12 ਸਾਲਾ ਧੀ ਬੈਠ ਗਈ ਧਰਨੇ ਤੇ ਮੰਗ ਰਹੀ ਇਨਸਾਫ ਵੀਡੀਓ ਦੇਖ ਹੋ ਜਾਓਗੇ ਹੈਰਾਨ

Uncategorized

ਜਲੰਧਰ ਦੇ ਗੜ੍ਹਾ ਸਥਿਤ ਗੁਰੂ ਦੀਵਾਨ ਨਗਰ ਦੀ ਰਹਿਣ ਵਾਲੀ 12 ਸਾਲਾ ਲੜਕੀ ਦਮਨੀਤ ਨੇ ਆਪਣੇ ਮ੍ਰਿਤਕ ਪਿਤਾ ਅਸ਼ਵਨੀ ਕੁਮਾਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਧਰਨਾ ਲਗਾਇਆ ਹੈ। ਉਸ ਨੇ ਆਪਣੇ ਗੁਆਂਢੀ ਪੰਜਾਬ ਪੁਲੀਸ ਦੇ ਏ ਐਸ ਆਈ ਰੂਪ ਲਾਲ ਤੇ ਆਪਣੇ ਪਿਤਾ ਦੀ ਜਾਨ ਲੈਣ ਦੇ ਦੋਸ਼ ਲਾਏ ਹਨ। ਲੜਕੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਕਿਸੇ ਦਾ ਦੇ ਹਾਂ ਤ ਹੋ ਗਿਆ ਸੀ। ਜਿਸ ਕਰਕੇ ਲੋਕ ਉਸ ਘਰ ਅਫਸੋਸ ਕਰਨ ਲਈ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਘਰ ਅੱਗੇ ਕਿਸੇ ਨੇ ਰੇਹੜੀ ਖੜ੍ਹੀ ਕਰ ਦਿੱਤੀ। ਜਿਸ ਕਰ ਕੇ ਏ ਐੱਸ ਆਈ ਰੂਪ ਲਾਲ ਭ ੜ ਕ ਗਿਆ ਅਤੇ ਅਸ਼ਵਨੀ ਕੁਮਾਰ ਨੂੰ ਮੰਦਾ ਬੋਲਣ ਲੱਗਾ। ਹਾਲਾਂਕਿ ਰੇਹੜੀ ਅਸ਼ਵਨੀ ਕੁਮਾਰ ਦੇ ਘਰ ਅੱਗੇ ਖੜ੍ਹੀ ਸੀ।

ਅਸ਼ਵਨੀ ਕੁਮਾਰ ਦੀ ਧੀ ਦਮਨੀਤ ਦੇ ਦੱਸਣ ਮੁਤਾਬਕ ਰੂਪ ਲਾਲ ਨੇ ਉਸ ਦੇ ਪਿਤਾ ਨੂੰ ਧੱਕਾ ਮਾਰਿਆ। ਜਿਸ ਕਰ ਕੇ ਉਨ੍ਹਾਂ ਦੇ ਸੱਟ ਲੱਗ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦਾ ਕਹਿਣਾ ਹੈ ਕਿ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦੀ ਦਰਾਣੀ ਦਾ ਆਪ੍ਰੇਸ਼ਨ ਹੋਣਾ ਸੀ। ਜਿਸ ਕਰਕੇ ਸਾਰਾ ਪਰਿਵਾਰ ਹਸਪਤਾਲ ਗਿਆ ਹੋਇਆ ਸੀ। ਘਰ ਵਿੱਚ ਉਸ ਦਾ ਪਤੀ ਅਤੇ ਬੇਟੀ ਹੀ ਸਨ। ਮਿ੍ਤਕ ਅਸ਼ਵਨੀ ਕੁਮਾਰ ਦੇ ਸਾਲੇ ਨੇ ਦੱਸਿਆ ਹੈ ਕਿ ਏ ਐੱਸ ਆਈ ਰੂਪ ਲਾਲ ਨੇ ਉਸ ਦੇ ਜੀਜੇ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਅਸ਼ਵਨੀ ਕੁਮਾਰ ਦੇ ਘਰ ਅੱਗੇ ਇਕ ਰੇਹੜੀ ਖੜ੍ਹੀ ਸੀ। ਮੁਹੱਲੇ ਵਿੱਚ ਕਿਸੇ ਦਾ ਦੇ ਹਾਂ ਤ ਹੋ ਗਿਆ ਸੀ।

ਮਿ੍ਤਕ ਦੇਹ ਮੋਰਚਰੀ ਚ ਰਖਵਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੋਆਪਰੇਟਿਵ ਬੈਂਕ ਵਿੱਚ ਸੈਕਟਰੀ ਸੀ ਅਤੇ ਉਸ ਦਾ ਪੁੱਤਰ ਵਿਦੇਸ਼ ਵਿਚ ਰਸ਼ੀਆ ਗਿਆ ਹੋਇਆ ਹੈ। ਜਦ ਕਿ ਰੂਪ ਲਾਲ 6 ਨੰਬਰ ਥਾਣੇ ਵਿੱਚ ਤਾਇਨਾਤ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਸ਼ਵਨੀ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਨੇ ਬਿਆਨ ਦਿੱਤਾ ਹੈ ਕਿ ਰੂਪ ਲਾਲ ਦੁਆਰਾ ਧੱਕਾ ਦਿੱਤੇ ਜਾਣ ਕਾਰਨ ਅਸ਼ਵਨੀ ਕੁਮਾਰ ਦੀ ਜਾਨ ਗਈ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੋ ਸ ਟ ਮਾ ਰ ਟ ਮ ਕਰਵਾ ਕੇ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ,ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਿਆ ਆਪਣੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਇਸ ਪੇਜ ਨੂੰ ਲਾਈਕ ਕਰੋ ਕਿਉਂਕਿ ਇਸ ਪੇਜ ਦੇ ਉੱਤੇ ਤੁਹਾਨੂੰ ਹਰ ਨਵੀਂ ਖ਼ਬਰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਵੇਗੀ ਧੰਨਵਾਦ

Leave a Reply

Your email address will not be published. Required fields are marked *