ਖੰਨਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨਜ਼ਦੀਕ ਜੀਟੀ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਹਾਦਸੇ ਦੌਰਾਨ ਤਿੰਨ ਜਣੇ ਆਪਣੀ ਜਾਨ ਗਵਾ ਬੈਠੇ।ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਮਾਂ ਪੁੱਤ ਅਤੇ ਉਨ੍ਹਾਂ ਨਾਲ ਇਕ ਛੋਟੀ ਬੱਚੀ ਦੀ ਜਾਨ ਚਲੀ ਗਈ ਹੈ।ਜਾਣਕਾਰੀ ਮੁਤਾਬਕ ਸੜਕ ਉੱਤੇ ਇਕ ਕੈਂਟਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਜਿਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਜਣਿਆਂ ਦੀ ਮੌਕੇ ਤੇ ਮੌਤ ਹੋਈ ਅਤੇ ਛੋਟੀ ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ,ਜਿਥੇ ਕਿ ਉਸ ਨੇ ਦਮ ਤੋੜ ਦਿੱਤਾ।ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ
।ਇਸ ਘਟਨਾ ਦੀ ਜਾਣਕਾਰੀ ਮੌਕੇ ਤੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਪੁਲੀਸ ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਉਸ ਸਮੇਂ ਦੋ ਜਣਿਆਂ ਦੀ ਮੌਤ ਮੌਕੇ ਤੇ ਹੋ ਚੁੱਕੀ ਸੀ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਜਾ ਚੁੱਕਿਆ ਹੈ।ਜਿੱਥੇ ਕਿ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।ਇਸ ਤੋਂ ਇਲਾਵਾ ਉਨ੍ਹਾਂ ਨੇ ਛੋਟੀ ਬੱਚੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਕਿ ਬੱਚੀ ਨੇ ਵੀ ਦਮ ਤੋੜ ਦਿੱਤਾ।ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਸਵਾਰ ਦੋਰਾਹਾ ਵੱਲ ਨੂੰ ਜਾ ਰਹੇ ਸੀ, ਜਿੱਥੇ ਕਿ ਰਸਤੇ ਵਿੱਚ ਇਨ੍ਹਾਂ ਦੀ ਟੱਕਰ ਇਕ ਕੈਂਟਰ ਨਾਲ ਹੋਈ
ਅਤੇ ਇਹ ਆਪਣੀ ਜਾਨ ਗਵਾ ਬੈਠੇ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਰਹੇ ਹਨ,ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਾਹਨਾਂ ਦੀ ਗਤੀ ਨੂੰ ਬਹੁਤ ਜ਼ਿਆਦਾ ਤੇਜ਼ ਰੱਖਿਆ ਜਾਂਦਾ ਹੈ।ਇਸ ਤੋਂ ਇਲਾਵਾ ਕੁਝ ਲੋਕ ਸੜਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਜਿਸ ਕਰ ਕੇ ਅਜਿਹੇ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀ ਜਾਨ ਬਚਾਉਂਦੇ ਹਨ।ਸੋ ਇਨ੍ਹਾਂ ਹਾਦਸਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ
ਕਿ ਜੇਕਰ ਉਹ ਆਪਣੇ ਵਾਹਨ ਦੀ ਗਤੀ ਨੂੰ ਤੇਜ਼ ਰੱਖਣਗੇ ਤਾਂ ਉਨ੍ਹਾਂ ਦੀ ਆਪਣੀ ਜਾਣ ਤਾਂ ਖ਼ਤਰੇ ਵਿੱਚ ਪੈਂਦੀ ਹੀ ਹੈ ਅਤੇ ਉਹ ਦੂਜਿਆਂ ਲਈ ਵੀ ਖ਼ਤਰਾ ਬਣ ਜਾਂਦੇ ਹਨ।