ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਮਾੜੀ ਖਬਰ

Uncategorized

ਅੰਬਾਲਾ ਤੋਂ ਬਿਹਾਰ ‘ਚ ਜਾ ਰਹੀ ਇਕ ਨਿੱਜੀ ਡਬਲ ਡੈਕਰ ਬੱਸ 300 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ।  ਇਸ ਬੱਸ ਦੀ ਸਮਰੱਥਾ 70-80 ਸ਼ੀਟਾਂ ਦੀ ਹੈ। ਜਦੋਂਕਿ ਇਸ ਬੱਸ ’ਚ 300 ਸਵਾਰੀਆਂ ਭਰੀਆਂ ਹੋਈਆਂ ਸਨ। ਪਸ਼ੂਆਂ ਵਾਂਗ ਭਰੀ ਇਸ ਬੱਸ ’ਚ ਮੁਸਾਫਰਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ ਜਿਸ ਕਾਰਨ ਮੁਸਾਫਰ ਬੇਹੋਸ਼ ਹੋ ਗਈਆਂ। ਜਿਸ ਤੋਂ ਬਾਅਦ ਮੁਸਫਰਾਂ ਨੇ ਰੌਲਾ ਪਾਉਣ ਸ਼ੁਰੂ ਕਰ ਦਿੱਤਾ ਅਤੇ ਤਰਾਵਡ਼ੀ ਨੇਡ਼ੇ ਬੱਸ ਰੋਕ ਦਿੱਤੀ। ਇਸ ਦੌਰਾਨ ਡਰਾਈਵਰ ਅਤੇ ਸਵਾਰੀਆਂ ਦੌਰਾਨ ਬਹਿਸ ਹੋ ਗਈ

ਇਸ ਦੌਰਾਨ ਨੇੜੇ ਮੌਜੂਦ ਚੌਕੀਦਾਰ ਨੇ ਤਰਾਵੜੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਗਿਣਤੀ 300 ਪਾਈ ਗਈ। ਜਿਸ ਵਿੱਚ ਔਰਤਾਂ ਦੇ ਨਾਲ-ਨਾਲ ਬੱਚੇ ਵੀ ਮੌਜੂਦ ਸਨ। ਭਾਰ ਇੰਨਾ ਜ਼ਿਆਦਾ ਸੀ ਕਿ ਬੱਸ ਦਾ ਪਹੀਆ ਵੀ ਟੁੱਟ ਗਿਆ। ਮੁਸ਼ਾਫਰਾਂ ਦਾ ਕਹਿਣਾ ਸੀ ਬੱਸ ਚਾਲਕਾਂ ਨੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਅਤੇ 2000 ਰੁਪਏ ਸਲੀਪਰ ਦਾ ਕਿਰਾਇਆ ਵਸੂਲਿਆ

ਘਟਨ ਸਬੰਧੀ ਤਰਾਵੜੀ ਥਾਣੇ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਰਾਤ ਨੂੰ 2 ਵਜੇ ਫੋਨ ਆਇਆ ਸੀ। ਜਿਸ ਵਿੱਚ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਬੱਸ ਚਾਲਕ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਹਨ ਅਤੇ ਬੱਸ ਵਿੱਚ ਸਫਰ ਕਰਨ ਵਾਲੇ ਲੋਕ ਵੀ ਬਿਮਾਰ ਹੋ ਗਏ ਹਨ। ਅਸੀਂ ਮੌਕੇ ‘ਤੇ ਪਹੁੰਚ ਕੇ ਡਰਾਈਵਰ ਨੂੰ ਕਾਬੂ ਕਰਕੇ ਬੱਸ ‘ਚੋਂ ਸਵਾਰੀਆਂ ਨੂੰ ਉਤਾਰ ਦਿੱਤਾ। ਬੱਸ ਵਿੱਚ 300 ਯਾਤਰੀ ਸਵਾਰ ਸਨ। ਬੱਸ ਨੂੰ ਵੀ ਜ਼ਬਤ ਕਰਕੇ ਥਾਣੇ ਭੇਜ ਦਿੱਤਾ ਗਿਆ ਹੈ ਅਤੇ ਪਰਵਾਸੀਆਂ ਲਈ ਹੋਰ ਬੱਸਾਂ ਮੰਗਵਾਈਆਂ ਗਈਆਂ ਹਨ।

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *