ਪੁੱਤ ਦੀਆਂ ਅੱਖਾਂ ਸਾਹਮਣੇ ਪਿਉ ਨਾਲ ਵੇਖੋ ਕੀ ਹੋ ਗਿਆ,ਰੂਹ ਕੰਬਾ ਦੇਣ ਵਾਲੀ ਵੀਡੀਓ

Uncategorized

ਮੁਕਤਸਰ ਸਾਹਿਬ ਦੇ ਪਿੰਡ ਮਹਿਰਾਜਵਾਲਾ ਵਿਚ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੀ ਵਿਧਵਾ ਹਰਪ੍ਰੀਤ ਕੌਰ ਆਪਣੇ ਪਤੀ ਦੀ ਜਾਨ ਜਾਣ ਦੇ ਸੰਬੰਧ ਵਿਚ ਇਨਸਾਫ਼ ਦੀ ਮੰਗ ਕਰ ਰਹੀ ਹੈ। ਹਰਪ੍ਰੀਤ ਕੌਰ ਦੇ ਦੱਸਣ ਮੁਤਾਬਕ ਕਰਨੀ ਸਿੰਘ, ਕਾਲਾ ਸਿੰਘ ਅਤੇ ਮੰਗਲ ਆਪਸ ਵਿੱਚ ਹੱਥੋਪਾਈ ਹੋ ਰਹੇ ਸਨ। ਉਹ ਇੱਕ ਦੂਜੇ ਨੂੰ ਮੰ ਦੀ ਸ਼ਬਦਾਵਲੀ ਬੋਲ ਰਹੇ ਸਨ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਤਿੰਨੇ ਉਸ ਦੇ ਜੇਠ ਦੇ ਘਰ ਅੱਗੇ ਖੜ੍ਹੇ ਸਨ, ਜਿਸ ਕਰਕੇ ਉਸ ਦੇ ਜੇਠ ਨੇ ਇਨ੍ਹਾਂ ਨੂੰ ਸਮਝਾਇਆ ਕਿ ਉਸ ਦੀਆਂ 5 ਧੀਆਂ ਹਨ। ਇੱਥੇ ਮੰਦਾ ਨਾ ਬੋਲਿਆ ਜਾਵੇ ਪਰ ਉਹ ਹਰਪ੍ਰੀਤ ਦੇ ਜੇਠ ਨਾਲ ਉਲਝ ਗਏ। ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਉਸ ਦਾ ਪਤੀ ਗੁਰਮੀਤ ਸਿੰਘ ਇਨ੍ਹਾਂ ਨੂੰ ਸਮਝਾਉਣ ਗਿਆ ਪਰ ਇਨ੍ਹਾਂ ਲੋਕਾਂ ਨੇ ਗੁਰਮੀਤ ਸਿੰਘ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ।

ਜਿਸ ਨਾਲ ਗੁਰਮੀਤ ਸਿੰਘ ਦਮ ਤੋੜ ਗਿਆ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੁਲੀਸ ਨੇ 304 ਦਾ ਪਰਚਾ ਦਰਜ ਕੀਤਾ ਹੈ। ਜਦਕਿ 302 ਦੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਪੁਲੀਸ ਨੇ ਧਾਰਾ 302 ਨਾ ਲਗਾਈ ਤਾਂ ਉਹ ਮ੍ਰਿਤਕ ਦੇਹ ਇੱਥੋਂ ਨਹੀਂ ਚੁੱਕਣਗੇ। ਦਿਹਾਤੀ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਪਿੰਡ ਮਹਿਰਾਜਵਾਲਾ ਵਿਚ ਕੁਝ ਦਿਨ ਪਹਿਲਾਂ 2 ਧਿਰਾਂ ਦਾ ਆਪਸ ਵਿਚ ਟਕਰਾਅ ਹੋਇਆ ਸੀ। ਇਸ ਟਕਰਾਅ ਵਿੱਚ ਸੱਟਾਂ ਲੱਗਣ ਕਾਰਨ ਗੁਰਮੀਤ ਸਿੰਘ ਨੂੰ ਬਠਿੰਡਾ ਲਿਜਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ।

ਗੁਰਮੀਤ ਸਿੰਘ ਦੀ ਜਾਨ ਜਾ ਚੁੱਕੀ ਹੈ ਪਰ ਪੁਲੀਸ ਨੇ 304 ਦੀ ਕਾਰਵਾਈ ਕੀਤੀ ਹੈ। ਹਰਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੁਲੀਸ ਨੇ 302 ਦੀ ਕਾਰਵਾਈ ਨਾ ਕੀਤੀ ਤਾਂ ਉਹ ਸਦਰ ਥਾਣੇ ਅੱਗੇ ਮ੍ਰਿਤਕ ਦੇਹ ਰੱਖ ਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੀ ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਮ੍ਰਿਤਕ ਗੁਰਮੀਤ ਸਿੰਘ ਦੀ ਮਾਸੀ ਦੇ ਮੁੰਡੇ ਨੇ ਦੱਸਿਆ ਹੈ ਕਿ ਦੋਵੇਂ ਧਿਰਾਂ ਦਾ ਟਕਰਾਅ ਇੱਕ ਸਤੰਬਰ ਨੂੰ ਹੋਇਆ ਸੀ ਇਸ ਤੋਂ ਬਾਅਦ ਹਸਪਤਾਲ ਵਿੱਚ ਗੁਰਮੀਤ ਸਿੰਘ ਤੇ ਲਗਪਗ ਢਾਈ ਲੱਖ ਰੁਪਏ ਖਰਚ ਹੋ ਚੁੱਕੇ ਹਨ ਪਰ ਗੁਰਮੀਤ ਸਿੰਘ ਦੀ ਜਾਨ ਫੇਰ ਵੀ ਨਹੀਂ ਬਚੀ। ਉਨ੍ਹਾਂ ਨੇ ਵੀ 302 ਦੀ ਕਾਰਵਾਈ ਦੀ ਮੰਗ ਕੀਤੀ ਹੈ । ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਗੁਰਮੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹੁਣ ਉਸ ਦਾ ਦੇਹਾਂਤ ਹੋ ਚੁੱਕਾ ਹੈ।

ਪੁਲੀਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 304 ਦੀ ਕਾਰਵਾਈ ਕਰਦੇ ਹੋਏ 3 ਬੰਦਿਆਂ ਤੇ ਮਾਮਲਾ ਦਰਜ ਕੀਤਾ ਹੈ। ਅਜੇ ਕਿਸੇ ਦੀ ਗ੍ਰਿ ਫ਼ ਤਾ ਰੀ ਨਹੀਂ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *