ਮੁੰਡਾ ਫ਼ੌਜਣ ਨੂੰ ਲੈ ਗਿਆ ਘਰ ਫੌਜੀ ਨੂੰ ਲੱਗਿਆ ਪਤਾ ਵੇਖੋ ਫੇਰ ਕੀ ਹੋਇਆ

Uncategorized

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਦਾ ਸਾਬਕਾ ਫੌਜੀ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ 3 ਸਾਲ ਤੋਂ ਆਪਣੀ ਪਤਨੀ ਰਣਜੀਤ ਕੌਰ ਨੂੰ ਆਪਣੇ ਘਰ ਵਸਾਉਣ ਲਈ ਧੱਕੇ ਖਾ ਰਿਹਾ ਹੈ। ਜੋ ਹੁਸ਼ਿਆਰਪੁਰ ਵਿੱਚ ਹਰਦੀਪ ਕੁਮਾਰ ਪੁੱਤਰ ਦਰਸ਼ਨ ਕੁਮਾਰ ਨਾਲ 3 ਸਾਲ ਤੋਂ ਰਹਿ ਰਹੀ ਹੈ। ਹਰਪ੍ਰੀਤ ਸਿੰਘ ਨੇ ਆਪਣੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਸ ਦੀ ਪਤਨੀ ਉਸ ਦੇ ਘਰ ਤੋਂ 4-5 ਲੱਖ ਰੁਪਏ, 4 ਲੱਖ ਰੁਪਏ ਦਾ ਸੋਨਾ, ਘਰ ਦਾ ਅਸ਼ਟਾਮ ਪੇਪਰ, ਉਸ ਦੇ 10ਵੀਂ ਦੇ ਸਰਟੀਫਿਕੇਟ ਅਤੇ ਪਿ ਸ ਟ ਲ ਦਾ ਲਾ ਇ ਸੰ ਸ ਚੁੱਕ ਕੇ ਹਰਦੀਪ ਕੁਮਾਰ ਨਾਲ 3 ਸਾਲ ਤੋਂ ਰਹਿ ਰਹੀ ਹੈ।

ਇਸ ਸਮੇਂ ਦੌਰਾਨ ਉਸ ਦੀ ਪਤਨੀ ਨੇ ਹਰਦੀਪ ਕੁਮਾਰ ਦੀ ਇਕ ਬੇਟੀ ਨੂੰ ਜਨਮ ਵੀ ਦਿੱਤਾ ਹੈ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ 2 ਬੱਚੇ ਹਨ, ਜਿਨ੍ਹਾਂ ਵਿੱਚ 12 ਸਾਲ ਦੀ ਧੀ ਅਤੇ 7 ਸਾਲ ਦਾ ਪੁੱਤਰ ਸ਼ਾਮਲ ਹਨ। ਹਰਦੀਪ ਕੁਮਾਰ ਦਾ 15 ਸਾਲ ਪਹਿਲਾਂ ਵਿਆਹ ਹੋ ਚੁੱਕਾ ਹੈ ਅਤੇ ਉਸ ਦੀ ਪਤਨੀ ਮਲੋਟ ਵਿੱਚ ਰਹਿ ਰਹੀ ਹੈ। ਆਪਣੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਹਰਦੀਪ ਕੁਮਾਰ ਨੇ ਉਸ ਦੀ ਪਤਨੀ ਨੂੰ ਰੱਖ ਲਿਆ ਹੈ। ਇਸ ਵਿੱਚ ਹਰਦੀਪ ਕੁਮਾਰ ਦੇ ਪਰਿਵਾਰ ਅਤੇ ਹਰਪ੍ਰੀਤ ਸਿੰਘ ਦੇ ਸਹੁਰਾ ਪਰਿਵਾਰ ਦੀ ਵੀ ਸਹਿਮਤੀ ਹੈ।ਹਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਆਪਣੇ ਘਰ ਲਿਜਾਣਾ ਚਾਹੁੰਦਾ ਹੈ।

ਹਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਹਰਦੀਪ ਕੁਮਾਰ ਹੱਥ ਵਿੱਚ ਰਾਡ ਫੜ ਕੇ ਪੁਲੀਸ ਨੂੰ ਵੀ ਧਮਕੀਆਂ ਦੇ ਰਿਹਾ ਹੈ। ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਦਾ ਪੁਰਾਣਾ ਮਾਮਲਾ ਬਟਾਲਾ ਵਿੱਚ ਵੀ ਦਰਜ ਹੈ। ਇੱਥੇ ਇਨ੍ਹਾਂ ਦੇ ਕਾਫ਼ੀ ਸਾਥੀ ਆਏ ਹਨ। ਔਰਤ ਜੋ ਸਮਾਨ ਲਿਆਈ ਹੈ ਉਸ ਦਾ ਮਾਮਲਾ ਬਟਾਲਾ ਵਿਖੇ ਦਰਜ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਟਾਲਾ ਪੁਲੀਸ ਨੂੰ ਨਾਲ ਲੈ ਕੇ ਆਉਣ। ਹੁਸ਼ਿਆਰਪੁਰ ਪੁਲੀਸ ਦੁਆਰਾ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇਗਾ।

ਹੁਣ ਇਹ ਮਾਮਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਕਿਉਂਕਿ ਮਾਮਲਾ 2 ਜ਼ਿਲ੍ਹਿਆਂ ਦੀ ਪੁਲੀਸ ਦੇ ਵਿਚਾਰ ਅਧੀਨ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *