ਪੁਲੀਸ ਵਾਲੇ ਨੂੰ ਇਸ ਨੌਜਵਾਨ ਦੇ ਥੱਪੜ ਮਾਰਨਾ ਪਿਆ ਮਹਿੰਗਾ

Uncategorized

ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਥਾਣੇ ਦੇ ਏ ਐਸ ਆਈ ਪ੍ਰੇਮ ਸਿੰਘ ਦੁਆਰਾ ਇਕ ਵਿਸ਼ੇਸ਼ ਭਾਈਚਾਰੇ ਦੇ ਆਗੂ ਨੂੰ ਮੰਦਾ ਬੋਲਣ ਅਤੇ ਚਪੇੜ ਜੜਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਕਰ ਕੇ ਇਸ ਭਾਈਚਾਰੇ ਦੇ ਲੋਕਾਂ ਨੇ ਪੁਲੀਸ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਉਹ ਮੰਗ ਕਰ ਰਹੇ ਸਨ ਕਿ ਇਸ ਪੁਲੀਸ ਅਧਿਕਾਰੀ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ 2 ਆਟੋ ਚਾਲਕਾਂ ਦਾ ਆਪਸ ਵਿੱਚ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲੀਸ ਨੇ ਇਕ ਵਿਅਕਤੀ ਤੇ ਕਾਰਵਾਈ ਕੀਤੀ ਸੀ।

ਸਮਾਜ ਦੇ ਸੂਬਾ ਪ੍ਰਧਾਨ ਰਿਸ਼ੀ ਮੱਟੂ ਨੇ ਸ਼ਿ ਕ ਵਾ ਕੀਤਾ ਸੀ ਕਿ ਬੇ ਕ ਸੂ ਰ ਵਿਅਕਤੀ ਤੇ ਪੁਲੀਸ ਨੇ ਕਾਰਵਾਈ ਕਰ ਦਿੱਤੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਕੁਝ ਨਹੀਂ ਕਿਹਾ ਗਿਆ। ਇਸ ਮਾਮਲੇ ਤੇ ਪੁਲੀਸ ਅਧਿਕਾਰੀ ਭੜਕ ਗਿਆ ਸੀ ਅਤੇ ਉਸ ਨੇ ਸ਼ਰ੍ਹੇਆਮ ਪ੍ਰਧਾਨ ਰਿਸ਼ੀ ਮੱਟੂ ਤੇ ਹੱਥ ਚੁੱਕ ਲਿਆ ਸੀ। ਪੁਲੀਸ ਅਧਿਕਾਰੀ ਨੇ ਰਿਸ਼ੀ ਮੱਟੂ ਨੂੰ ਮੰਦਾ ਵੀ ਬੋਲਿਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਪਹਿਲਾਂ ਤਾਂ ਪੁਲੀਸ ਅਧਿਕਾਰੀ ਆਪਣੀ ਗਲਤੀ ਨਹੀਂ ਸੀ ਮੰਨਦਾ ਪਰ ਬਾਅਦ ਵਿੱਚ ਉਸ ਨੇ ਮੁਆਫ਼ੀ ਮੰਗ ਲਈ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮਾਮਲਾ ਸੁਲਝ ਗਿਆ ਹੈ

ਪਰ ਹੁਣ ਸਮਾਜ ਦੇ ਲੋਕਾਂ ਨੇ ਇਸ ਪੁਲੀਸ ਮੁਲਾਜ਼ਮ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਲੋਕ ਪੁਲੀਸ ਅਧਿਕਾਰੀ ਨੂੰ ਸਸਪੈਂਡ ਕਰਨ ਅਤੇ ਉਸ ਤੇ 295 ਦਾ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਇਕ ਪਾਸੇ ਤਾਂ ਰਾਜਨੀਤਕ ਪਾਰਟੀਆਂ ਇਸ ਸਮਾਜ ਨੂੰ ਡਿਪਟੀ ਸੀ ਐੱਮ ਦਾ ਅਹੁਦਾ ਦੇਣ ਦੇ ਵਾਅਦੇ ਕਰਦੀਆਂ ਹਨ। ਦੂਜੇ ਪਾਸੇ ਇਸ ਸਮਾਜ ਦੇ ਮੋਹਤਬਰ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾਂਦਾ ਹੈ। ਇਹ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜਲਦੀ ਇਨਸਾਫ ਦਿੱਤਾ ਜਾਵੇ। ਨਹੀਂ ਤਾਂ ਉਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਦੇ ਦਫਤਰਾਂ ਦਾ ਘਿਰਾਓ ਕਰਨਗੇ।

ਹੁਣ ਪੁਲਿਸ ਅਧਿਕਾਰੀ ਤੇ ਕੀ ਕਾਰਵਾਈ ਹੁੰਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *