ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਹਰ ਛੋਟੀ ਗੱਲ ਉੱਤੇ ਝਗੜਾ ਕਰ ਲਿਆ ਜਾਂਦਾ ਹੈ ਅਤੇ ਇਹ ਝਗੜੇ ਕ-ਤ-ਲ ਦਾ ਰੂਪ ਧਾਰਨ ਕਰ ਲੈਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਛੋਟੇ ਹਰੀਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਨਜ਼ਦੀਕ ਇਕ ਰੇਲਵੇ ਵਿਭਾਗ ਦੀ ਜਗ੍ਹਾ ਹੈ। ਇੱਥੇ ਅਕਸਰ ਹੀ ਲੋਕ ਤਾਸ਼ ਖੇਡਦੇ ਹੋਏ ਦਿਖਾਈ ਦਿੰਦੇ ਹਨ ਜਾਂ ਫਿਰ ਉਹ ਟਾਈਮ ਪਾਸ ਕਰਨ ਲਈ ਉੱਥੇ ਆਉਂਦੇ ਹਨ।ਇਸੇ ਦੌਰਾਨ ਕੁਝ ਲੜਕੇ ਇੱਥੇ ਤਾਸ਼ ਖੇਡ ਰਹੇ ਸੀ।ਪਰ ਇੱਥੇ ਕੁਝ ਅਜਿਹਾ ਹੋਇਆ,ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਰੌਬਰਟ ਅਤੇ ਗੋਲੂ ਨਾਂ ਦੇ ਲੜਕੇ ਵਿਚਕਾਰ ਜ਼ਬਰਦਸਤ ਝੜਪ ਹੋਈ ਝੜਪ ਦਾ ਮੁੱਖ ਕਾਰਨ ਇਹ ਸੀ,ਕਿਉਂਕਿ ਇਨ੍ਹਾਂ ਦੇ
ਵਿਚਕਾਰ ਇੱਕ ਦੂਜੇ ਦੇ ਪੈਰ ਉੱਤੇ ਪੈਰ ਰੱਖਿਆ ਗਿਆ ਸੀ।ਇਸੇ ਦੌਰਾਨ ਗੋਲੂ ਨਾਂ ਦੇ ਲੜਕੇ ਨੇ ਆਪਣੇ ਘਰੋਂ ਇੱਕ ਛੁਰੀ ਲਿਆਂਦੀ ਅਤੇ ਰੋਬੋਟ ਦੇ ਮਾਰ ਦਿੱਤੀ।ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹੜਕੰਪ ਮੱਚ ਗਈ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਮੌਕੇ ਤੇ ਪੁਲਸ ਮੁਲਾਜ਼ਮ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ
.ਬਾਰੇ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਸ ਕ-ਤ-ਲ ਨੂੰ ਸਿਰਫ ਇਕ ਲੜਕੇ ਵਲੋਂ ਅੰਜਾਮ ਦਿੱਤਾ ਗਿਆ ਹੈ ਜਾਂ ਫਿਰ ਇਸ ਵਿੱਚ ਕੋਈ ਹੋਰ ਵੀ ਸ਼ਾਮਿਲ ਸੀ।ਕਿਉਂਕਿ ਜਿਸ ਸਮੇਂ ਰੋਬੋਟ ਦਾ ਕ-ਤ-ਲ ਹੋਇਆ, ਉਸ ਸਮੇਂ ਬਹੁਤ ਸਾਰੇ ਲੜਕੇ ਇਥੇ ਮੌਜੂਦ ਸਨ।ਉਨ੍ਹਾਂ ਕਿਹਾ ਕਿ ਛਾਣਬੀਣ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਵੇਗਾ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਦੂਜੇ ਪਾਸੇ ਰੌਬਰਟ ਦੀ ਮਾਂ ਵੱਲੋਂ ਵਿਰਲਾਪ ਕੀਤਾ ਜਾ ਰਿਹਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਸ ਦਾ
ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪੁੱਤਰ ਦਾ ਕਤਲ ਕਿਉਂ ਕੀਤਾ ਗਿਆ ਹੈ। ਪਰ ਉਸ ਦੇ ਪਹਿਲਾਂ ਵੀ ਦੋ ਪੁੱਤਰ ਇਸ ਤਰੀਕੇ ਨਾਲ ਮਾਰੇ ਗਏ ਹਨ,ਪਰ ਅੱਜ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ।ਉਸ ਦਾ ਕਹਿਣਾ ਹੈ ਕਿ ਉਸ ਕੋਲ ਪੈਸਾ ਨਹੀਂ ਹੈ, ਪਰ ਉਸ ਨੂੰ ਇਸ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ।