ਪੰਜਾਬ ਦੇ ਇਸ ਸੀਨੀਅਰ ਲੀਡਰ ਨੂੰ ਕੀਤਾ ਗਿਰਫ਼ਤਾਰ ਤਾਜ਼ਾ ਵੱਡੀ ਖਬਰ

Uncategorized

 ਬਰਨਾਲਾ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਤਿੰਨ ਹੋਰ ਵਿਅਕਤੀਆਂ ਵਿਰੁਧ ਹਥਿਆਰਾਂ ਨਾਲ ਲੁੱਟ-ਖੋਹ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ। ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦੇ ਚਲਦਿਆਂ ਦਰਜ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਇੰਚਾਰਜ ਨਿਰਮਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਪੰਕਜ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਦੇ ਆਧਾਰ ‘ਤੇ ਮਹੇਸ਼ ਕੁਮਾਰ ਲੋਟਾ,

ਉਸ ਦੇ ਸਾਥੀ ਭਰਤ ਮਿੱਤਲ, ਘੋਨਾ, ਟਿੰਕੂ ਅਤੇ ਲਕਸ਼ੈ ਨੂੰ ਅਸਲਾ ਤਹਿਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਦਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਰੇਡੀਐਂਟ ਪਲਾਜ਼ਾ ਹੋਟਲ ਨੇੜੇ ਘੇਰ ਲਿਆ, ਹਥਿਆਰ ਦਿਖਾ ਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਪੁਲਿਸ ਨੇ ਮਹੇਸ਼ ਕੁਮਾਰ ਲੋਟਾ ਅਤੇ ਉਸ ਦੇ ਇਕ ਹੋਰ ਸਾਥੀ ਭਰਤ ਮਿੱਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤ ਨੇ ਦਸਿਆ, “17 ਨਵੰਬਰ 2013 ਨੂੰ ਰਾਤੀ ਸਾਢੇ 8 ਵਜੇ ਮੈਂ ਅਪਣੇ ਮਾਮੇ ਦੇ ਲੜਕੇ ਵਿੱਕੀ ਕੁਮਾਰ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਖਾਣਾ ਖਾਣ ਲਈ ਰੈਡੀਐਂਟ ਹੋਟਲ ਬਰਨਾਲਾ ਵਿਖੇ ਗਿਆ ਸੀ, ਜਦੋਂ ਮੈਂ ਕਾਰ ਪਾਰਕਿੰਗ ਵਿਚ ਖਾਣਾ ਖਾਣ ਲਈ ਹੋਟਲ ਜਾਣ ਲੱਗਿਆ ਤਾਂ ਲਕਸ਼ੇ ਕੁਮਾਰ, ਟਿੰਕੂ ਖਾਨ, ਘੋਨਾ ਸ਼ੈਲਰ ਵਾਲਾ, ਮਹੇਸ਼ ਕੁਮਾਰ ਲੋਟਾ ਅਪਣੇ 4-5 ਅਣਪਛਾਤੇ ਵਿਅਕਤੀਆਂ ਨਾਲ ਪਹਿਲਾਂ ਹੀ ਉਥੇ ਖੜ੍ਹੇ ਸਨ ਤਾਂ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਮੈਨੂੰ ਬੁਲਾਇਆ ਅਤੇ

ਕਹਿਣ ਲੱਗੇ ਕਿ ਤੇਰੇ ਦੋਸਤ ਉਮੇਸ਼ ਪ੍ਰਕਾਸ਼ ਤੋਂ ਅਸੀਂ ਪੈਸੇ ਲੈਣੇ ਹਨ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਸ ਨਾਲ ਗੱਲ ਕਰ ਲਵਾਂਗਾ। ਇਹ ਸੁਣ ਕੇ ਉਹ ਗੁੱਸੇ ਵਿਚ ਆ ਗਏ ਅਤੇ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਅਪਣੀ ਡੱਬ ਵਿਚੋਂ ਚਾਕੂ ਨੁਮਾ ਕੋਈ ਚੀਜ਼ ਕੱਢ ਲਈ। ਇਸੇ ਦੌਰਾਨ ਘੋਨਾ ਸ਼ੈਲਰ ਵਾਲਾ ਅਤੇ ਮਹੇਸ਼ ਲੋਟਾ ਨੇ ਆਪੋ ਅਪਣੇ ਪਿਸਟਲ ਕੱਢ ਲਏ ਅਤੇ ਮੇਰੇ ਮੱਥੇ ’ਤੇ ਲਗਾ ਕੇ ਕਹਿਣ ਲੱਗੇ ਕਿ ਅੱਜ ਇਸ ਨੂੰ ਮਾਰ ਦਿੰਦੇ ਹਾਂ।

ਫਿਰ ਲਕਸ਼ੇ ਅਤੇ ਟਿੰਕੂ ਨੇ ਮੇਰੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ। ਇਸ ਦੌਰਾਨ ਮੇਰੇ ਗਲ ਵਿਚ ਪਾਈ ਸੋਨੇ ਦੀ ਚੈਨ ਵੀ ਝਪਟ ਲਈ। ਪੁਲਿਸ ਨੇ ਪੰਕਜ ਬਾਂਸਲ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਵਿਰੁਧ ਆਈਪੀਸੀ ਦੀ ਧਾਰਾ 379ਬੀ, 323, 324, 148, 149 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਮਹੇਸ਼ ਕੁਮਾਰ ਲੋਟਾ ਅਤੇ ਭਾਰਤ ਭੂਸ਼ਣ ਘੋਨਾ ਨੂੰ ਗ੍ਰਿਫ਼ਤਾਰ ਕਰ ਲਿਆ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *