ਹੁਣੇ ਹੁਣੇ ਇੱਥੇ ਲੱਗੀ ਬਹੁਤ ਜਿਆਦਾ ਭਿਆਨਕ ਅੱਗ ਵੱਡੀ ਤਾਜਾ ਖ਼ਬਰ

Uncategorized

ਉੱਤਰੀ ਇਰਾਕ ’ਚ ਈਸਾਈ ਵਿਆਹ ਪ੍ਰੋਗਰਾਮ ਦੌਰਾਨ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਮਹਿਮਾਨਾਂ ਨਾਲ ਭਰੇ ਹਾਲ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਘੱਟ ਤੋਂ ਘੱਟ 100 ਲੋਕਾ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।  ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਘਟਨਾ ਇਰਾਕ ਦੇ ਨਿਨਵੇ ਸੂਬੇ ਦੇ ਹਮਦਾਨਿਆ ਇਲਾਕੇ ਦੀ ਹੈ। ਇਹ ਸੂਬਾ ਉੱਤਰੀ ਸ਼ਹਿਰ ਮੋਸੁਲ ਤੋਂ ਬਿਲਕੁਲ ਬਾਹਰੀ ਇਲਾਕੇ ’ਚ ਵਸਿਆ ਇਕ ਇਸਾਈ ਬਹੁਗਿਣਤੀ ਇਲਾਕਾ ਹੈ, ਜੋ ਕਿ ਦੇਸ਼ ਦੀ ਰਾਜਧਾਨੀ ਬਗਦਾਦ ਤੋਂ 335 ਕਿਲੋਮੀਟਰ ਦੂਰ ਉੱਤਰ-ਪੱਛਮ ’ਚ ਹੈ।

ਅੱਗ ਲੱਗਣ ਦੇ ਕਾਰਨ ’ਤੇ ਫ਼ਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਕ ਟੈਲੀਵਿਜ਼ਨ ਨਿਊਜ਼ ਚੈਨਲ ’ਤੇ ਪ੍ਰਸਾਰਿਤ ਹੋ ਰਹੇ ਇਕ ਫ਼ੁਟੇਜ ’ਚ ਪ੍ਰੋਗਰਾਮ ਵਾਲੀ ਥਾਂ ’ਤੇ ਆਤਿਸ਼ਬਾਜ਼ੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਇਕ ਪਾਸੇ ਝੂਮਰ ’ਚ ਅੱਗ ਲਗਦੀ ਦਿਸ ਰਹੀ ਹੈ। ਫ਼ੁਟੇਜ ’ਚ ਘਟਨਾ ਤੋਂ ਬਾਅਦ ਬਿਖਰਿਆ ਮਲਬਾ, ਟੈਲੀਵਿਜ਼ਨ ਦੇ ਕੈਮਰੇ ਅਤੇ ਘਟਨਾ ਤੋਂ ਬਾਅਦ ਉਥੋਂ ਲੰਘ ਰਹੇ ਲੋਕਾਂ ਦੇ ਮੋਬਾਈਲ ਫ਼ੋਨ ਦੀ ਰੌਸ਼ਨੀ ਦਿਸ ਰਹੀ ਹੈ।

ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ ’ਤੇ ਰਖਿਆ ਗਿਆ ਹੈ। ਜ਼ਖ਼ਮੀਆਂ ਲਈ ਹੋਰ ਆਕਸੀਜਨ ਸਿਲੰਡਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੱਗ ਦੀ ਚਪੇਟ ’ਚ ਆਉਣ ਵਾਲਿਆਂ ’ਚ ਕੁਝ ਬੱਚੇ ਵੀ ਸ਼ਾਮਲ ਹਨ। ਸਥਾਨਕ ਨਿਊਜ਼ ਚੈਨਲ ਦੇ ਹੋਰ ਫ਼ੁਟੇਜ ’ਚ ਵਿਖਾਇਆ ਗਿਆ ਹੈ ਕਿ ਮੰਗਲਵਾਰ ਦੀ ਰਾਜ ਜਦੋਂ ਅੱਗ ਲੱਗੀ ਤਾਂ ਡਾਂਸ ਫ਼ਲੋਰ ’ਤੇ ਮੌਜੂਦ ਲਾੜਾ-ਲਾੜੀ ਹੈਰਾਨ ਰਹਿ ਗਏ। ਹਾਲਾਂਕਿ ਇਹ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਦੋਵੇਂ ਮਾਰੇ ਗਏ ਲੋਕਾਂ ’ਚ ਸ਼ਾਮਲ ਹਨ ਜਾਂ ਨਹੀਂ।

ਇਕ ਜ਼ਖ਼ਮੀ ਔਰਤ ਨੇ ਹਸਪਤਾਲ ’ਚ ਦਸਿਆ, ‘‘ਅਸੀਂ ਉਥੇ ਨੱਚਣ ਲਈ ਜਾਣ ਹੀ ਵਾਲੇ ਸੀ ਕਿ ਇਕ ਅਜਿਹਾ ਚੀਜ਼ ਬਾਲੀ ਗਈ ਜਿਸ ਨਾਲ ਉਥੇ ਅੱਗ ਲੱਗ ਗਈ।’’ ਇਕ ਹੋਰ ਵਿਅਕਤੀ ਨੇ ਦਸਿਆ ਕਿ ਅੱਗ ਉਦੋਂ ਲੱਗੀ ਜਦੋਂ ਜੋੜੇ ਨੱਚਣ ਲਈ ਤਿਆਰ ਹੋ ਰਹੇ ਸਨ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਉਹ ਛੱਤ ਤਕ ਪੁੱਜੀ ਅਤੇ ਅੱਜ ਲੱਗ ਗਈ। ਕੁਝ ਹੀ ਸਕਿੰਟਾਂ ’ਚ ਅੱਗ ਪੂਰੇ ਭਵਨ ’ਚ ਫੈਲ ਗਈ।’’

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *