੇ ਕੰਮ ਕਰਦਾ ਸੀ। ਬੀਤੇ ਦਿਨੀਂ ਜਿਸ ਕੋਲ ਪਹਿਲਾਂ ਕੁਝ ਵਿਅਕਤੀ ਆਏ ਤੇ ਵਾਪਸ ਚਲੇ ਗਏ।

ਕੁਝ ਸਮੇਂ ਬਾਅਦ ਜਦੋਂ ਉਹ ਵਿਅਕਤੀ ਵਾਪਿਸ ਆਏ ਤਾਂ ਉਨ੍ਹਾਂ ਨੇ ਗੁਰਜੀਤਪਾਲ ਤੇ ਗੋ ਲੀ ਆਂ ਚਲਾ ਦਿੱਤੀਆਂ। ਗੋ-ਲੀ ਦਿਲ ਵਿੱਚ ਲੱਗਣ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੂੰ ਇਸ ਮੰ ਦ ਭਾ ਗੀ ਘਟਨਾ ਦਾ 11 ਵਜੇ ਦੇ ਕਰੀਬ ਪਤਾ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਜੀਤਪਾਲ ਦਾ ਪਰਿਵਾਰ ਬਹੁਤ ਗਰੀਬ ਹੈ, ਜਿਨ੍ਹਾ ਨੇ ਕਰਜ਼ਾ ਚੁੱਕ ਕੇ ਉਸ ਨੂੰ ਬਾਹਰ ਭੇਜਿਆ ਸੀ। ਉਨ੍ਹਾਂ ਨੇ ਅਮਰੀਕਾ ਅਤੇ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਨੂੰ ਦੇਖ ਸਕਣ।

ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਹੈ ਕਿ ਅਮਰੀਕੀ ਵਿਅਕਤੀਆਂ ਵੱਲੋਂ ਉਸ ਦੇ ਪੁੱਤਰ ਦੀ ਜਾਨ ਲੈ ਲਈ ਗਈ। ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਗਿਆ ਸੀ, ਜਿਸ ਨੂੰ ਗਏ ਨੂੰ ਅਜੇ 5 ਸਾਲ ਹੀ ਹੋਏ ਸਨ। ਅਜੇ ਤਕ ਕਰਜਾ ਵੀ ਨਹੀਂ ਸੀ ਉਤਰਿਆ। ਮ੍ਰਿਤਕ ਦੇ ਪਰਿਵਾਰ ਦੀ ਮਹਿਲਾ ਮੈਂਬਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਬਿ ਮਾ ਰ ਹਨ, ਜੋ ਕਿ ਮੰਜੇ ਤੇ ਪਏ ਰਹਿੰਦੇ ਹਨ ਅਤੇ ਉਹ ਕੰਮ ਨਹੀਂ ਕਰ ਸਕਦੇ।

ਉਨ੍ਹਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਅਮਰੀਕਾ ਭੇਜਿਆ ਜਾਵੇ ਤਾਂ ਜੋ ਉਹ ਆਪਣੇ ਮ੍ਰਿਤਕ ਪੁੱਤਰ ਨੂੰ ਦੇਖ ਸਕਣ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਉਸ ਦੇ ਭਰਾ ਨਾਲ 8:30 ਵਜੇ ਗੱਲ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 9:30 ਵਜੇ ਫੋਨ ਆਇਆ ਸੀ ਅਤੇ ਦੱਸਿਆ ਗਿਆ ਕਿ ਉਸ ਦੇ ਭਰਾ ਦੀ ਮੋਤ ਹੋ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *