ਵਿਆਹ ਤੋਂ ਪਹਿਲਾਂ ਹੀ ਘਰ ਚ ਛਾ ਗਿਆ ਮਾਤਮ,ਹੋ ਗਈਆਂ ਸੀ ਸਾਰੀਆਂ ਤਿਆਰੀਆਂ

Uncategorized

ਗ਼ਰੀਬੀ ਦੀ ਪਰਿਭਾਸ਼ਾ ਉਹ ਲੋਕ ਹੀ ਜਾਣਦੇ ਹਨ, ਜੋ ਖ਼ੁਦ ਗ਼ਰੀਬੀ ਦੇ ਦੌਰ ਵਿੱਚੋਂ ਲੰਘੇ ਹੋਣ। ਅੱਜ ਅਸੀਂ ਇਕ ਅਜਿਹੇ ਨੌਜਵਾਨ ਦੀ ਗੱਲ ਕਰਨ ਜਾ ਰਹੇ ਹਾਂ, ਜੋ ਪੈਸੇ ਦਾ ਪ੍ਰਬੰਧ ਨਾ ਹੋਣ ਕਾਰਨ ਆਪਣੀ ਭੈਣ ਦੇ ਵਿਆਹ ਤੋਂ 8 ਦਿਨ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਨੇ ਖ਼ੁਦ ਹੀ ਛੱਤ ਨਾਲ ਲਟਕ ਕੇ ਜਾਨ ਦੇ ਦਿੱਤੀ ਹੈ। ਜਿਸ ਮਾਂ ਨੂੰ ਆਪਣੀ ਧੀ ਦੇ ਵਿਆਹ ਦੀ ਖੁਸ਼ੀ ਸੀ, ਅੱਜ ਉਹ ਆਪਣੇ ਪੁੱਤਰ ਦੇ ਵਿਛੜ ਜਾਣ ਕਾਰਨ ਹੰਝੂ ਵਹਾ ਰਹੀ ਹੈ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਸੁਨੀਲ ਕੁਮਾਰ ਉਰਫ਼ ਦੀਪੂ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਮਜ਼ਦੂਰੀ ਕਰਦਾ ਸੀ।

ਇਸ ਤੋਂ ਪਹਿਲਾਂ ਉਹ ਚਾਹ ਦੁੱਧ ਦਾ ਵੀ ਕੰਮ ਕਰਦਾ ਰਿਹਾ ਹੈ। ਪਰਿਵਾਰ ਵਿੱਚ ਬਹੁਤ ਗਰੀਬੀ ਹੈ। ਮਾਂ ਦੇ ਦੱਸਣ ਮੁਤਾਬਕ 8 ਦਿਨ ਤਕ ਉਨ੍ਹਾਂ ਦੀ ਧੀ ਦਾ ਵਿਆਹ ਸੀ। ਕਿਤੋਂ ਪੈਸੇ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ। ਉਨ੍ਹਾਂ ਦੇ ਸਿਰ ਪਹਿਲਾਂ ਵੀ ਕਰਜ਼ਾ ਚੜ੍ਹਿਆ ਹੋਇਆ ਹੈ। ਸੁਨੀਲ ਕੁਮਾਰ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਵਿਆਹ ਲੇਟ ਕਰ ਦਿੱਤਾ ਜਾਵੇ। ਇਨ੍ਹਾਂ ਗਿਣਤੀਆਂ ਮਿਣਤੀਆਂ ਵਿੱਚ ਹੀ ਉਸ ਨੇ ਇੰਨਾ ਵੱਡਾ ਗ਼ਲਤ ਕਦਮ ਚੁੱਕ ਲਿਆ। ਮ੍ਰਿਤਕ ਦੀ ਮਾਂ ਅਤੇ ਭੈਣ ਦਾ ਰੋ ਰੋ ਬੁਰਾ ਹਾਲ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਸੁਨੀਲ ਕੁਮਾਰ ਉਰਫ਼ ਦੀਪੂ ਦੀ ਉਮਰ 22 ਸਾਲ ਸੀ। 5-6 ਸਾਲ ਪਹਿਲਾਂ ਉਸ ਦੇ ਪਿਤਾ ਦਾ ਦੇ ਹਾਂ ਤ ਹੋ ਗਿਆ ਸੀ। ਸੁਨੀਲ ਦੀ ਭੈਣ ਮੁਕਤਸਰ ਸਾਹਿਬ ਵਿਆਹੀ ਹੋਈ ਸੀ ਪਰ ਉਸ ਦਾ ਪਤੀ ਵੀ ਕੁਝ ਸਮਾਂ ਪਹਿਲਾਂ ਦਮ ਤੋੜ ਗਿਆ ਸੀ। ਜਿਸ ਕਰਕੇ ਹੁਣ ਉਨ੍ਹਾਂ ਨੇ ਇਸ ਲੜਕੀ ਨੂੰ ਪਿੰਡ ਧੁੰਨੀਕੇ ਤੋਰਨਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਗ਼ਰੀਬੀ ਸੀ। ਜਿਸ ਕਰਕੇ ਪੈਸੇ ਦੀ ਘਾਟ ਕਾਰਨ ਲੜਕੇ ਨੇ ਇਹ ਕਦਮ ਚੁੱਕ ਲਿਆ। ਸੁਨੀਲ ਨੇ ਮੰਜੇ ਦੀ ਦੌਣ ਆਪਣੇ ਗਲ ਵਿੱਚ ਪਾ ਕੇ ਹੁੱਕ ਨਾਲ ਲਟਕ ਕੇ ਆਪਣੀ ਜਾਨ ਗਵਾ ਲਈ ਹੈ।

ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ।,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *