ਸਕੂਟੀ ਤੇ ਜਾ ਰਹੀ ਸੀ ਬਿਊਟੀ ਪਾਰਲਰ,ਰਸਤੇ ‘ਚ ਹੋ ਗਿਆ ਇਹ ਕੰਮ,ਦੇਖ ਹੋ ਜਾਓਗੇ ਹੈਰਾਨ

Uncategorized

ਟਰੈਫਿਕ ਪੁਲੀਸ ਦੁਆਰਾ ਵਾਰ ਵਾਰ ਲੋਕਾਂ ਨੂੰ ਇਹ ਗੱਲ ਸਮਝਾਈ ਜਾਂਦੀ ਹੈ ਕਿ ਅਮਲ ਅਤੇ ਡਰਾਈਵਿੰਗ ਦਾ ਆਪਸ ਵਿੱਚ ਕੋਈ ਮੇਲ ਨਹੀਂ। ਇਸ ਲਈ ਅਮਲ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ, ਕਿਉਂਕਿ ਅਮਲ ਦੀ ਲੋਰ ਵਿੱਚ ਡਰਾਈਵਰ ਹਾਦਸਾ ਕਰ ਬੈਠਦਾ ਹੈ। ਜਲੰਧਰ ਦੇ ਡੀ ਏ ਵੀ ਕਾਲਜ ਨੇੜੇ ਇਕ ਕੈਂਟਰ ਚਾਲਕ ਨੇ ਸਕੂਟਰੀ ਤੇ ਜਾ ਰਹੀ ਇਕ ਲੜਕੀ ਨੂੰ ਕੁਚਲ ਦਿੱਤਾ ਹੈ। ਹਾਦਸਾ ਗੰਦੇ ਨਾਲੇ ਤੇ ਵਾਪਰਿਆ ਦੱਸਿਆ ਜਾਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਲੜਕੀ ਬਿਊਟੀ ਪਾਰਲਰ ਦਾ ਕੋਰਸ ਕਰਦੀ ਸੀ। ਕੈਂਟਰ ਡਰਾਈਵਰ ਅਮਲ ਦੀ ਲੋਰ ਵਿੱਚ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇੱਕ ਕੈਂਟਰ ਨੇ ਐਕਟਿਵਾ ਸਵਾਰ ਲੜਕੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਨਾਲ ਲੜਕੀ ਦਮ ਤੋੜ ਗਈ ਹੈ। ਉਸ ਦੀ ਪਛਾਣ ਤੇਜਿੰਦਰ ਕੌਰ ਵਜੋਂ ਹੋਈ ਹੈ, ਜੋ ਲੇਧੜਾਂ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਲਗਭਗ 27 ਸਾਲ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਤੇਜਿੰਦਰ ਕੌਰ ਦੀ ਜਾਨ ਚਲੀ ਗਈ ਹੈ।

ਕੈਂਟਰ ਚਾਲਕ ਮੌਕੇ ਤੋਂ ਭੱਜਣ ਲੱਗਾ ਸੀ ਪਰ ਨਾਕੇ ਤੇ ਮੌਜੂਦ ਪੁਲੀਸ ਨੇ ਉਸ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਹੈ। ਉਸ ਦਾ ਮੈਡੀਕਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਲੜਕੀ ਦੀ ਮ੍ਰਿਤਕ ਦੇਹ ਪੋਸ ਟ ਮਾ ਰ ਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕੈਂਟਰ ਚਾਲਕ ਦੀ ਲਾਪ੍ਰਵਾਹੀ ਨੇ ਲੜਕੀ ਦੀ ਜਾਨ ਲੈ ਲਈ ਹੈ।

ਲੜਕੀ ਦੇ ਦਮ ਤੋੜ ਦੇਣ ਨਾਲ ਉਸ ਦੇ ਪਰਿਵਾਰ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉਨ੍ਹਾਂ ਨੇ ਆਪਣੀ ਧੀ ਲਈ ਅਨੇਕਾਂ ਸੁਪਨੇ ਸਿਰਜੇ ਹੋਣਗੇ। ਉਨ੍ਹਾਂ ਨੂੰ ਕੀ ਪਤਾ ਸੀ ਕਿ ਤੇਜਿੰਦਰ ਕੌਰ ਨੇ ਅੱਜ ਵਾਪਸ ਨਹੀਂ ਆਉਣਾ। ਮ੍ਰਿਤਕਾ ਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਭਾਵੇਂ ਅਦਾਲਤ ਦੁਆਰਾ ਕੈਂਟਰ ਚਾਲਕ ਤੇ ਕਾਰਵਾਈ ਕੀਤੀ ਜਾਵੇਗੀ ਪਰ ਕੀ ਇਸ ਨਾਲ ਮ੍ਰਿਤਕਾਂ ਨੂੰ ਦੁਬਾਰਾ ਜੀਵਨ ਮਿਲ ਸਕੇਗਾ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *