ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

Uncategorized

ਜੇਕਰ ਤੁਸੀਂ ਵੀ ਸੋਨਾ ਜਾਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਪਿਛਲੇ ਕਈ ਦਿਨਾਂ ਤੋਂ ਸੋਨੇ-ਚਾਂਦੀ ਦੀ ਕੀਮਤ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੇਸ਼ੱਕ ਇਸ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਪੀਲੀ ਧਾਤੂ ਦੀ ਕੀਮਤ ‘ਚ ਤੇਜ਼ੀ ਆਈ ਪਰ ਇਸ ਵਾਧੇ ਦੇ ਬਾਵਜੂਦ, ਸੋਨਾ-ਚਾਂਦੀ ਖਰੀਦਣਾ ਅਜੇ ਵੀ ਬਹੁਤ ਲਾਭਕਾਰੀ ਹੈ। ਮੌਜੂਦਾ ਸਮੇਂ ‘ਚ ਸੋਨਾ 5500 ਰੁਪਏ ਤੇ ਚਾਂਦੀ 18000 ਰੁਪਏ ਤੋਂ ਜ਼ਿਆਦਾ ਸਸਤਾ ਮਿਲ ਰਿਹਾ ਹੈ। ਇਸ ਸਮੇਂ ਸੋਨਾ 50500 ਰੁਪਏ ਤੇ ਚਾਂਦੀ 61,300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ।ਇਸ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਮੰਗਲਵਾਰ ਨੂੰ

ਸੋਨੇ ਦੀ ਕੀਮਤ (Gold Price) 288 ਰੁਪਏ ਪ੍ਰਤੀ 10 ਗ੍ਰਾਮ ਵਧੀ, ਜਦੋਂ ਕਿ ਚਾਂਦੀ 1260 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਗਿਆ। ਮੰਗਲਵਾਰ ਨੂੰ ਸੋਨਾ (Gold Price) 288 ਰੁਪਏ ਪ੍ਰਤੀ ਦਸ ਗ੍ਰਾਮ ਮਹਿੰਗਾ ਹੋ ਕੇ 50593 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਆਖਰੀ ਕਾਰੋਬਾਰੀ ਦਿਨ ਸੋਨਾ 160 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 50305 ਰੁਪਏ ‘ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਚਾਂਦੀ (Silver Price) 1260 ਰੁਪਏ ਮਹਿੰਗਾ ਹੋ ਕੇ 61302 ਰੁਪਏ ਪ੍ਰਤੀ ਕਿਲੋ ‘ਤੇ ਬੰਦ ਹੋਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚਾਂਦੀ 936 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਕੇ 60042 ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।ਮੰਗਲਵਾਰ ਨੂੰ 24 ਕੈਰੇਟ ਸੋਨਾ 288 ਰੁਪਏ ਮਹਿੰਗਾ ਹੋ ਕੇ 50593 ਰੁਪਏ, 23 ਕੈਰੇਟ

ਸੋਨਾ 286 ਰੁਪਏ ਮਹਿੰਗਾ ਹੋ ਕੇ 50390 ਰੁਪਏ, 22 ਕੈਰੇਟ ਸੋਨਾ 264 ਰੁਪਏ ਮਹਿੰਗਾ 46343 ਰੁਪਏ, 18 ਕੈਰੇਟ ਸੋਨਾ 216 ਰੁਪਏ ਮਹਿੰਗਾ ਹੋ ਕੇ 37945 ਰੁਪਏ ਅਤੇ ਸੋਨਾ 14 ਕੈਰੇਟ ਸੋਨਾ 151 ਰੁਪਏ ਮਹਿੰਗਾ ਹੋ ਕੇ 29579 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਇਸ ਵਾਧੇ ਤੋਂ ਬਾਅਦ ਵੀ ਸੋਨਾ 5607 ਰੁਪਏ ਪ੍ਰਤੀ 10 ਗ੍ਰਾਮ ਸਸਤਾ ਵਿਕ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਸਤ 2020 ‘ਚ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਸੀ। ਉਸ ਸਮੇਂ ਸੋਨਾ 56200 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ‘ਤੇ ਚਲਾ ਗਿਆ ਸੀ। ਇਸ ਦੇ ਨਾਲ ਹੀ ਚਾਂਦੀ ਆਪਣੇ ਉੱਚ ਪੱਧਰ ਤੋਂ ਕਰੀਬ 18678 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਸਸਤੀ ਹੋ ਰਹੀ ਹੈ। ਚਾਂਦੀ ਦਾ ਸਭ ਤੋਂ ਉੱਚਾ ਪੱਧਰ 79980 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *