ਫਤਿਹਾਬਾਦ (Fatehabad News) ਦੇ ਰਤੀਆ ਰੋਡ ’ਤੇ ਐੱਮਐੱਮ ਕਾਲਜ ਦੇ ਕੋਲ ਇੱਕ ਨਿੱਜੀ ਬੱਸ ’ਚ ਭਿਆਨਕ ਅੱਗ ਲੱਗ ਗਈ। ਰੋਡਵੇਜ ਦਾ ਚੱਕਾ ਜਾਮ ਹੋਣ ਕਾਰਲ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ। ਹਾਲਾਂਕਿ ਅੱਗ ਲੱਗਦੇ ਹੀ ਸਵਾਰੀਆਂ ਨੇ ਬੱਸ ’ਚੋਂ ਨਿੱਕਲ ਕੇ ਆਪਣੀ ਜਾਨ ਬਚਾਈ, ਪਰ ਹਾਦਸੇ ’ਚ ਸਵਾਰੀਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਬੱਸ ’ਚ ਸਫ਼ਰ ਕਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰੀ ਕਰਨ ਵਾਲੇ ਸਨ ਅਤੇ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ।
ਕਾਫ਼ੀ ਸਵਾਰੀਆਂ ਦੀ ਇਕ ਲੱਖ ਤੋਂ ਜ਼ਿਆਦਾ ਦੀ ਨਗਦੀ ਸੜ ਕੇ ਸੁਆਹ ਹੋ ਗਈ। ਫਾਇਰ ਬਿ੍ਰਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਸ ਅੱਗ ਦਾ ਗੋਲਾ ਬਣ ਗਈ ਸੀ। ਬਾਅਦ ’ਚ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਇਆ। (Fire in Bus) ਜਾਣਕਾਰੀ ਅਨੁਸਾਰ ਫਤਿਹਾਬਾਦ ਤੋਂ ਟੋਹਾਣਾ ਰੂਟ ’ਤੇ ਚੱਲਣ ਵਾਲੀ ਨਿੱਜੀ ਬੱਸ ਅੱਜ ਦੁਪਹਿਰ ਟੋਹਾਣਾ ਤੋਂ ਕੁਲਾਂ, ਰਤੀਆ ਹੁੰਦੇ ਹੋਏ ਫਤਿਹਾਬਾਦ ਆ ਰਹੀ ਸੀ। ਬੱਸ ’ਚ 60 ਤੋਂ ਜ਼ਿਆਦਾ ਸਵਾਰੀਆਂ ਸਨ,
ਕਿਉਂਕਿ ਰੋਡਵੇਜ ਦੀ ਹੜਤਾਲ ਸੀ। ਫਤਿਹਾਬਾਦ ’ਚ ਰਤੀਆ ਓਵਰਬਿ੍ਰਜ ਦੇ ਕੋਲ ਆ ਕੇ ਬੱਸ ਦੇ ਇੰਜਣ ਵਿੱਚੋਂ ਧੰੂਆਂ ਨਿੱਕਲਣ ਲੱਗਾ। ਜਿਸ ਤੋਂ ਬਾਅਦ ਕਰੀਬ ਇੱਕ ਕਿਲੋਮੀਟਰ ਅੱਗੇ ਐੱਮਐੱਮ ਕਾਲਜ ਦੇ ਕੋਲ ਹੀ ਬੱਸ ਪਹੁੰਚੀ ਸੀ ਕਿ ਬੱਸ ਨੂੰ ਲੱਗ ਲੱਗ ਗਈ। ਜਿਸ ’ਤੇ ਡਰਾਇਵਰ ਨੇ ਬੱਸ ਨੂੰ ਤੁਰੰਤ ਰੋਕਿਆ ਤੇ ਸਵਰੀਆਂ ਹੇਠਾਂ ਉੱਤਰੀਆਂ। ਸਵਾਰੀਆਂ ਨੂੰ ਸਿਰਫ਼ ਉੱਤਰਨ ਤੱਕ ਦਾ ਹੀ ਸਮਾਂ ਮਿਲਿਆ। ਐਨੇ ’ਚ ਬੱਸ ਵਿੱਚੋਂ ਅੱਗ ਦੇ ਭਾਂਬੜ ਨਿੱਕਲਣੇ ਸ਼ੁਰੂ ਹੋ ਗਏ।
ਰਤੀਆ ਤੋਂ ਸਵਾਰ ਹੋ ਕੇ ਆਈ ਬਜ਼ੁਰਗ ਮਹਿਲਾ ਮਿੰਦੋ ਦੇਵੀ ਨੇ ਦੱਸਿਆ ਕਿ ਉਹ ਨਰਮਾ ਚੁਗਾਈ ਲਈ ਰਾਜਸਥਾਨ ਦੇ ਨੌਹਰ ਜਾ ਰਹੀ ਸੀ। ਪਿਛਲੇ ਕੁਝ ਦਿਨਾਂ ’ਚ ਚੁਗੇ ਨਰਮੇ ਦੀ ਮਜ਼ਦੂਰੀ ਕਰੀਬ 25 ਹਜ਼ਾਰ ਰੁਪਏ ਉਨ੍ਹਾਂ ਦੇ ਕੋਲ ਸਨ। ਜਿਸ ’ਚ ਇੱਕ ਹਜ਼ਾਰ ਰੁਪਏ ਕਿਰਾਏ ਲਈ ਉਨ੍ਹਾਂ ਨੇ ਬਟੁਏ ’ਚ ਪਾਏ ਸਨ ਜਦਕਿ 24 ਹਜ਼ਾਰ ਰੁਪਏ ਬੈਗ ’ਚ ਸਨ। ਅੱਗ ਨਾਲ ਬੈਗ ਅਤੇ ਉਸ ਦੇ ਵਿੱਚ ਪਈ 24 ਹਜ਼ਾਰ ਰੁਪਏ ਦੀ ਨਗਦੀ ਸੜ ਕੇ ਸੁਆਹ ਹੋ ਗਈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ