ਕੈਨੇਡਾ ਜਾਣ ਵਾਲੇ ਇੱਕ ਵਾਰ ਦੇਖ ਲੈਣ ,ਕੈਨੇਡਾ ਤੋਂ ਆਈ ਵੱਡੀ ਖ਼ਬਰ

Uncategorized

ਵਿਜ਼ਿਟਰ ਵੀਜ਼ਾ ਤੇ ਕੈਨੇਡਾ ਜਾਣ ਦੇ ਜਿਨ੍ਹਾਂ ਸ਼ੌਕੀਨਾਂ ਨੇ ਆਪਣੀ ਫਾਈਲ ਲਗਾਈ ਹੋਈ ਸੀ, ਇਸ ਸੰਬੰਧ ਵਿਚ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਵੱਲੋਂ ਇਕ ਐਲਾਨ ਕੀਤਾ ਗਿਆ ਹੈ। ਜਿਸ ਨਾਲ ਉਨ੍ਹਾਂ ਲੋਕਾਂ ਨੂੰ ਨਿਰਾਸ਼ਾ ਹੋਈ ਹੈ, ਜਿਨ੍ਹਾਂ ਨੇ 7 ਸਤੰਬਰ ਤੋਂ ਪਹਿਲਾਂ ਫਾਈਲ ਲਗਾਈ ਸੀ। ਇਹ ਲੋਕ ਲੰਬੇ ਸਮੇਂ ਤੋਂ ਕੈਨੇਡਾ ਜਾਣ ਦੀ ਆਸ ਲਗਾਈ ਬੈਠੇ ਸਨ ਪਰ ਇਮੀਗ੍ਰੇਸ਼ਨ ਵਿਭਾਗ ਦੇ ਨਵੇਂ ਫੈਸਲੇ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੇ ਵਿਜ਼ਟਰ ਵੀਜ਼ਾ ਲੈਣ ਲਈ 7 ਸਤੰਬਰ ਤੋਂ ਪਹਿਲਾਂ ਫਾਈਲ ਲਗਾਈ ਸੀ, ਉਨ੍ਹਾਂ ਨੂੰ ਦੁਬਾਰਾ ਫਾਈਲ ਲਗਾਉਣੀ ਪਵੇਗੀ।

ਜੇਕਰ ਉਨ੍ਹਾਂ ਨੂੰ ਪਹਿਲੀ ਫਾਈਲ ਸਮੇਂ ਕੋਈ ਨੰਬਰ ਮਿਲਿਆ ਸੀ ਤਾਂ ਉਸ ਨੰਬਰ ਦਾ ਵੇਰਵਾ ਦੂਜੀ ਫਾਈਲ ਨਾਲ ਦਿੱਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਉਮੀਦਵਾਰ ਦੀ ਪਹਿਲੀ ਫੀਸ ਵਾਪਸ ਮਿਲੇਗੀ। ਦੂਜੀ ਫਾਈਲ ਲਗਾਉਣ ਲਈ ਉਮੀਦਵਾਰ ਨੂੰ ਵੱਖਰੇ ਤੌਰ ਤੇ ਫੀਸ ਭਰਨੀ ਪਵੇਗੀ। ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਜਾਂ ਵਰਕ ਪਰਮਿਟ ਵਾਲੇ ਜਾਂ ਸਟੂਡੈਂਟ ਪਰਮਿਟ ਵਾਲੇ ਵੀ ਆਪਣੇ ਸਬੰਧੀਆਂ ਨੂੰ ਵਿਜ਼ਿਟਰ ਵੀਜ਼ਾ ਤੇ ਬੁਲਾ ਸਕਦੇ ਹਨ। ਜਿਨ੍ਹਾਂ ਲੋਕਾਂ ਨੇ 7 ਸਤੰਬਰ ਤੋਂ ਪਹਿਲਾਂ ਵਿਜ਼ਿਟਰ ਵੀਜ਼ਾ ਲੈਣ ਲਈ ਫਾਈਲਾਂ ਲਗਾਈਆਂ ਸਨ,

ਉਹ ਫਾਈਲਾਂ ਆਪਣੇ ਆਪ ਹੀ ਰੱਦ ਹੋ ਜਾਣਗੀਆਂ। ਉਨ੍ਹਾਂ ਨੂੰ ਵਾਪਸ ਲੈਣ ਦੀ ਜ਼ਰੂਰਤ ਨਹੀਂ ਹੈ। ਕੈਨੇਡਾ ਦਾ ਵਿਜ਼ਟਰ ਵੀਜ਼ਾ ਹਾਸਲ ਕਰਨ ਦੇ ਚਾਹਵਾਨਾਂ ਨੂੰ ਕੋ ਰੋ ਨਾ ਵੈ ਕ ਸੀ ਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *