ਨੇੜਲੇ ਪਿੰਡ ਪਵਾਤ ਵਿਖੇ ਬਾਅਦ ਦੁਪਹਿਰ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਡੇਢ ਸਾਲਾ ਮਾਸੂਮ ਬੱਚੇ ਮਨਜੋਤ ਸਿੰਘ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਵੱਡਾ ਭਰਾ ਮਾਛੀਵਾੜਾ ਨੇੜੇ ਇਕ ਪ੍ਰਾਈਵੇਟ ਸਕੂਲ ਵਿਚ ਨਰਸਰੀ ’ਚ ਪੜ੍ਹਦਾ ਸੀ ਅਤੇ ਸਕੂਲ ਬੱਸ ਅੱਜ ਉਸ ਨੂੰ ਛੁੱਟੀ ਉਪਰੰਤ ਪਿੰਡ ਪਵਾਤ ਵਿਖੇ ਘਰ ਨੇੜੇ ਛੱਡਣ ਆਈ ਸੀ। ਸਕੂਲ ਬੱਸ ਜਦੋਂ ਪਿੰਡ ਪਵਾਤ ਵਿਦਿਆਰਥੀ ਦੇ ਘਰ ਨੇੜੇ ਪੁੱਜੀ ਤਾਂ ਉਸਦੀ ਮਾਂ ਉਸਨੂੰ ਲੈਣ ਲਈ ਘਰ ਦੇ ਬਾਹਰ ਆਈ
ਜਿਸ ਨਾਲ ਛੋਟਾ ਬੱਚਾ ਮਨਜੋਤ ਵੀ ਬਾਹਰ ਬੱਸ ਕੋਲ ਆ ਗਿਆ। ਮਾਂ ਵਲੋਂ ਸਕੂਲ ਬੱਸ ’ਚੋਂ ਵੱਡੇ ਲੜਕੇ ਨੂੰ ਉਤਾਰ ਲਿਆ ਗਿਆ ਅਤੇ ਜਦੋਂ ਬੱਸ ਤੁਰਨ ਲੱਗੀ ਤਾਂ ਪਿਛਲੇ ਟਾਇਰ ਨੇੜੇ ਖੜ੍ਹਾ ਉਸਦਾ ਛੋਟਾ ਲੜਕਾ ਮਨਜੋਤ ਹੇਠਾਂ ਆ ਗਿਆ। ਬੱਸ ਦਾ ਟਾਇਰ ਬੱਚੇ ਮਨਜੋਤ ਸਿੰਘ ਦੇ ਸਿਰ ਉੱਪਰੋਂ ਗੁਜ਼ਰ ਗਿਆ ਅਤੇ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸਨੂੰ ਸਰਕਾਰੀ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਪਿਤਾ ਦੁਬਈ ਵਿਖੇ ਕੰਮ ਕਰਦਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਸਕੂਲ ਬੱਸ ਡਰਾਇਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਉਸਨੇ ਬੱਚਾ ਉਤਾਰਨ ਤੋਂ ਬਾਅਦ ਆਸ-ਪਾਸ ਨਹੀਂ ਦੇਖਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਪੁਲਸ ਵਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਸਕੂਲ ਬੱਸ ਨੂੰ ਵੀ ਕਾਬੂ ਕਰ ਲਿਆ ਹੈ। ਡੇਢ ਸਾਲਾ ਮਾਸੂਮ ਮਨਜੋਤ ਸਿੰਘ ਦੀ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ mਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ